Farmer‘s Meeting with Centre ਕਿਸਾਨ ਜਥੇਬੰਦੀਆਂ ਦੀ ਕੇਂਦਰ ਸਰਕਾਰ ਨਾਲ ਚੰਡੀਗੜ੍ਹ ’ਚ ਮੀਟਿੰਗ ਅੱਜ
ਸਰਬਜੀਤ ਸਿੰਘ ਭੰਗੂ /ਗੁਰਨਾਮ ਸਿੰਘ ਚੌਹਾਨ
ਪਟਿਆਲਾ/ਪਾਤੜਾਂ, 14 ਫਰਵਰੀ
ਸੰਯੁਕਤ ਕਿਸਾਨ ਮੋਰਚਾ (ਗ਼ੈਰਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਆਗੂਆਂ ਦੀ ਅੱਜ ਚੰਡੀਗੜ੍ਹ ਦੇ ਸੈਕਟਰ 26 ‘ਮਗਸਿਪਾ’ ਵਿਚ ਕੇਂਦਰ ਸਰਕਾਰ ਨਾਲ ਹੋਣ ਵਾਲੀ ਮੀਟਿੰਗ ਵਿੱਚ ਇਨ੍ਹਾਂ ਦੋਵਾਂ ਫੋਰਮਾਂ ਵੱਲੋਂ 28 ਕਿਸਾਨ ਆਗੂ ਸ਼ਾਮਲ ਹੋਣਗੇ।
ਇਨ੍ਹਾਂ 28 ਆਗੂਆਂ ਵਿੱਚ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਸਰਵਣ ਸਿੰਘ ਪੰਧੇਰ (ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ), ਸਤਨਾਮ ਸਿੰਘ ਬਹਿਰੂ (ਇੰਡੀਅਨ ਫਾਰਮਰਜ਼ ਐਸੋਸੀਏਸ਼ਨ), ਜਸਵਿੰਦਰ ਸਿੰਘ ਲੌਂਗੋਵਾਲ (ਬੀਕੇਯੂ ਏਕਤਾ ਆਜ਼ਾਦ), ਮਨਜੀਤ ਸਿੰਘ ਰਾਏ (ਬੀਕੇਯੂ ਦੋਆਬਾ), ਬਲਵੰਤ ਸਿੰਘ ਬਹਿਰਾਮਕੇ (ਬੀਕੇਯੂ ਬਹਿਰਾਮਕੇ), ਬੀਬੀ ਸੁਖਵਿੰਦਰ ਕੌਰ (ਬੀਕੇਯੂ ਕ੍ਰਾਂਤੀਕਾਰੀ), ਦਿਲਬਾਗ ਸਿੰਘ ਗਿੱਲ (ਬੀਕੇਐੱਮਯੂ), ਰਣਜੀਤ ਸਿੰਘ ਰਾਜੂ (ਜੀ ਕੇ ਐੱਸ ਰਾਜਸਥਾਨ), ਉਂਕਾਰ ਸਿੰਘ ਭੰਗਾਲਾ (ਕਿਸਾਨ ਮਜ਼ਦੂਰ ਹਿਤਕਾਰੀ ਸਭਾ), ਨੰਦ ਕੁਮਾਰ (ਪ੍ਰੋਗਰੈਸਿਵ ਫਾਰਮਰਜ਼ ਫਰੰਟ, ਤਾਮਿਲਨਾਡੂ), ਪੀਟੀ ਜੌਹਨ ਕੇਰਲਾ, ਮਲਕੀਤ ਸਿੰਘ ਗੁਲਾਮੀ ਵਾਲਾ (ਕਿਸਾਨ ਮਜ਼ਦੂਰ ਮੋਰਚਾ), ਤੇਜਵੀਰ ਸਿੰਘ ਪੰਜੋਖਰਾ ( ਬੀਕੇਯੂ ਸ਼ਹੀਦ ਭਗਤ ਸਿੰਘ ਹਰਿਆਣਾ) ਅਤੇ ਜੰਗ ਸਿੰਘ ਭਟੇੜੀ (ਬੀ.ਕੇ.ਯੂ. ਭਟੇੜੀ) ਸ਼ਾਮਲ ਹੋਣਗੇ ।
ਇਹ ਵੀ ਪੜ੍ਹੋ
Farmers accident ਡੱਲੇਵਾਲ ਦੇ ਕਾਫ਼ਲੇ ਵਿੱਚ ਸ਼ਾਮਲ ਦੋ ਕਾਰਾਂ ਆਪਸ ’ਚ ਟਕਰਾਈਆਂ, ਅੱਧੀ ਦਰਜਨ ਕਿਸਾਨ ਜ਼ਖ਼ਮੀ
Farmer’s Meeting with Centre: ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਲਈ ਕੇਂਦਰੀ ਮੰਤਰੀ ਚੰਡੀਗੜ੍ਹ ਪੁੱਜੇ
ਸੰਯੁਕਤ ਕਿਸਾਨ ਮੋਰਚਾ (ਗੈਰਸਿਆਸੀ) ਵੱਲੋਂ ਇਸ ਮੀਟਿੰਗ ਵਿੱਚ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਵਿੱਚ ਕਾਕਾ ਸਿੰਘ ਕੋਟੜਾ (ਜਨਰਲ ਸਕੱਤਰ ਬੀਕੇਯੂ ਏਕਤਾ ਸਿੱਧੂਪੁਰ), ਅਭਿਮੰਨਿਊ ਕੋਹਾੜ (ਕਨਵੀਨਰ, ਭਾਰਤੀ ਕਿਸਾਨ ਨੌਜਵਾਨ ਯੂਨੀਅਨ), ਸੁਖਜੀਤ ਸਿੰਘ ਹਰਦੋਝੰਡੇ (ਪ੍ਰਧਾਨ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ), ਇੰਦਰਜੀਤ ਸਿੰਘ ਕੋਟਬੁੱਢਾ (ਪ੍ਰਧਾਨ, ਕਿਸਾਨ ਸੰਘਰਸ਼ ਕਮੇਟੀ ਕੋਟਬੁੱਢਾ), ਸੁਖਜਿੰਦਰ ਸਿੰਘ ਖੋਸਾ (ਪ੍ਰਧਾਨ, ਬੀਕੇਯੂ ਖੋਸਾ), ਪੀ.ਆਰ. ਪਾਂਡੀਅਨ, ਤਾਮਿਲ ਨਾਡੂ, ਕੁਰਬਰੂ ਸ਼ਾਂਤਕੁਮਾਰ ਕਰਨਾਟਕ, ਲਖਵਿੰਦਰ ਸਿੰਘ ਔਲਖ (ਪ੍ਰਧਾਨ, ਭਾਰਤੀ ਕਿਸਾਨ ਏਕਤਾ), ਸੁਖਦੇਵ ਸਿੰਘ ਭੋਜਰਾਜ (ਪ੍ਰਧਾਨ ਕਿਸਾਨ ਤੇਜਵਾਨ ਭਲਾਈ ਯੂਨੀਅਨ), ਬਚਿੱਤਰ ਸਿੰਘ ਕੋਟਲਾ (ਪ੍ਰਧਾਨ, ਕਿਸਾਨ ਨੌਜਵਾਨ ਸੰਘਰਸ਼ ਕਮੇਟੀ), ਅਰੁਣ ਸਿਨਹਾ ਬਿਹਾਰ, ਹਰਪਾਲ ਸਿੰਘ ਬਲਾੜੀ ਉੱਤਰ ਪ੍ਰਦੇਸ਼, ਇੰਦਰਜੀਤ ਸਿੰਘ ਪੰਨੀਵਾਲਾ ਰਾਜਸਥਾਨ ਸ਼ਾਮਲ ਹੋਣਗੇ।