ਵਿਧਾਇਕ ਦੇ ਘਰ ਅੱਗੇ ਕਿਸਾਨਾਂ ਦਾ ਮੋਰਚਾ ਜਾਰੀ
ਸ਼ਗਨ ਕਟਾਰੀਆ
ਜੈਤੋ, 30 ਅਕਤੂਬਰ
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਇੱਥੇ ਵਿਧਾਇਕ ਅਮੋਲਕ ਸਿੰਘ ਦੀ ਰਿਹਾਇਸ਼ਗਾਹ ਅੱਗੇ ਦਿੱਤਾ ਜਾ ਰਿਹਾ ਧਰਨਾ ਅੱਜ 14ਵੇਂ ਦਿਨ ਵੀ ਜਾਰੀ ਰਿਹਾ। ਝੋਨੇ ਦੀ ਸਾਰਥਿਕ ਖ਼ਰੀਦ ਅਤੇ ਡੀਏਪੀ ਖਾਦ ਦੀ ਤੋਟ ਦੇ ਖਾਤਮੇ ਲਈ ਦਿੱਤੇ ਜਾ ਰਹੇ ਇਸ ਧਰਨੇ ਵਿੱਚ ਅੱਜ ਜ਼ਿਲ੍ਹਾ ਆਗੂ ਜਸਪ੍ਰੀਤ ਸਿੰਘ ਜੈਤੋ, ਜ਼ਿਲ੍ਹਾ ਮੀਤ ਪ੍ਰਧਾਨ ਬਲਵਿੰਦਰ ਸਿੰਘ ਮੱਤਾ, ਕਿਸਾਨ ਆਗੂ ਮੋਹਨ ਸਿੰਘ ਵਾੜਾ ਭਾਈਕਾ, ਬਲਾਕ ਜੈਤੋ ਆਗੂ ਛਿੰਦਾ ਸਿੰਘ ਦਲ ਸਿੰਘ ਵਾਲਾ, ਬਲਦੇਵ ਸਿੰਘ ਮੱਤਾ, ਸਤਪਾਲ ਸਿੰਘ ਜੈਤੋ, ਸੁਖਪ੍ਰੀਤ ਸਿੰਘ ਜੈਤੋ ਅਤੇ ਕੇਵਲ ਸਿੰਘ ਵਾੜਾ ਭਾਈਕਾ ਨੇ ਸੰਬੋਧਨ ਕਰਦਿਆਂ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ। ਉਨ੍ਹਾਂ ਕਿਹਾ ਕਿ ਸਰਕਾਰਾਂ ਕਾਰਪੋਰੇਟ ਘਰਾਣਿਆਂ ਦੇ ਇਸ਼ਾਰਿਆਂ ’ਤੇ ਐੱਮਐੱਸਪੀ ਖਤਮ ਕਰਕੇ ਜਿਨਸਾਂ ਨੂੰ ਸਸਤੇ ਭਾਅ ਕਾਰਪੋਰੇਟਾਂ ਨੂੰ ਲੁਟਾਉਣ ਲਈ ਪੱਬਾਂ ਭਾਰ ਹਨ। ਉਨ੍ਹਾਂ ਮੰਗ ਕੀਤੀ ਕਿ ਮੰਡੀਆਂ ’ਚੋਂ ਝੋਨੇ ਦੀ ਖ਼ਰੀਦ ਅਤੇ ਲਿਫ਼ਟਿੰਗ ਦੇ ਕੰਮ ’ਚ ਤੇਜ਼ੀ ਲਿਆਂਦੀ ਜਾਵੇ ਅਤੇ ਡੀਏਪੀ ਦੀ ਕਿੱਲਤ ਖਤਮ ਕੀਤੀ ਜਾਵੇ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਨੱਥਾ ਸਿੰਘ ਰੋੜੀਕਪੂਰਾ, ਜ਼ਿਲ੍ਹਾ ਵਿੱਤ ਸਕੱਤਰ ਤਾਰਾ ਸਿੰਘ ਰੋੜੀਕਪੂਰਾ, ਹਰਜਿੰਦਰ ਸਿੰਘ ਜੈਤੋ, ਗੁਰਚਰਨ ਸਿੰਘ ਦਲ ਸਿੰਘ ਵਾਲਾ, ਬਿੰਦਰ ਸਿੰਘ ਦਲ ਸਿੰਘ ਵਾਲਾ, ਹਰਨੇਕ ਸਿੰਘ ਰੋੜੀਕਪੂਰਾ, ਜਗਦੇਵ ਸਿੰਘ ਰੋੜੀਕਪੂਰਾ, ਜਸਵਿੰਦਰ ਸਿੰਘ ਸੇਢਾ ਸਿੰਘ ਵਾਲਾ, ਦਰਸ਼ਨ ਸਿੰਘ ਦਲ੍ਹ ਸਿੰਘ ਵਾਲਾ, ਸ਼ੇਰ ਸਿੰਘ ਵਾੜਾ ਭਾਈਕਾ, ਮੰਦਰ ਸਿੰਘ ਵਾੜਾ ਭਾਈਕਾ, ਦਿਲਬਾਗ ਸਿੰਘ ਮੱਤਾ ਆਦਿ ਕਿਸਾਨ ਆਗੂ ਹਾਜ਼ਰ ਸਨ।