ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਡੱਬਵਾਲੀ ਨੇੜਿਓਂ ਸੜਕ ਤੋਂ ਧਰਨਾ ਚੁੱਕ ਸਕਦੇ ਨੇ ਕਿਸਾਨ

07:57 AM Mar 28, 2024 IST
ਡੱਬਵਾਲੀ ਵਿਚ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ।

ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 27 ਮਾਰਚ
ਕਰੀਬ 47 ਦਿਨਾਂ ਬਾਅਦ ਬਠਿੰਡਾ ਰੋਡ ਹੱਦ ਖੁੱਲ੍ਹਣ ਦੇ ਆਸਾਰ ਬਣ ਗਏ ਹਨ। ਇਥੇ ਪੰਜਾਬ ਖੇਤਰ ਵਿਚ ਹੱਦ ਮੂਹਰੇ ਦਿੱਲੀ ਕੂਚ ਲਈ ਮੋਰਚੇ ’ਤੇ ਡਟੀ ਭਾਕਿਯੂ ਡਕੌਂਦਾ ਵੱਲੋਂ ਚੋਣ ਜ਼ਾਬਤਾ ਅਤੇ ਹਾੜ੍ਹੀ ਫ਼ਸਲ ਦੇ ਮੱਦੇਨਜ਼ਰ ਮੋਰਚੇ ਨੂੰ ਮੁਲਤਵੀ ਕਰਨ ‘ਤੇ ਲਗਪਗ ਸਹਿਮਤ ਹੋ ਗਈ ਹੈ। ਯੂਨੀਅਨ ਦੇ ਜ਼ਿਲ੍ਹਾ ਬਠਿੰਡਾ ਦੇ ਸਕੱਤਰ ਹਰਵਿੰਦਰ ਸਿੰਘ ਕੋਟਲੀ ਅਤੇ ਇਕਬਾਲ ਸਿੰਘ ਪਥਰਾਲਾ ਨੇ ਅੱਜ ਮੋਰਚਾ ਮੁਲਤਵੀ ਦੇ ਸੰਕੇਤ ਦੇ ਦਿੱਤੇ ਹਨ। ਕਿਸਾਨ ਲੀਡਰਸ਼ਿਪ ਦੇ ਹਾਂ-ਪੱਖੀ ਸੰਕੇਤ ਮਗਰੋਂ ਡੱਬਵਾਲੀ ਦਾ ਪ੍ਰਸ਼ਾਸਨ ਵੀ ਸਰਗਰਮ ਹੋ ਗਿਆ। ਅੱਜ ਸ਼ਾਮ ਭਾਕਿਯੂ (ਡਕੌਂਦਾ) ਦੇ ਕਿਸਾਨ ਆਗੂਆਂ ਅਤੇ ਡੀ ਐਸਪੀ ਤੇ ਥਾਣਾ ਸਿਟੀ ਦੇ ਮੁਖੀ ਸ਼ੈਲੇਂਦਰ ਕੁਮਾਰ ਵਿਚਕਾਰ ਮੀਟਿੰਗ ਹੋਈ ਹਾਲਾਂਕਿ ਮੋਰਚਾ ਮੁਲਤਵੀ ਕਰਨ ਬਾਰੇ ਅੰਤਿਮ ਨਿਰਣਾ ਯੂਨੀਅਨ ਦੀ ਜ਼ਿਲ੍ਹਾ ਕਮੇਟੀ ਵੱਲੋਂ ਲਿਆ ਜਾਣਾ ਹੈ। ਜ਼ਿਕਰਯੋਗ ਹੈ ਕਿ ਇਥੇ ਯੂਨੀਅਨ ਵੱਲੋਂ ਪਿਛਲੇ ਕਰੀਬ 36 ਦਿਨਾਂ ਤੋਂ ਲਗਾਤਾਰ ਕਿਸਾਨ ਮੋਰਚਾ ਚੱਲ ਰਿਹਾ ਹੈ। ਲੋਕ ਸਭਾ ਚੋਣਾਂ ਕਰਕੇ ਚੋਣ ਜ਼ਾਬਤਾ ਲਾਗੂ ਹੋਣ ਕਰਕੇ ਕੇਂਦਰ ਸਰਕਾਰ ਫੈਸਲੇ ਲੈਣ ਦੇ ਸਮਰੱਥ ਨਹੀਂ ਹੈ ਅਤੇ ਨਵੀਂ ਸਰਕਾਰ ਬਣਨ ਵਿੱਚ ਕਰੀਬ ਤਿੰਨ-ਚਾਰ ਮਹੀਨੇ ਦਾ ਸਮਾਂ ਲੱਗੇਗਾ। ਹਾੜ੍ਹੀ ਦੀ ਫਸਲ ਸਿਰ ‘ਤੇ ਹੋਣ ਕਰਕੇ ਕਿਸਾਨਾਂ ਨੂੰ ਆਪਣੀ ਫਸਲ ਸੰਭਾਲਣ ਦੀ ਫ਼ਿਕਰਮੰਦੀ ਵੀ ਹੈ। ਥਾਣਾ ਮੁਖੀ ਸ਼ੈਲੇਂਦਰ ਕੁਮਾਰ ਨੇ ਮੀਟਿੰਗ ਵਿੱਚ ਕਿਸਾਨ ਆਗੂਆਂ ਨੇ ਆਗਾਮੀ ਇੱਕ ਦੋ ਦਿਨਾਂ ਵਿਚ ਮੋਰਚਾ ਸਮਾਪਤ ਕਰਨ ਬਾਰੇ ਸਹਿਮਤੀ ਜਤਾਈ ਹੈ। ਕਿਸਾਨ ਆਗੂ ਹਰਿੰਦਰ ਸਿੰਘ ਕੋਟਲੀ ਨੇ ਕਿਹਾ ਕਿ ਅਧਿਕਾਰੀਆਂ ਨਾਲ ਮੀਟਿੰਗ ਹਾਂ-ਪੱਖੀ ਰਹੀ ਅਤੇ ਮੋਰਚੇ ਨੂੰ ਮੁਲਤਵੀ ਕਰਨ ਬਾਰੇ ਸਹਿਮਤੀ ਬਣੀ ਹੈ। ਇੱਕ ਦੋ ਦਿਨਾਂ ਵਿਚ ਮੋਰਚੇ ਨੂੰ ਮੁਲਤਵੀ ਕਰਨ ਲਈ ਜ਼ਿਲ੍ਹਾ ਕਮੇਟੀ ਵਲੋਂ ਰਸਮੀ ਐਲਾਨ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਕੇਂਦਰ ਵਿਚ ਨਵੀਂ ਸਰਕਾਰ ਬਣਨ ਉਪਰੰਤ ਹੱਕੀ ਮੰਗਾਂ ਪ੍ਰਤੀ ਮੁੜ ਤੋਂ ਸੰਘਰਸ਼ ਵਿੱਢਿਆ ਗਿਆ ਜਾਵੇਗਾ। ਜ਼ਿਕਰਯੋਗ ਕੱਲ੍ਹ ਮਲੋਟ ਰੋਡ ਹੱਦ ‘ਤੇ ਨਾਕੇਬੰਦੀਆਂ ਖਿਲਾਫ ਡੱਬਵਾਲੀ ਅਤੇ ਮੰਡੀ ਕਿੱਲਿਆਂਵਾਲੀ ਦੇ ਦੁਕਾਨਦਾਰਾਂ ਨੇ ਧਰਨਾ ਲਗਾਇਆ ਸੀ। ਦੱਸਣਯੋਗ ਹੈ ਕਿ ਮਲੋਟ ਰੋਡ ‘ਤੇ ਭਾਕਿਯੂ ਸਿੱਧੂਪੁਰ ਧਰਨੇ ਦਾ ਕਿਸਾਨ ਮੋਰਚਾ ਲੱਗਿਆ ਹੋਇਆ ਹੈ।

Advertisement

Advertisement
Advertisement