ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਫ਼ਸਲਾਂ ਦਾ ਬੀਮਾ ਨਾ ਮਿਲਣ ਕਾਰਨ ਕਿਸਾਨ ਟੈਂਕੀ ’ਤੇ ਚੜ੍ਹੇ

06:48 AM Aug 03, 2023 IST
ਪਿੰਡ ਨਾਰਾਇਣਗੜ੍ਹ ਵਿੱਚ ਜਲ ਘਰ ਦੀ ਟੈਂਕੀ ’ਤੇ ਚੜ੍ਹੇ ਹੋਏ ਕਿਸਾਨ।

ਪੱਤਰ ਪ੍ਰੇਰਕ
ਏਲਨਾਬਾਦ, 2 ਅਗਸਤ
ਮੀਂਹ ਕਾਰਨ ਖਰਾਬ ਫ਼ਸਲਾਂ ਦਾ ਮੁਆਵਜ਼ਾ ਤੇ ਬੀਮਾ ਕਲੇਮ ਨਾ ਮਿਲਣ ਤੋਂ ਰੋਹ ਵਿੱਚ ਆਏ ਚਾਰ ਕਿਸਾਨ ਅੱਜ ਪਿੰਡ ਨਾਰਾਇਣਗੜ੍ਹ ਦੀ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਏ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਮੰਗਾਂ ਪੂਰੀਆਂ ਹੋਣ ਤੱਕ ਸੰਘਰਸ਼ ਨੂੰ ਹੋਰ ਤਿੱਖਾ ਕਰਨ ਚਿਤਾਵਨੀ ਦਿੱਤੀ।
ਜਾਣਕਾਰੀ ਅਨੁਸਾਰ ਸਾਉਣੀ ਦੀ ਸਾਲ 2022 ਦੇ ਬੀਮਾ ਕਲੇਮ ਅਤੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਕਿਸਾਨਾਂ ਵਲੋਂ ਪਿਛਲੇ ਤਿੰਨ ਮਹੀਨਿਆਂ ਤੋਂ ਨਾਥੂਸਰੀ ਚੌਪਟਾ ਤਹਿਸੀਲ ਦਫ਼ਤਰ ਅੱਗੇ ਧਰਨਾ ਦਿੱਤਾ ਜਾ ਰਿਹਾ ਹੈ ਪਰ ਸਰਕਾਰ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵਲੋਂ ਵਾਰ-ਵਾਰ ਵਾਅਦਾਖ਼ਿਲਾਫ਼ੀ ਤੋਂ ਤੰਗ ਆਏ ਚਾਰ ਕਿਸਾਨ ਅੱਜ ਸਵੇਰੇ 5 ਵਜੇ ਹੀ ਪਿੰਡ ਨਰਾਇਣਖੇੜਾ ਦੇ ਜਲ ਘਰ ਦੀ ਟੈਂਕੀ ’ਤੇ ਚੜ੍ਹ ਗਏ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੇ ਖਾਤਿਆਂ ਵਿੱਚ ਬੀਮਾ ਕਲੇਮ ਅਤੇ ਮੁਆਵਜ਼ਾ ਰਾਸ਼ੀ ਨਹੀਂ ਆਉਂਦੀ ਉਹ ਟੈਂਕੀ ਤੋਂ ਨਹੀਂ ਉੱਤਰਨਗੇ। ਇਸ ਦਾ ਪਤਾ ਲੱਗਦਿਆਂ ਹੀ ਇਲਾਕੇ ਦੇ ਹਜ਼ਾਰਾਂ ਕਿਸਾਨਾਂ ਨੇ ਜਲ ਘਰ ਵਿੱਚ ਧਰਨਾ ਸ਼ੁਰੂ ਕਰ ਦਿੱਤਾ। ਧਰਨੇ ਵਿੱਚ ਔਰਤਾਂ ਨੇ ਵੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਟੈਂਕੀ ’ਤੇ ਚੜ੍ਹੇ ਕਿਸਾਨਾਂ ਭਰਤ ਸਿੰਘ, ਦੀਵਾਨ ਸਹਾਰਨ, ਨਰਿੰਦਰਪਾਲ ਸਹਾਰਨ ਅਤੇ ਜੈ ਪ੍ਰਕਾਸ਼ ਕਾਸਨੀਆਂ ਨੇ ਆਖਿਆ ਕਿ ਬੀਮੇ ਦੇ ਦਾਅਵਿਆਂ ਦੀ ਮੰਗ ਨੂੰ ਲੈ ਕੇ ਪਿਛਲੇ 3 ਮਹੀਨਿਆਂ ਤੋਂ ਧਰਨਾ ਦੇ ਰਹੇ ਕਿਸਾਨਾਂ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਕੀਤਾ ਗਿਆ, ਜਿਸ ਕਾਰਨ ਉਨ੍ਹਾਂ ਨੂੰ ਜਲ ਘਰ ਦੀ 110 ਫੁੱਟ ਉੱਚੀ ਟੈਂਕੀ ’ਤੇ ਚੜ੍ਹਨ ਲਈ ਮਜਬੂਰ ਹੋਣਾ ਪਿਆ ਹੈ। ਸੂਚਨਾ ਮਿਲਣ ’ਤੇ ਡੀਐੱਸਪੀ ਜਗਤ ਸਿੰਘ ਅਤੇ ਐੱਸਡੀਐੱਮ ਰਾਜਿੰਦਰ ਕੁਮਾਰ ਮੌਕੇ ’ਤੇ ਪਹੁੰਚੇ ਅਤੇ ਕਿਸਾਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਕਿਸਾਨ ਇੱਕੋ ਗੱਲ ’ਤੇ ਅੜੇ ਰਹੇ ਕਿ ਉਹ ਬੀਮੇ ਦਾ ਕਲੇਮ ਉਨ੍ਹਾਂ ਦੇ ਖਾਤਿਆਂ ਵਿੱਚ ਆਉਣ ਤੋਂ ਬਾਅਦ ਹੀ ਟੈਂਕੀ ਤੋਂ ਹੇਠਾਂ ਉੱਤਰਨਗੇ।
ਨਰਾਇਣ ਖੇੜਾ ਦੇ ਸਰਪੰਚ ਸੱਤਿਆ ਪ੍ਰਕਾਸ਼, ਸਰਪੰਚ ਐਸੋਸੀਏਸ਼ਨ ਹਰਿਆਣਾ ਦੀ ਸੂਬਾਈ ਉਪ-ਪ੍ਰਧਾਨ ਸੰਤੋਸ਼ ਬੈਨੀਵਾਲ, ਨਾਥੂਸਰੀ ਕਲਾਂ ਦੀ ਸਰਪੰਚ ਰੀਟਾ ਕਾਸਨੀਆਂ, ਰਵਿੰਦਰ ਸੀਂਵਰ ਤੇ ਸੁਭਾਸ਼ ਕਸਾਨੀਆਂ ਆਦਿ ਨੇ ਕਿਹਾ ਕਿ ਜੇਕਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਕਿਸਾਨ ਹਰ ਪਿੰਡ ਦੀ ਟੈਂਕੀ ’ਤੇ ਚੜ੍ਹਨਗੇ। ਇਸ ਦੌਰਾਨ ਬਾਲਟੀ ਨਾਲ ਰੱਸੀ ਬੰਨ੍ਹ ਕੇ ਕਿਸਾਨਾਂ ਤੱਕ ਲੋਂੜੀਂਦਾ ਸਮਾਨ ਪਹੁੰਚਾਇਆ ਜਾ ਰਿਹਾ ਹੈੇ।

Advertisement

Advertisement