For the best experience, open
https://m.punjabitribuneonline.com
on your mobile browser.
Advertisement

ਨਹਿਰੀ ਪਟਵਾਰੀਆਂ ਦੇ ਹੱਕ ਵਿੱਚ ਆਏ ਕਿਸਾਨ

07:05 AM Aug 22, 2024 IST
ਨਹਿਰੀ ਪਟਵਾਰੀਆਂ ਦੇ ਹੱਕ ਵਿੱਚ ਆਏ ਕਿਸਾਨ
ਨਹਿਰੀ ਪਟਵਾਰੀਆਂ ਦੀਆਂ ਬਦਲੀਆਂ ਦਾ ਵਿਰੋਧ ਕਰਦੇ ਹੋਏ ਕਿਸਾਨ।
Advertisement

ਪੱਤਰ ਪ੍ਰੇਰਕ
ਬੋਹਾ, 21 ਅਗਸਤ
ਖੇਤਰ ਵਿਚ ਤਾਇਨਾਤ ਦੋ ਨਹਿਰੀ ਪਟਵਾਰੀਆਂ ਟੇਕ ਚੰਦ ਨਹਿਰੀ ਪਟਵਾਰੀ ਹਲਕਾ ਮੰਘਾਣੀਆਂ ਅਤੇ ਗੁਰਦੀਪ ਸਿੰਘ ਨਹਿਰੀ ਪਟਵਾਰੀ ਹਲਕਾ ਧਰਮਪੁਰਾ ਦੀ ਬਦਲੀ ਹੋ ਜਾਣ ਕਾਰਨ ਖੇਤਰ ਦੇ ਕਿਸਾਨਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਇੱਥੇ ਪੰਜਾਬ ਕਿਸਾਨ ਯੂਨੀਅਨ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਰਾਮਫਲ ਚੱਕ ਅਲੀਸੇਰ ਨੇ ਪ੍ ਕਿਹਾ ਕਿ ਨਹਿਰੀ ਪਾਣੀ ਕਾਰਨ ਫਸਲਾਂ ਨੂੰ ਆ ਰਹੀਆਂ ਦਿੱਕਤਾਂ ਦੇ ਮੱਦੇਨਜ਼ਰ ਇਨ੍ਹਾਂ ਪਟਵਾਰੀਆਂ ਦੀ ਬਦਲੀ ਤੁਰੰਤ ਪ੍ਰਭਾਵ ਨਾਲ ਰੋਕੀ ਜਾਣੀ ਚਾਹੀਦੀ ਹੈ। ਕਿਸਾਨ ਆਗੂ ਗੁਰਤੇਜ ਸਿੰਘ ਵਰੇ, ਦਰਸ਼ਨ ਸਿੰਘ ਮੰਘਾਣੀਆਂ, ਡਾ. ਜਰਨੈਲ ਸਿੰਘ, ਨਾਜਰ ਸਿੰਘ ਕੁਲਰੀਆਂ ਤੇ ਨਾਇਬ ਸਿੰਘ ਨੇ ਦੱਸਿਆ ਕਿ ਪਟਵਾਰੀਆਂ ਨੂੰ ਬਰਨਾਲਾ ਡਿਵੀਜ਼ਨ ਨਾਲ ਅਟੈਚ ਕੀਤਾ ਗਿਆ ਹੈ, ਜਿਸ ਕਾਰਨ ਪਹਿਲਾਂ ਡਿਊਟੀ ਅਧੀਨ ਆਉਂਦੇ ਏਰੀਏ ਦੀ ਬਾਰਬੰਦੀ ਤੇ ਅਣਕਮਾਂਡ ਤੋਂ ਕਮਾਂਡ ਕੇਸਾਂ ਦਾ ਪੂਰਾ ਕੰਮ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਖੇਤੀ ਨਹਿਰੀ ਪਾਣੀ ਨਿਰਭਰ ਹੋਣ ਕਰਕੇ ਅਣਕਮਾਂਡ ਤੋਂ ਕਮਾਂਡ ਕੇਸ ਤਿਆਰ ਕਰਨ ਲਈ ਅਜਿਹੇ ਇਮਾਨਦਾਰ ਤੇ ਤਨਦੇਹੀ ਨਾਲ ਕੰਮ ਕਰਨ ਵਾਲੇ ਪਟਵਾਰੀਆਂ ਦੀ ਬਹੁਤ ਲੋੜ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪਟਵਾਰੀਆਂ ਵੱਲੋ ਅਣਕਮਾਂਡ ਤੋਂ ਕਮਾਂਡ ਦੇ ਕੇਸ ਤਿਆਰ ਕਰਕੇ ਪਿਛਲੇ ਲੰਬੇ ਸਮੇਂ ਤੋਂ ਏਰੀਏ ਨੂੰ ਕਾਫ਼ੀ ਚੰਗੇ ਨਤੀਜੇ ਦਿੱਤੇ ਹਨ। ਇਸ ਲਈ ਇਨ੍ਹਾਂ ਦੀ ਬਦਲੀ ਦੇ ਹੁਕਮ ਤੁਰੰਤ ਰੱਦ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਇਸ ਖੇਤਰ ਦੇ ਕਿਸਾਨਾਂ ਨੂੰ ਨਹਿਰੀ ਪਾਣੀ ਪੂਰੀ ਮਾਤਰਾ ਵਿੱਚ ਮਿਲ ਸਕੇ।

Advertisement

Advertisement
Advertisement
Author Image

Advertisement