For the best experience, open
https://m.punjabitribuneonline.com
on your mobile browser.
Advertisement

ਭੁੱਲਰਹੇੜੀ ਗਰਿੱਡ ਚਾਲੂ ਕਰਵਾਉਣ ਲਈ ਕਿਸਾਨਾਂ ਦਾ ਧਰਨਾ ਜਾਰੀ

06:38 AM Sep 30, 2024 IST
ਭੁੱਲਰਹੇੜੀ ਗਰਿੱਡ ਚਾਲੂ ਕਰਵਾਉਣ ਲਈ ਕਿਸਾਨਾਂ ਦਾ ਧਰਨਾ ਜਾਰੀ
Advertisement

ਪੱਤਰ ਪ੍ਰੇਰਕ
ਧੂਰੀ, 29 ਸਤੰਬਰ
ਇੱਥੇ 66 ਕੇਵੀ ਗਰਿੱਡ ਭੁੱਲਰਹੇੜੀ ਦਾ ਰੁਕਿਆ ਕੰਮ ਮੁੜ ਸ਼ੁਰੂ ਕਰਵਾਉਣ ਲਈ ਗਰਿੱਡ ਦੀ ਇਮਾਰਤ ਅੱਗੇ ਲੱਗਿਆ ਪੱਕਾ ਧਰਨਾ ਅੱਜ 97ਵੇਂ ਦਿਨ ਵੀ ਜਾਰੀ ਰਿਹਾ। ਅੱਜ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਪਾਵਰਕੌਮ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਸ਼ੂਗਰਕੇਨ ਸੁਸਾਇਟੀ ਦੇ ਸਾਬਕਾ ਚੇਅਰਮੈਨ ਅਵਤਾਰ ਸਿੰਘ ਤਾਰੀ ਭੁੱਲਰਹੇੜੀ ਨੇ ਦੱਸਿਆ ਕਿ ਇਸ ਪੱਕੇ ਧਰਨੇ ਨੂੰ ਮੰਗਾਂ ਦੀ ਪ੍ਰਾਪਤੀ ਤੱਕ ਚਲਾਉਣ ਲਈ ਇੱਕ ਦਿਨ ਬੀਕੇਯੂ ਰਾਜੇਵਾਲ ਅਤੇ ਇੱਕ ਦਿਨ ਬੀਕੇਯੂ ਏਕਤਾ ਉਗਰਾਹਾਂ ਦੇ ਵੱਲੋਂ ਦਿਨ ਬਦਲ-ਬਦਲ ਕੇ ਚਲਾਇਆ ਜਾ ਰਿਹਾ ਹੈ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਬੀਕੇਯੂ ਰਾਜੇਵਾਲ ਦੇ ਭੁਪਿੰਦਰ ਸਿੰਘ ਭਿੰਦਾ, ਜਸਦੇਵ ਸਿੰਘ ਭੁੱਲਰਹੇੜੀ ਅਤੇ ਬੀਕੇਯੂ ਏਕਤਾ ਉਗਰਾਹਾਂ ਦੇ ਇਕਾਈ ਪ੍ਰਧਾਨ ਪਵਿੱਤਰ ਸਿੰਘ ਨੇ ਦੱਸਿਆ ਕਿ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਭਾਵੇਂ ਗਰਿੱਡ ਨੂੰ ਚਲਾਉਣ ਲਈ ਪਾਵਰਕੌਮ ਅੰਤਿਮ ਦੌਰ ਵਿੱਚ ਸੀ ਪਰ ਸਿਆਸੀ ਸ਼ਹਿ ’ਤੇ ਇੱਕ ਸਨਅਤਕਾਰ ਨੇ ਆਪਣੀ ਮਾਲਕੀ ਵਾਲੀ ਜਗ੍ਹਾ ਵਿੱਚ ਇੱਕ ਟਰਾਂਸਮਿਸ਼ਨ ਟਾਵਰ ਲਗਾਉਣ ਤੋਂ ਰੋਕਣ ਮਗਰੋਂ ਪੱਕੇ ਧਰਨੇ ’ਤੇ ਬੈਠੇ ਕਿਸਾਨਾਂ ਨਾਲ ਕਿਸੇ ਸਰਕਾਰੀ ਨੁਮਾਇੰਦੇ ਨੇ ਆ ਕੇ ਗੱਲ ਤੱਕ ਨਹੀਂ ਕੀਤੀ। ਦੂਜੇ ਪਾਸੇ ਮੁੱਖ ਮੰਤਰੀ ਦਫ਼ਤਰ ਦੇ ਨਵ-ਨਿਯੁਕਤ ਇੰਚਾਰਜਾਂ ਲਈ ਤਿੰਨ ਮਹੀਨਿਆਂ ਤੋਂ ਚੱਲ ਰਹੇ ਧਰਨੇ ਨੂੰ ਚੁਕਵਾਉਣਾ ਵੱਡੀ ਚੁਣੌਤੀ ਹੋਵੇਗਾ।

Advertisement

Advertisement
Advertisement
Author Image

Advertisement