ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੋਹਲੇਧਾਰ ਮੀਂਹ ਕਾਰਨ ਕਿਸਾਨ ਦੀ ਜ਼ਮੀਨ ਰੁੜ੍ਹੀ

08:07 AM Aug 08, 2024 IST
ਪੁਲ ਟੁੱਟਣ ਕਾਰਨ ਇੱਕ ਕਿਸਾਨ ਚਾਰਾ ਸਿਰ ’ਤੇ ਚੁੱਕ ਕੇ ਪਾਣੀ ਵਿੱਚੋਂ ਲੰਘਦਾ ਹੋਇਆ।

ਐੱਨ ਪੀ ਧਵਨ
ਪਠਾਨਕੋਟ, 7 ਅਗਸਤ
ਇੱਥੇ ਲੰਘੇ ਦਿਨ ਪਏ ਮੋਹਲੇਧਾਰ ਮੀਂਹ ਕਾਰਨ ਪਿੰਡ ਨਰਾਇਣਪੁਰ ਵਿੱਚ ਪੰਚਾਇਤ ਵੱਲੋਂ ਸਾਲ ਪਹਿਲਾਂ ਬਣਾਏ ਗਏ ਪੁਲ ਦਾ ਨਿਕਾਸ ਬੰਦ ਹੋਣ ਕਾਰਨ ਇੱਕ ਕਿਸਾਨ ਦੀ ਇੱਕ ਕਨਾਲ ਦੇ ਕਰੀਬ ਜ਼ਮੀਨ ਪਾਣੀ ਦੇ ਸਪੁਰਦ ਹੋ ਗਈ ਅਤੇ ਆਰਜ਼ੀ ਪੁਲ ਵੀ ਟੁੱਟ ਗਿਆ ਜਿਸ ਕਾਰਨ ਲੋਕਾਂ ਦਾ ਆਪਣੇ ਖੇਤਾਂ ਵਿੱਚ ਜਾਣਾ ਮੁਸ਼ਕਲ ਹੋ ਗਿਆ।
ਪਿੰਡ ਵਾਸੀਆਂ ਸ਼ਿਵ ਕੁਮਾਰ, ਪਦਮ ਸਿੰਘ, ਰਾਘਵ ਸਿੰਘ, ਮਲਕੀਤ ਸਿੰਘ ਅਤੇ ਬਲਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਕੋਲ ਇੱਕ ਨਾਲਾ ਵਗਦਾ ਹੈ। ਇਸ ਨਾਲੇ ਦੇ ਪਾਰ ਉਨ੍ਹਾਂ ਦੀ ਜ਼ਮੀਨ ਹੈ ਅਤੇ ਰੋਜ਼ਾਨਾ ਉਨ੍ਹਾਂ ਨੂੰ ਆਪਣੀ ਜ਼ਮੀਨਾਂ ਵਿੱਚ ਫਸਲਾਂ ਦੀ ਦੇਖਭਾਲ ਕਰਨ ਅਤੇ ਪਸ਼ੂਆਂ ਦਾ ਚਾਰਾ ਲਿਆਉਣ ਲਈ ਆਉਣਾ-ਜਾਣਾ ਪੈਂਦਾ ਹੈ। ਇੱਕ ਸਾਲ ਪਹਿਲਾਂ ਇਸ ਨਾਲੇ ’ਤੇ ਉਨ੍ਹਾਂ ਦੀ ਪੰਚਾਇਤ ਵੱਲੋਂ 4-5 ਲੱਖ ਰੁਪਏ ਦੀ ਲਾਗਤ ਨਾਲ ਸੀਮੈਂਟ ਦੀ ਪਾਈਪਾਂ ਪਾ ਕੇ ਕੰਕਰੀਟ ਦੀ ਸਲੈਬ ਪਾਈ ਗਈ ਸੀ ਅਤੇ ਦੂਸਰੇ ਪਾਸੇ ਭੂਮੀ ਕਟਾਅ ਨਾ ਹੋਣ ਲਈ ਪੱਥਰਾਂ ਦਾ ਸਪਰ ਬਣਾਇਆ ਗਿਆ ਸੀ। ਪਿੰਡ ਦੀ ਤਰਫ ਸਪਰ ਨਾ ਹੋਣ ਕਾਰਨ ਲੰਘੇ ਦਿਨ ਹੋਈ ਮੂਸਲਾਧਾਰ ਬਾਰਸ਼ ਨਾਲ ਪੁਲ ਦੇ ਥੱਲੇ ਪਾਈਆਂ ਗਈਆਂ ਸੀਮੈਂਟ ਦੀਆਂ ਪਾਈਪਾਂ ਬਲਾਕ ਹੋ ਜਾਣ ਨਾਲ ਪਾਣੀ ਦਾ ਬਹਾਅ ਕਿਸਾਨ ਸ਼ਿਵ ਕੁਮਾਰ ਦੀ ਜ਼ਮੀਨ ਵੱਲ ਤੇਜ਼ ਹੋ ਗਿਆ ਅਤੇ ਭੂਮੀ ਕਟਾਅ ਨਾਲ ਉਸ ਦੀ 1 ਕਨਾਲ ਜ਼ਮੀਨ ਰੁੜ੍ਹ ਗਈ। ਉਨ੍ਹਾਂ ਦੱਸਿਆ ਕਿ ਪੁਲ ਟੁੱਟਣ ਕਾਰਨ ਪਿੰਡ ਵਾਸੀਆਂ ਨੂੰ ਨਾਲੇ ਦੇ ਪਾਰ ਆਪਣੇ ਖੇਤਾਂ ਵਿੱਚ ਜਾਣ ਲਈ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਨਾਲੇ ’ਤੇ ਬਣਾਏ ਗਏ ਸੀਮੈਂਟ ਦੀਆਂ ਪਾਈਪਾਂ ਵਾਲੇ ਪੁਲ ਦੀ ਜਗ੍ਹਾ ਪੱਕਾ ਪੁਲ ਬਣਾਇਆ ਜਾਵੇ।

Advertisement

ਨੁਕਸਾਨ ਬਾਰੇ ਜਲਦੀ ਰਿਪੋਰਟ ਬਣਾ ਕੇ ਉੱਚ ਅਧਿਕਾਰੀਆਂ ਨੂੰ ਭੇਜਾਂਗੇ: ਜੇਈ
ਡਰੇਨੇਜ਼ ਵਿਭਾਗ ਦੇ ਜੇਈ ਨੇ ਕਿਹਾ ਕਿ ਬਰਸਾਤ ਦੇ ਪਾਣੀ ਨਾਲ ਹੋਏ ਨੁਕਸਾਨ ਬਾਰੇ ਜਲਦੀ ਹੀ ਰਿਪੋਰਟ ਬਣਾ ਕੇ ਉੱਚ ਅਧਿਕਾਰੀਆਂ ਨੂੰ ਭੇਜੀ ਜਾਵੇਗੀ ਅਤੇ ਪੁਲ ਨੂੰ ਸਹੀ ਢੰਗ ਨਾਲ ਬਣਾਉਣ ਤੇ ਇਸ ਦੇ ਦੋਨੋਂ ਤਰਫ ਪੱਥਰ ਦੇ ਸਪਰ ਬਣਾਉਣ ਲਈ ਤਜਵੀਜ਼ ਵੀ ਪੇਸ਼ ਕੀਤੀ ਜਾਵੇਗੀ।

Advertisement
Advertisement