ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਿਸਾਨਾਂ ਨੇ ਖੇਤੀ ਸਭਾ ਦੇ ਦਫ਼ਤਰ ਨੂੰ ਤਾਲਾ ਜੜਿਆ

07:53 AM Aug 05, 2023 IST
ਸਭਾ ਦੀ ਇਮਾਰਤ ਨੂੰ ਤਾਲਾ ਲਗਾਉਂਦਾ ਹੋਇਆ ਕਿਸਾਨ।

ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 4 ਅਗਸਤ
ਸਤਲੁਜ ਦਰਿਆ ਕਿਨਾਰੇ ਸੱਤ ਪਿੰਡਾਂ ਦੇ ਕਿਸਾਨਾਂ ਲਈ ਬਣੀ ਦਿ ਸਿਕੰਦਰਪੁਰ ਖੇਤੀਬਾੜੀ ਬਹੁਮੰਤਵੀ ਸਹਿਕਾਰੀ ਸਭਾ ਵਿਚ ਨਿਯੁਕਤ ਕੀਤੇ ਗਏ ਨਵੇਂ ਸਕੱਤਰ ਨੂੰ ਲੈ ਕੇ ਉੱਠਿਆ ਵਿਵਾਦ ਅੱਜ ਹੋਰ ਭਖ ਗਿਆ, ਜਦੋਂ ਕਿਸਾਨਾਂ ਨੇ ਇਸ ਵਿਰੁੱਧ ਸਭਾ ਦੀ ਇਮਾਰਤ ਨੂੰ ਤਾਲਾ ਲਗਾ ਦਿੱਤਾ। ਅੱਜ ਭਾਰੀ ਗਿਣਤੀ ’ਚ ਸਵੇਰੇ ਹੀ ਖੇਤੀਬਾੜੀ ਸਭਾ ਦੇ ਦਫ਼ਤਰ ਅੱਗੇ ਕਿਸਾਨ ਇਕੱਠੇ ਹੋ ਗਏ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇੱਥੇ ਜੋ ਸਕੱਤਰ ਨਿਯੁਕਤ ਕੀਤਾ ਗਿਆ ਹੈ, ਉਸ ਦੀ ਚੋਣ ਨਿਰਪੱਖ ਢੰਗ ਨਾਲ ਨਹੀਂ ਹੋਈ ਬਲਕਿ ਉਸ ਸਮੇਂ ਨਿਯੁਕਤ ਸਭਾ ਦੇ 8 ਡਾਇਰੈਕਟਰਾਂ ਨੂੰ ਗੁਮਰਾਹ ਕਰ ਕੇ ਇਹ ਚੋਣ ਕੀਤੀ ਗਈ ਹੈ। ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਸ ਨਿਯੁਕਤੀ ਦੇ ਖਿਲਾਫ਼ ਸਹਿਕਾਰਤਾ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤਾਂ ਦੇ ਕੇ ਮੰਗ ਕੀਤੀ ਗਈ ਸੀ ਕਿ ਇਸ ਸਕੱਤਰ ਨੂੰ ਹਟਾ ਕੇ ਪਾਰਦਰਸ਼ੀ ਢੰਗ ਨਾਲ ਚੋਣ ਕੀਤੀ ਜਾਵੇ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ, ਜਿਸ ਕਾਰਨ ਅੱਜ ਉਨ੍ਹਾਂ ਇਕੱਠੇ ਹੋ ਕੇ ਸਭਾ ਦੇ ਦਫ਼ਤਰ ਨੂੰ ਤਾਲਾ ਲਗਾ ਦਿੱਤਾ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਲਈ ਬਣੀ ਇਸ ਖੇਤੀਬਾੜੀ ਸਭਾ ਵਿਚ ਸਕੱਤਰ ਦੀ ਪਹਿਲੀ ਨਿਯੁਕਤੀ ਰੱਦ ਕਰ ਨਵੀਂ ਚੋਣ ਕੀਤੀ ਜਾਵੇ। ਜੇਕਰ ਉਨ੍ਹਾਂ ਦੀ ਸੁਣਵਾਈ ਨਾ ਹੋਈ ਤਾਂ ਉਹ ਆਉਣ ਵਾਲੇ ਸਮੇਂ ਵਿਚ ਸਰਕਾਰੀ ਦਫ਼ਤਰਾਂ ਦੇ ਬਾਹਰ ਧਰਨੇ ਲਗਾ ਕੇ ਘਿਰਾਓ ਕਰਨਗੇ।
ਕੀ ਕਹਿਣਾ ਹੈ ਸਕੱਤਰ ਦਾ
ਖੇਤੀਬਾੜੀ ਸਭਾ ਦੇ ਨਿਯੁਕਤ ਸਕੱਤਰ ਦਵਿੰਦਰ ਸਿੰਘ ਨੇ ਕਿਹਾ ਕਿ ਉਸ ਦੀ ਚੋਣ ਸਭਾ ਦੇ ਨਿਯੁਕਤ ਕੀਤੇ ਡਾਇਰੈਕਟਰਾਂ ਅਤੇ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਹੋਈ ਹੈ। ਉਨ੍ਹਾਂ ਕਿਹਾ ਕਿ ਸਭਾ ਨਾਲ ਜੁੜੇ ਕੁਝ ਕੁ ਕਿਸਾਨਾਂ ਵਲੋਂ ਉਸ ਦੀ ਨਿਯੁਕਤੀ ’ਤੇ ਸਵਾਲ ਉਠਾਏ ਜਾ ਰਹੇ ਹਨ, ਜੋ ਬਿਲਕੁਲ ਬੇਬੁਨਿਆਦ ਹਨ।

Advertisement

Advertisement