ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਿਆਜ਼ ਤੋਂ ਚੰਗੀ ਕਮਾਈ ਕਰ ਰਹੇ ਨੇ ਰਾਜੋਮਾਜਰਾ ਦੇ ਕਿਸਾਨ

06:38 AM Aug 11, 2024 IST
ਪਿਆਜ਼ ਸਾਂਭਣ ਲਈ ਬਣਾਈਆਂ ਕੁੱਪੀਆਂ ਦਿਖਾਉਂਦੇ ਹੋਏ ਕਿਸਾਨ।

ਕਰਮਜੀਤ ਸਿੰਘ ਚਿੱਲਾ
ਬਨੂੜ, 10 ਅਗਸਤ
ਇੱਥੋਂ ਨੇੜਲੇ ਪਿੰਡ ਰਾਜੋਮਾਜਰਾ ਦੇ ਕਿਸਾਨ ਵਰ੍ਹਿਆਂ ਤੋਂ ਪਿਆਜ਼ਾਂ ਨੂੰ ਆਪਣੇ ਵਿਹੜਿਆਂ ਵਿੱਚ ਭੰਡਾਰ ਕਰਦੇ ਆ ਰਹੇ ਹਨ। ਉਹ ਕੁੱਪੀਆਂ ਵਿੱਚ ਭੰਡਾਰ ਕੀਤੇ ਪਿਆਜ਼ ਤੋਂ ਦੁੱਗਣਾ ਮੁਨਾਫ਼ਾ ਕਮਾਉਂਦੇ ਆ ਰਹੇ ਹਨ। ਰਾਜੋਮਾਜਰਾ ਦੇ ਕਿਸਾਨਾਂ ਕੁਲਵਿੰਦਰ ਸਿੰਘ, ਸਿਕੰਦਰ ਸਿੰਘ, ਬਲਜਿੰਦਰ ਸਿੰਘ, ਧਰਮਿੰਦਰ ਸਿੰਘ ਆਦਿ ਨੇ ਦੱਸਿਆ ਕਿ ਐਤਕੀਂ ਸੀਜ਼ਨ ਨਾਲੋਂ ਪਿਆਜ਼ ਦਾ ਭਾਅ ਦੋ ਮਹੀਨਿਆਂ ਵਿੱਚ ਹੀ ਦੁੱਗਣਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪਿਆਜ਼ ਨੂੰ ਇੱਕ ਤੋਂ ਤਿੰਨ ਮਹੀਨਿਆਂ ਤੱਕ ਕੁੱਪੀਆਂ ਵਿਚ ਸਾਂਭ ਕੇ ਚੰਗਾ ਮੁਨਾਫ਼ਾ ਹੋ ਜਾਂਦਾ ਹੈ।
ਕਿਸਾਨਾਂ ਨੇ ਕੁੱਪੀਆਂ ਬਣਾਉਣ ਬਾਰੇ ਦੱਸਿਆ ਕਿ ਦਰੱਖਤਾਂ ਦੀ ਛਾਂ ਹੇਠ ਉੱਚੀ ਥਾਂ ਉੱਤੇ ਇੱਟਾਂ ਵਿਛਾ ਕੇ ਬਾਂਸ ਅਤੇ ਅਰਹਰ ਦੀਆਂ ਛਿਟੀਆਂ ਵਰਤੀਆਂ ਜਾਂਦੀਆਂ ਹਨ। ਇਸ ਉੱਪਰ ਤਿਰਪਾਲ ਪਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਧਰਤੀ ਤੇ ਵਿਛਾਈਆਂ ਇੱਟਾਂ ਵਿੱਚੋਂ ਪਿਆਜ਼ਾਂ ਨੂੰ ਹਵਾ ਲੱਗਦੀ ਰਹਿੰਦੀ ਹੈ।
ਕਿਸਾਨਾਂ ਨੇ ਦੱਸਿਆ ਕਿ ਇੱਕ ਕੁੱਪੀ ਵਿੱਚ 25 ਕੁਇੰਟਲ ਪਿਆਜ਼ ਭੰਡਾਰ ਹੋ ਜਾਂਦੇ ਹਨ। ਇੱਕ ਕੁੱਪੀ ਉੱਤੇ 1500 ਤੋਂ 2000 ਤੱਕ ਖ਼ਰਚਾ ਆਉਂਦਾ ਹੈ। ਕੁੱਪੀਆਂ ਖੋਲ੍ਹਣ ਸਮੇਂ ਪਿਆਜ਼ ਨੂੰ ਸਾਫ਼ ਕਰ ਕੇ ਮੰਡੀ ਵਿੱਚ ਲਿਜਾਇਆ ਜਾਂਦਾ ਹੈ। ਕਿਸਾਨਾਂ ਨੇ ਦੱਸਿਆ ਕਿ ਐਤਕੀਂ ਰੇਟ ਜਲਦੀ ਵਧਣ ਕਾਰਨ ਕਿਸਾਨਾਂ ਵੱਲੋਂ ਅਗਸਤ ਮਹੀਨੇ ਦੀ ਥਾਂ ਜੂਨ-ਜੁਲਾਈ ਤੋਂ ਹੀ ਕੁੱਪੀਆਂ ਖੋਲ੍ਹ ਕੇ ਪਿਆਜ਼ ਵੇਚਣੇ ਆਰੰਭ ਕਰ ਦਿੱਤੇ ਸਨ, ਬਾਕੀ ਕੁੱਪੀਆਂ ਹੁਣ ਖੋਲ੍ਹੀਆਂ ਜਾ ਰਹੀਆਂ ਹਨ।

Advertisement

Advertisement