ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਿਸਾਨਾਂ ਨੇ ਪਾਵਰ ਹਾਊਸ ਨੂੰ ਤਾਲਾ ਲਾਇਆ

06:20 AM Jun 19, 2024 IST

ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 18 ਜੂਨ
ਬਿਜਲੀ ਦੀ ਕਟੌਤੀ ਤੋਂ ਪ੍ਰੇਸ਼ਾਨ ਕਿਸਾਨਾਂ ਨੇ ਅੱਜ ਬਰਾੜਾ ਦੇ ਅਧੋਇਆ ਵਿੱਚ ਪਾਵਰ ਹਾਊਸ ਨੂੰ ਤਾਲਾ ਲਗਾ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ ਗਰਮੀ ਦੇ ਦਿਨਾਂ ਵਿੱਚ ਬਿਜਲੀ ਦੀ ਵੱਧ ਲੋੜ ਪੈਂਦੀ ਹੈ ਪਰੰਤੂ ਮਹਿਕਮੇ ਨੇ ਅਜੇ ਤੱਕ ਸਹੀ ਤਰੀਕੇ ਨਾਲ ਬਿਜਲੀ ਦਾ ਸ਼ੈਡਿਊਲ ਤਿਆਰ ਨਹੀਂ ਕੀਤਾ ਜਿਸ ਕਰਕੇ ਉਨ੍ਹਾਂ ਨੂੰ ਪ੍ਰੇਸ਼ਾਨੀ ਆ ਰਹੀ ਹੈ। ਇਸ ਦੌਰਾਨ ਕਿਸਾਨਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਰਾਜਦੀਪ ਸਿੰਘ ਨੇ ਦੱਸਿਆ ਕਿ ਕਿਸਾਨ ਤਾਂ ਪਹਿਲਾਂ ਹੀ ਸੰਘਰਸ਼ ਕਰ ਰਹੇ ਹਨ ਅਤੇ ਆਏ ਦਿਨ ਉਨ੍ਹਾਂ ਲਈ ਨਵੀਆਂ ਨਵੀਆਂ ਅੜਚਣਾਂ ਪੈਦਾ ਕੀਤੀਆਂ ਜਾ ਰਹੀਆਂ ਹਨ। ਬਿਜਲੀ ਸ਼ੈਡਿਊਲ ਨੂੰ ਲੈ ਕੇ ਅੱਜ ਸਵੇਰ ਕਿਸਾਨ ਇਕੱਠੇ ਹੋ ਕੇ ਬਿਜਲੀ ਦਫ਼ਤਰ ਦੇ ਬਾਹਰ ਦਰੀ ਵਿਛਾ ਕੇ ਬੈਠ ਗਏ ਸਨ। ਇਸ ਵਾਸਤੇ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਕਿਸਾਨਾਂ ਨੂੰ ਅਧੋਇਆ ਪਾਵਰ ਹਾਊਸ ਪਹੁੰਚਣ ਲਈ ਸੰਦੇਸ਼ ਵੀ ਦਿੱਤਾ ਸੀ। ਕਿਸਾਨਾਂ ਦਾ ਕਹਿਣਾ ਸੀ ਕਿ ਉਦਯੋਗਾਂ ਲਈ ਕਾਫੀ ਬਿਜਲੀ ਦਿੱਤੀ ਜਾਂਦੀ ਹੈ ਜਦੋਂ ਕਿ ਖੇਤੀ ਸੈਕਟਰ ਨੂੰ ਬਿਜਲੀ ਘੱਟ ਦਿੱਤੀ ਜਾਂਦੀ ਹੈ।
ਜਦੋਂ ਬਿਜਲੀ ਅਧਿਕਾਰੀਆਂ ਨੇ ਕਿਸਾਨਾਂ ਨੂੰ ਕੋਈ ਸਪੱਸ਼ਟ ਜਵਾਬ ਨਾ ਦਿੱਤਾ ਤਾਂ ਉਨ੍ਹਾਂ ਨੇ ਪਾਵਰ ਹਾਊਸ ਦੇ ਮੁੱਖ ਗੇਟ ਤੇ ਤਾਲਾ ਲਗਾ ਦਿੱਤਾ। ਅਖੀਰ ਅਧਿਕਾਰੀ ਮੌਕੇ ’ਤੇ ਪਹੁੰਚੇ ਅਧਿਕਾਰੀਆਂ ਨਾਲ ਸ਼ੈਡਿਊਲ ਅਨੁਸਾਰ ਬਿਜਲੀ ਦੇਣ ਦੀ ਸਹਿਮਤੀ ਤੋਂ ਬਾਅਦ ਕਿਸਾਨਾਂ ਨੇ ਤਾਲਾ ਖੋਲ੍ਹ ਦਿੱਤਾ।

Advertisement

ਅਣਐਲਾਨੇ ਬਿਜਲੀ ਕੱਟਾਂ ਤੋਂ ਅੰਬਾਲਾ ਵਾਸੀ ਪ੍ਰੇਸ਼ਾਨ: ਰੋਹਿਤ ਜੈਨ

ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਹਰਿਆਣਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਖਜ਼ਾਨਚੀ, ਸੂਬਾਈ ਡੈਲੀਗੇਟ ਅਤੇ ਕਾਂਗਰਸ ਮੈਨੀਫੈਸਟੋ ਕਮੇਟੀ ਦੇ ਮੈਂਬਰ ਰੋਹਿਤ ਜੈਨ ਨੇ ਕਿਹਾ ਕਿ ਹੁੰਮਸ ਭਰੀ ਗਰਮੀ ਅਤੇ ਲਗਾਤਾਰ ਬਿਜਲੀ ਦੇ ਕੱਟਾਂ ਨੇ ਲੋਕਾਂ ਦਾ ਜਿਊਣਾ ਦੁੱਭਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੰਬਾਲਾ ਵਿੱਚ ਕਈ ਥਾਵਾਂ ’ਤੇ ਕਈ ਘੰਟੇ ਬਿਜਲੀ ਗੁੱਲ ਰਹਿਣ ਕਾਰਨ ਲੋਕਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਦਿਨ-ਰਾਤ ਲੋਕ ਅਣਐਲਾਨੇ ਬਿਜਲੀ ਕੱਟਾਂ ਤੋਂ ਡਰਦੇ ਹਨ ਕਿਉਂਕਿ ਬਿਜਲੀ ਕਿਸੇ ਸਮੇਂ ਵੀ ਬੰਦ ਹੋ ਸਕਦੀ ਹੈ। ਰੋਹਿਤ ਜੈਨ ਨੇ ਕਿਹਾ ਕਿ ਅਣਐਲਾਨੇ ਕੱਟਾਂ ਦੇ ਨਾਲ ਨਾਲ ਲੋਕ ਘੱਟ ਵੋਲਟੇਜ ਕਾਰਨ ਵੀ ਪ੍ਰੇਸ਼ਾਨ ਹਨ। ਇਸ ਦਾ ਕਾਰਨ ਬੁਨਿਆਦੀ ਢਾਂਚੇ ਦਾ ਮਜ਼ਬੂਤ ਨਾ ਹੋਣਾ ਹੈ।

Advertisement
Advertisement