For the best experience, open
https://m.punjabitribuneonline.com
on your mobile browser.
Advertisement

ਕਿਸਾਨ ਟੁੱਟੇ ਸ਼ੈੱਡ ਹੇਠ ਕਣਕ ਲਾਹੁਣ ਲਈ ਮਜਬੂਰ

07:31 AM Apr 26, 2024 IST
ਕਿਸਾਨ ਟੁੱਟੇ ਸ਼ੈੱਡ ਹੇਠ ਕਣਕ ਲਾਹੁਣ ਲਈ ਮਜਬੂਰ
ਸ਼ਹਿਣਾ ਮੰਡੀ ’ਚ ਟੁੱਟੇ ਹੋਏ ਸ਼ੈੱਡ ’ਚ ਲਾਹੀ ਹੋਈ ਕਣਕ। -ਫੋਟੋ: ਸਿੰਗਲਾ
Advertisement

ਪੱਤਰ ਪ੍ਰੇਰਕ
ਸ਼ਹਿਣਾ, 25 ਅਪਰੈਲ
ਖਰੀਦ ਕੇਂਦਰ ਸ਼ਹਿਣਾ ’ਚ ਵੱਡੀ ਪੱਧਰ ’ਤੇ ਕਣਕ ਦੀ ਆਮਦ ਹੋਣ ਕਾਰਨ ਕਿਸਾਨ ਟੁੱਟੇ ਸ਼ੈੱਡ ’ਚ ਕਣਕ ਲਾਹੁਣ ਲਈ ਮਜਬੂਰ ਹਨ। ਖਰੀਦ ਕੇਂਦਰ ਦਾ ਛੇ ਏਕੜ ਫੜ੍ਹ ਪੂਰੀ ਤਰ੍ਹਾਂ ਭਰ ਗਿਆ ਹੈ। ਕਿਸਾਨ ਮਜਬੂਰਨ ਟੁੱਟੇ ਸ਼ੈਡ ’ਚ ਕਣਕ ਲਾਹੁਣ ਲੱਗੇ ਹਨ। ਲਿਫਟਿੰਗ ਨਾ ਹੋਣ ਕਾਰਨ ਵੀ ਮੰਡੀ ’ਚ ਅੰਬਾਰ ਲੱਗ ਗਏ ਹਨ। ਮੰਡੀ ਪੂਰੀ ਤਰ੍ਹਾਂ ਨੱਕੋ ਨੱਕ ਕਣਕ ਨਾਲ ਭਰ ਗਈ ਹੈ। ਕਈ ਕਿਸਾਨ ਤਾਂ ਇੱਥੇ 8-8 ਦਿਨ ਤੋਂ ਬੈਠੇ ਹਨ। ਕਿਸਾਨਾਂ ਨੇ ਦੱਸਿਆ ਕਿ ਮੰਡੀ ’ਚ ਛਾਂ, ਪਾਣੀ, ਪਖਾਨੇ ਦੀ ਕਮੀ ਹੈ ਅਤੇ ਲੋਕ ਪ੍ਰੇਸ਼ਾਨ ਹੋ ਰਹੇ ਹਨ। ਇਹ ਮਸਲਾ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਕੋਲ ਵੀ ਉਠ ਚੁੱਕਿਆ ਹੈ।
ਦੂਸਰੇ ਪਾਸੇ ਖੇਤਾਂ ’ਚ ਸਿਰਫ਼ 5 ਫੀਸਦੀ ਕਣਕ ਹੀ ਰਹਿ ਗਈ ਹੈ ਅਤੇ 95 ਫੀਸਦੀ ਕਣਕ ਦੀ ਕਟਾਈ ਹੋ ਚੁੱਕੀ ਹੈ ਅਤੇ ਕਣਕ ਮੰਡੀ ਵਿਚ ਆ ਚੁੱਕੀ ਹੈ। ਖਰੀਦ ਕੇਂਦਰ ਸ਼ਹਿਣਾ ’ਚ ਖਰੀਦ ਏਜੰਸੀਆਂ ਦੇ ਅਧਿਕਾਰੀ ਪਿਛਲੇ ਕਰੀਬ 10-10 ਸਾਲਾਂ ਤੋਂ ਲੱਗੇ ਹੋਏ ਪਰ ਖਰੀਦ ਸੁਸਤ ਹੈ। ਕੋਈ ਵੀ ਉੱਚ ਅਧਿਕਾਰੀ ਜਾਂ ਹੁਕਮਰਾਨ ਪਾਰਟੀ ਦਾ ਆਗੂ ਮੰਡੀਆਂ ’ਚ ਕਿਸਾਨਾਂ ਦੀ ਸਾਰ ਲੈਣ ਨਹੀਂ ਆਇਆ।

Advertisement

Advertisement
Author Image

joginder kumar

View all posts

Advertisement
Advertisement
×