ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਿਸਾਨਾਂ ਨੇ ਢਾਹਿਆ ਘੁੰਮਣ ਕਲਾਂ ਟੌਲ ਪਲਾਜ਼ਾ

06:45 AM Aug 03, 2024 IST
ਘੁੰਮਣ ਕਲਾਂ ਨੇੜੇ ਟੌਲ ਪਲਾਜ਼ਾ ਹਟਾਉਣ ਸਮੇਂ ਕਿਸਾਨ ਆਗੂ।

ਪੱਤਰ ਪ੍ਰੇਰਕ/ਨਿੱਜੀ ਪੱਤਰ ਪ੍ਰੇਰਕ
ਮੌੜ ਮੰਡੀ, 2 ਅਗਸਤ
ਬਠਿੰਡਾ-ਭਵਾਨੀਗੜ੍ਹ ਮਾਰਗ ’ਤੇ ਪਿੰਡ ਘੁੰਮਣ ਕਲਾਂ ਨਜ਼ਦੀਕ ਟੌਲ ਪਲਾਜ਼ੇ ਨੂੰ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਬਲਾਕ ਮੌੜ ਵੱਲੋਂ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਢਾਹ ਦਿੱਤਾ ਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਅਮਰਜੀਤ ਸਿੰਘ ਸਿੱਧੂ ਯਾਤਰੀ ਨੇ ਦੱਸਿਆ ਕਿ ਸਰਕਾਰਾਂ ਦੀ ਮਿਲੀਭੁਗਤ ਨਾਲ ਪਿਛਲੇ ਲੰਮੇ ਸਮੇਂ ਤੋਂ ਗੈਰ ਕਾਨੂੰਨੀ ਢੰਗ ਨਾਲ ਲਾਇਆ ਟੌਲ ਪਲਾਜ਼ਾ ਹਾਦਸਿਆਂ, ਨਸ਼ੇੜੀਆਂ ਅਤੇ ਲੁਟੇਰਾ ਗਰੋਹ ਦਾ ਅੱਡਾ ਬਣਿਆ ਹੋਇਆ ਸੀ। ਇਸ ਗੈਰ ਕਾਨੂੰਨੀ ਟੌਲ ਪਲਾਜ਼ਾ ਨੂੰ ਚੁੱਕਵਾਉਣ ਲਈ ਕਈ ਵਾਰ ਜਥੇਬੰਦੀ ਅਤੇ ਸਮਾਜ ਸੇਵੀਆਂ ਵੱਲੋਂ ਡੀਸੀ ਬਠਿੰਡਾ ਨੂੰ ਅਰਜ਼ੀ ਪੱਤਰ ਦਿੱਤੇ ਗਏ ਸਨ ਪਰੰਤੂ ਕਿਸੇ ਵੀ ਅਧਿਕਾਰੀ ਨੇ ਇਸ ਤੇ ਕੋਈ ਗੌਰ ਨਹੀਂ ਕੀਤੀ ਜਿਸ ਤੋਂ ਬਾਅਦ ਜਥੇਬੰਦੀ ਵੱਲੋਂ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਇਸ ਟੌਲ ਪਲਾਜ਼ੇ ਨੂੰ ਹਟਾ ਦਿੱਤਾ ਗਿਆ ਹੈ। ਕਿਸਾਨ ਆਗੂ ਬਲਵਿੰਦਰ ਸਿੰਘ ਜੋਧਪਾਖਰ, ਰੇਸ਼ਮ ਸਿੰਘ, ਮਖਤਿਆਰ ਸਿੰਘ ਰਾਜਗੜ੍ਹ ਕੁੱਬੇ, ਬਲਵਿੰਦਰ ਸਿੰਘ ਮਾਨਸਾ ਨੇ ਕਿਹਾ ਕਿ ਇਸ ਟੌਲ ਪਲਾਜ਼ਾ ਕਾਰਨ ਜਿੱਥੇ ਕਈ ਕੀਮਤੀ ਜਾਨਾਂ ਜਾ ਚੁੱਕੀਆਂ ਹਨ , ਲੁੱਟਾਂ-ਖੋਹਾਂ ਹੋਈਆਂ ਹਨ, ਕਈ ਇਨਸਾਨ ਐਕਸੀਡੈਂਟ ਦਾ ਕਰਕੇ ਨਕਾਰਾ ਹੋ ਮੰਜੇ ’ਤੇ ਪਏ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਹਨ। ਇਸ ਸਮੇਂ ਰਾਜਾ ਸਿੰਘ ਘੁੰਮਣ, ਭੋਲਾ ਸਿੰਘ ਮੌੜ ਚੜਤ, ਮਲਕੀਤ ਸਿੰਘ ਜੋਧਪੁਰ ਪਾਖਰ, ਕਰਨੈਲ ਸਿੰਘ ਯਾਤਰੀ ,ਜੱਗਾ ਸਿੰਘ ਮੌੜ ਕਲਾਂ, ਮਿੱਠੂ ਸਿੰਘ ਕੁੱਬੇ , ਕਰਨੈਲ ਸਿੰਘ ਮੌੜ ਖੁਰਦ, ਪਿਆਰਾ ਸਿੰਘ ਥੰਮਣਗੜ੍ਹ, ਜਗਤਾਰ ਸਿੰਘ ਤੇ ਹੋਰ ਹਾਜ਼ਰ ਸਨ।

Advertisement

Advertisement