For the best experience, open
https://m.punjabitribuneonline.com
on your mobile browser.
Advertisement

ਕਿਸਾਨਾਂ ਨੂੰ 13 ਲੱਖ ਟਿਊਬਵੈੱਲ ਕੁਨੈਕਸ਼ਨ ਬਾਦਲ ਸਰਕਾਰ ਵੇਲੇ ਮਿਲੇ: ਸ਼ਰਮਾ

09:07 AM Apr 21, 2024 IST
ਕਿਸਾਨਾਂ ਨੂੰ 13 ਲੱਖ ਟਿਊਬਵੈੱਲ ਕੁਨੈਕਸ਼ਨ ਬਾਦਲ ਸਰਕਾਰ ਵੇਲੇ ਮਿਲੇ  ਸ਼ਰਮਾ
Advertisement

ਸਰਬਜੀਤ ਸਿੰਘ ਭੰਗੂ
ਘਨੌਰ, 20 ਅਪਰੈਲ
ਪਟਿਆਲਾ ਲੋਕ ਸਭਾ ਹਲਕੇ ਤੋਂ ਅਕਾਲੀ ਉਮੀਦਵਾਰ ਐੱਨਕੇ ਸ਼ਰਮਾ ਨੇ ਕਿਹਾ ਕਿ ਦੇਸ਼ ਵਿੱਚ ਸਿਰਫ਼ ਪ੍ਰਕਾਸ਼ ਸਿੰਘ ਬਾਦਲ, ਚੌਧਰੀ ਦੇਵੀ ਲਾਲ ਅਤੇ ਚਰਨ ਸਿੰਘ ਹੀ ਕਿਸਾਨ ਹਿਤੈਸ਼ੀ ਆਗੂ ਰਹੇ ਹਨ। ਅੱਜ ਪੰਜਾਬ ਵਿੱਚ ਚੱਲਦੇ 14 ਲੱਖ ਟਿਊਬਵੈੱਲ ਕੁਨੈਕਸ਼ਨਾਂ ਵਿੱਚੋਂ 13 ਲੱਖ ਕੁਨੈਕਸ਼ਨ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀਆਂ ਸਰਕਾਰਾਂ ਵੇਲੇ ਹੀ ਦਿੱਤੇ ਗਏ। ਉਨ੍ਹਾਂ ‘ਆਪ’ ਅਤੇ ਕਾਂਗਰਸ ਦੇ ਉਮੀਦਵਾਰਾਂ ਨੂੰ ਸਵਾਲ ਕੀਤਾ ਕਿ ਉਨ੍ਹਾਂ ਦੀਆਂ ਸਰਕਾਰਾਂ ਨੇ ਅੱਠ ਸਾਲ ਵਿੱਚ ਪਟਿਆਲਾ ਲੋਕ ਸਭਾ ਹਲਕੇ ਵਿੱਚ ਕਿੰਨੇ ਕਿਸਾਨਾਂ ਨੂੰ ਟਿਊਬਵੈੱਲ ਕੁਨੈਕਸ਼ਨ ਦਿੱਤੇ ਹਨ? ਐੱਨਕੇ ਸ਼ਰਮਾ ਘਨੌਰ ਦੇ ਹਲਕਾ ਇੰਚਾਰਜ ਭੁਪਿੰਦਰ ਸਿੰਘ ਸ਼ੇਖਪੁਰਾ ਵੱਲੋਂ ਆਪਣੇ ਪਿੰਡ ਸ਼ੇਖਪੁਰਾ ਵਿੱਚ ਕਰਵਾਏ ਗਏ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਅਕਾਲੀ ਉਮੀਦਾਵਰ ਨੇ ਪਟਿਆਲਾ ਲੋਕ ਸਭਾ ਅਧੀਨ ਆਉਂਦੇ ਕਈ ਵਿਧਾਨ ਸਭਾ ਹਲਕਿਆਂ ’ਤੇ ਪੈਂਦੀ ਹੜ੍ਹਾਂ ਦੀ ਮਾਰ ਦੇ ਮੁੱਦੇ ਪ੍ਰਨੀਤ ਕੌਰ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਿਆ। ਉਨ੍ਹਾਂ ਦਾਅਵਾ ਕੀਤਾ ਕਿ ਜੇ ਉਨ੍ਹਾਂ ਨੂੰ ਇਸ ਵਾਰ ਮੌਕਾ ਮਿਲਿਆ ਤਾਂ ਉਹ ਹਲਕਾ ਵਾਸੀਆਂ ਨੂੰ ਘੱਗਰ ਦੀ ਇਸ ਮਾਰ ਤੋਂ ਬਚਾਉਣ ਦਾ ਬੀੜਾ ਵੀ ਚੁੱਕਣਗੇ। ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਕਿਹਾ ਕਿ ਐੱਨਕੇ ਸ਼ਰਮਾ ਦੀ ਚੋਣ ਮੁਹਿੰਮ ’ਚ ਯੂਥ ਅਕਾਲੀ ਕਾਰਕੁਨ ਅਹਿਮ ਭੂਮਿਕਾ ਨਿਭਾਉਣਗੇ।

Advertisement

Advertisement
Author Image

sukhwinder singh

View all posts

Advertisement
Advertisement
×