For the best experience, open
https://m.punjabitribuneonline.com
on your mobile browser.
Advertisement

ਕਿਸਾਨ ਮਹਿੰਗੇ ਭਾਅ ਖਾਦ ਖਰੀਦਣ ਲਈ ਮਜਬੂਰ

06:58 AM Sep 23, 2024 IST
ਕਿਸਾਨ ਮਹਿੰਗੇ ਭਾਅ ਖਾਦ ਖਰੀਦਣ ਲਈ ਮਜਬੂਰ
ਬੀ.ਕੇ.ਯੂ. (ਲੱਖੋਵਾਲ) ਦੀ ਮੀਟਿੰਗ ਵਿੱਚ ਹਾਜ਼ਰ ਅਹੁਦੇਦਾਰ ਅਤੇ ਕਿਸਾਨ। -ਫੋਟੋ: ਬਤਰਾ
Advertisement

ਪੱਤਰ ਪ੍ਰੇਰਕ
ਸਮਰਾਲਾ, 22 ਸਤੰਬਰ
ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਲੁਧਿਆਣਾ ਪੂਰਬੀ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਢੀਂਡਸਾ ਦੀ ਪ੍ਰਧਾਨਗੀ ਹੇਠ ਦਾਣਾ ਮੰਡੀ ਸਮਰਾਲਾ ਵਿੱਚ ਹੋਈ, ਜਿਸ ਵਿੱਚ ਯੂਨੀਅਨ ਦੇ ਸਰਪ੍ਰਸਤ ਅਵਤਾਰ ਸਿੰਘ ਮੇਹਲੋਂ, ਜਨਰਲ ਸਕੱਤਰ ਪੰਜਾਬ ਪਰਮਿੰਦਰ ਸਿੰਘ ਪਾਲਮਾਜਰਾ ਅਤੇ ਜ਼ਿਲ੍ਹੇ ਦੇ ਹੋਰ ਅਹੁਦੇਦਾਰ ਮੀਟਿੰਗ ਵਿੱਚ ਸ਼ਾਮਲ ਹੋਏ। ਹਰਦੀਪ ਸਿੰਘ ਭਰਥਲਾ, ਹਰਪ੍ਰੀਤ ਸਿੰਘ ਗੜ੍ਹੀ ਤਰਖਾਣਾ, ਗੁਰਸੇਵਕ ਸਿੰਘ ਨੇ ਕਿਹਾ ਕਿ ਕਿਸਾਨ ਆਲੂ ਦੀ ਫ਼ਸਲ ਬੀਜਣ ਲਈ ਤਿਆਰ ਬੈਠੇ ਹਨ, ਪਰ ਸੁਸਾਇਟੀਆਂ ਵਿੱਚ ਡੀ.ਏ.ਪੀ. ਨਹੀਂ ਮਿਲ ਰਹੀ। ਪੰਜਾਬ ਦੇ ਕਿਸਾਨ ਖਾਦ ਪ੍ਰਾਈਵੇਟ ਦੁਕਾਨਦਾਰਾਂ ਜਾਂ ਗੁਆਂਢੀ ਸੂਬੇ ਤੋਂ ਮਹਿੰਗੇ ਭਾਅ ਖਰੀਦਣ ਲਈ ਮਜਬੂਰ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸੁਸਾਇਟੀਆਂ ਵਿੱਚ ਡੀ.ਏ.ਪੀ. ਦੀ ਘਾਟ ਪੂਰੀ ਕਰਵਾਈ ਜਾਵੇ। ਮਨਜੀਤ ਸਿੰਘ ਢੀਂਡਸਾ ਨੇ ਕਿਹਾ ਕਿ ਜੇਕਰ ਪੰਜਾਬ ਦੀ ਧਰਤੀ ਹੇਠਲਾ ਪਾਣੀ ਬਚਾਉਣਾ ਹੈ ਤਾਂ ਪੰਜਾਬ ਅੰਦਰ ਨਹਿਰਾਂ ਅਤੇ ਕਸੀਆਂ ਦੀ ਖੁਦਾਈ ਕਰਵਾ ਕੇ ਖੇਤਾਂ ਤੱਕ ਪਾਣੀ ਪੁੱਜਦਾ ਕੀਤਾ ਜਾਵੇ। ਅੱਜ ਦੀ ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਗੁਰਪ੍ਰੀਤ ਸਿੰਘ ਸਾਹਬਾਣਾ, ਮੱਘਰ ਸਿੰਘ ਘੁੰਗਰਾਲੀ ਸਿੱਖਾਂ, ਰਵਿੰਦਰ ਸਿੰਘ ਅਕਾਲਗੜ੍ਹ, ਹਰਿੰਦਰ ਸਿੰਘ ਬੁੱਢੇਵਾਲ, ਬਿੰਦਰ ਸਿੰਘ ਬੁੱਢੇਵਾਲ, ਗਗਨਦੀਪ ਸਿੰਘ, ਵਰਿੰਦਰ ਸਿੰਘ ਮੁੱਤਿਓਂ, ਫ਼ੌਜੀ ਸਤਵੰਤ ਸਿੰਘ, ਹਰਪਾਲ ਸਿੰਘ ਬੰਬ, ਮੇਜਰ ਸਿੰਘ ਮੁਸ਼ਕਾਬਾਦ, ਜਸਵਿੰਦਰ ਸਿੰਘ ਤੇ ਹੋਰ ਵਰਕਰ ਹਾਜ਼ਰ ਸਨ।

Advertisement

Advertisement
Advertisement
Author Image

Advertisement