ਥਾਣੇ ਅੱਗੇ ਕਿਸਾਨਾਂ ਦਾ ਧਰਨਾ ਜਾਰੀ
06:54 AM Jun 10, 2024 IST
Advertisement
ਖੇਤਰੀ ਪ੍ਰਤੀਨਿਧ
ਪਟਿਆਲਾ, 9 ਜੂਨ
ਇੱਥੇ ਦੋ ਸੌ ਵਰਗ ਜ਼ਮੀਨ ’ਤੇ ਕਬਜ਼ੇ ਕਾਰਨ ਪੈਦਾ ਹੋਏ ਵਿਵਾਦ ਦੇ ਚੱਲਦਿਆਂ ਥਾਣਾ ਪਸਿਆਣਾ ਮੂਹਰੇ ਕਿਸਾਨ ਯੂਨੀਅਨ ਉਗਰਾਹਾਂ ਦਾ ਧਰਨਾ ਅੱਜ ਦੂਜੇ ਦਿਨ ਵੀ ਜਾਰੀ ਰਿਹਾ। ਜ਼ਿਕਰਯੋਗ ਹੈ ਕਿ ਇਸ ਜ਼ਮੀਨੀ ਵਿਵਾਦ ਦੌਰਾਨ ਦੋਵਾਂ ਧਿਰਾਂ ਦਰਮਿਆਨ ਝਗੜਾ ਵੀ ਹੋਇਆ ਸੀ, ਜਿਸ ਦੌਰਾਨ ਸੱਟਾਂ ਵੱਜਣ ਕਾਰਨ ਇੱਕ ਧਿਰ ਦੀ ਮਹਿਲਾ ਹਸਪਤਾਲ ਵੀ ਦਾਖਲ ਰਹੀ। ਇਸ ਸਬੰਧੀ ਭਾਵੇਂ ਪੁਲੀਸ ਵੱਲੋਂ ਕੇਸ ਤਾਂ ਦਰਜ ਕੀਤਾ ਹੋਇਆ ਹੈ, ਪਰ ਕਿਸਾਨਾਂ ਦਾ ਕਹਿਣਾ ਹੈ ਕਿ ਪੁਲੀਸ ਨੇ ਬਣਦੀਆਂ ਧਾਰਾਵਾਂ ਨਹੀਂ ਲਾਈਆਂ ਜਿਸ ਦੀ ਮੰਗ ਨੂੰ ਲੈ ਕੇ ਹੀ ਉਨ੍ਹਾਂ ਵੱਲੋਂ ਧਰਨਾ ਲਗਾਇਆ ਗਿਆ ਹੈ। ਉਹ ਮੁਲਜ਼ਮਾਂ ਦੀ ਗ੍ਰਿਫਤਾਰੀ ਦੀ ਮੰਗ ਵੀ ਕਰ ਰਹੇ ਹਨ।
Advertisement
Advertisement
Advertisement