ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜਲੂਰ ਵਿੱਚ ਕਿਸਾਨਾਂ ਨੇ ਪਨਗਰੇਨ ਦੇ ਦੋ ਇੰਸਪੈਕਟਰ ਬੰਦੀ ਬਣਾਏ

07:07 AM Apr 18, 2024 IST
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।

ਰਮੇਸ਼ ਭਾਰਦਵਾਜ
ਲਹਿਰਾਗਾਗਾ ,17 ਅਪਰੈਲ
ਨੇੜਲੇ ਪਿੰਡ ਜਲੂਰ ਦੀ ਅਨਾਜ ਮੰਡੀ ਵਿੱਚ ਕਣਕ ਦੀ ਬੋਲੀ ਨਾ ਲਾਉਣ ਖਿਲਾਫ ਬੀਕੇਯੂ ਸਿੱਧੂਪੁਰ ਨੇ ਵਿਧਾਇਕ ਬਰਿੰਦਰ ਗੋਇਲ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਖਰੀਦ ਏਜੰਸੀ ਪਨਗਰੇਨ ਦੇ ਇੰਸਪੈਕਟਰ ਗੌਰਵ ਸਣੇ ਦੂਜੇ ਕਰਮਚਾਰੀਆਂ ਨੂੰ ਬੰਦੀ ਬਣਾ ਲਿਆ। ਇਸ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਅਧਿਕਾਰੀ ਮੌਕੇ ’ਤੇ ਪਹੁੰਚੇ ਪਰ ਖ਼ਬਰ ਲਿਖੇ ਜਾਣ ਤੱਕ ਅਧਿਕਾਰੀ ਦੀ ਖ਼ਲਾਸੀ ਨਹੀਂ ਹੋਈ। ਕਿਸਾਨਾਂ ਦਾ ਕਹਿਣਾ ਹੈ ਕਿ ਭਾਵੇਂ ਪਹਿਲੀ ਅਪਰੈਲ ਤੋਂ ਕਣਕ ਦੀ ਬੋਲੀ ਸ਼ੁਰੂ ਹੋ ਚੁੱਕੀ ਹੈ ਪਰ ਸਬੰਧਤ ਅਧਿਕਾਰੀਆਂ ਕਣਕ ’ਚ ਨਮੀ ਦਾ ਬਹਾਨਾ ਲਾ ਕੇ ਮਹਿਜ਼ 100 ਬੋਰੀਆਂ ਦੀ ਖਰੀਦ ਕੀਤੀ।
ਦੂਜੇ ਪਾਸੇ ਇੰਸਪੈਕਟਰ ਗੌਰਵ ਦਾ ਕਹਿਣਾ ਹੈ ਕਿ ਉਹ ਸਰਕਾਰ ਵੱਲੋਂ ਤੈਅਸ਼ੁਦਾ ਮਾਪਦੰਡ ਅਨੁਸਾਰ ਹੀ ਕਣਕ ਖਰੀਦ ਰਹੇ ਹਨ। ਪਿੰਡ ਜਲੂਰ ਵਿੱਚ ਅੱਜ ਜਦੋਂ ਪਨਗਰੇਨ ਦੇ ਇੰਸਪੈਕਟਰ ਬੋਲੀ ਲਗਾਉਣ ਗਏ ਤਾਂ ਨਮੀ ਜ਼ਿਆਦਾ ਹੋਣ ਕਰਕੇ ਉਨ੍ਹਾਂ ਨੇ ਬੋਲੀ ਲਾਉਣ ਤੋਂ ਇਨਕਾਰ ਕਰ ਦਿੱਤਾ। ਮੌਕੇ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਬਲਾਕ ਜਨਰਲ ਸਕੱਤਰ ਰਾਮਪਾਲ ਸਿੰਘ ਜਲੂਰ ਪਹੁੰਚੇ ਤਾਂ ਉਨ੍ਹਾਂ ਨੇ ਉਨ੍ਹਾਂ ਨੂੰ ਬੰਦੀ ਬਣਾ ਲਿਆ। ਬਲਾਕ ਸਕੱਤਰ ਰਾਮ ਫਲ ਸਿੰਘ ਜਲੂਰ ਨੇ ਕਿਹਾ ਜਦੋਂ ਤੱਕ ਕਿਸਾਨਾਂ ਦੀ ਕਣਕ ਦੀ ਬੋਲੀ ਨਹੀਂ ਲੱਗਦੀ ਉਨਾ ਚਿਰ ਇਹਨਾਂ ਨੂੰ ਬੰਦੀ ਬਣਾ ਕੇ ਰੱਖਿਆ ਜਾਵੇਗਾ।

Advertisement

Advertisement
Advertisement