ਭਰਵੀਂ ਬਾਰਸ਼ ਕਾਰਨ ਘੱਗਰ ਨੇੜਲੇ ਕਿਸਾਨ ਫ਼ਿਰਕਮੰਦ
07:09 AM Jul 06, 2023 IST
ਪੱਤਰ ਪ੍ਰੇਰਕ
ਡਕਾਲਾ, 5 ਜੁਲਾਈ
ਇਲਾਕੇ ਵਿੱਚ ਅੱਜ ਦੂਜੇ ਦਿਨ ਵੀ ਮੀਂਹ ਪੈਣ ਨਾਲ ਗਰਮੀ ਤੋਂ ਪ੍ਰੇਸ਼ਾਨ ਲੋਕ ਖ਼ੁਸ਼ ਦਿਖਾਈ ਦਿੱਤੇ। ਉਧਰ, ਦੂਜੇ ਪਾਸੇ ਇਲਾਕੇ ਵਿੱਚੋਂ ਲੰਘਦੇ ਘੱਗਰ ਤੇ ਹੋਰ ਨਿਕਾਸੀ ਨਾਲਿਆਂ ਦੇ ਨੇੜਲੇ ਵਸਨੀਕ ਕਿਸਾਨਾਂ ਵਿੱਚ ਬਰਸਾਤ ਦੇ ਮਾਹੌਲ ਤੋਂ ਚਿੰਤਾ ਬਣੀ ਹੋਈ ਹੈ| ਦੱਸਿਆ ਜਾ ਰਿਹਾ ਹੈ ਕਿ ਅਜਿਹੀ ਚਿੰਤਾ ਵਿੱਚ ਪਈ ਕਿਸਾਨੀ ਖ਼ੌਫ਼ਜ਼ਦਾ ਹੈ ਕਿ ਕਿਤੇ ਘੱਗਰ ਤੇ ਹੋਰ ਨਿਕਾਸੀ ਨਾਲੇ ਵਧੇਰੇ ਮੀਂਹ ਕਾਰਨ ਓਵਰਫਲੋਅ ਨਾ ਹੋਣ ਜਾਣ| ਇਲਾਕੇ ਦੇ ਕੁਝ ਨਿਕਾਸੀ ਨਾਲਿਆਂ ਵਿੱਚ ਪਾਣੀ ਦਾ ਪੱਧਰ ਆਮ ਨਾਲੋਂ ਵਧਿਆ ਹੋਇਆ ਹੈ| ਉਂਜ ਬਰਸਾਤਾਂ ਦੇ ਮੌਸਮ ਵਿੱਚ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਹਰ ਪੱਖ ਤੋਂ ਚੌਕਸ ਹੈ| ਡੀਸੀ ਸਾਕਸ਼ੀ ਸਾਹਨੀ ਮੁਤਾਬਿਕ ਹੜ੍ਹਾਂ ਦੀ ਸੰਭਾਵੀ ਸਥਿਤੀ ਉੱਤੇ ਨਜ਼ਰ ਰੱਖੀ ਜਾ ਰਹੀ ਹੈ|
Advertisement
Advertisement