ਰਜਬਾਹੇ ਵਿੱਚ ਨਿੱਤ ਪੈਂਦੇ ਪਾੜ ਤੋਂ ਕਿਸਾਨ ਔਖੇ
ਪੱਤਰ ਪ੍ਰੇਰਕ
ਦੋਦਾ, 28 ਮਾਰਚ
ਪਿੰਡ ਛੱਤਿਆਣਾ ਵਿਚੋਂ ਲੰਘਦੇ ਜੈਤੋ ਰਜਬਾਹੇ ਵਿਚ ਮਹੀਨੇ ਦੌਰਾਨ ਬੀਤੀ ਰਾਤ ਤੀਜੀ ਵਾਰ ਕਰੀਬ 30 ਫੁੱਟ ਚੌੜਾ ਪਾੜ ਪੈ ਗਿਆ ਤੇ ਪੱਕੀਆਂ ਫ਼ਸਲਾਂ ਵਿਚ ਪਾਣੀ ਭਰ ਗਿਆ। ਕਿਸਾਨ ਰਜਿੰਦਰ ਸਿੰਘ, ਸੁਖਪਾਲ ਸਿੰਘ, ਗੁਰਚਰਨ ਸਿੰਘ, ਨਛੱਤਰ ਸਿੰਘ, ਲਖਵਿੰਦਰ ਸਿੰਘ, ਜਸਵਿੰਦਰ ਸਿੰਘ, ਜਗਦੇਵ ਸਿੰਘ ਅਤੇ ਰਾਜਾ ਸਿੰਘ ਆਦਿ ਨੇ ਨੁਕਸਾਨੀਆਂ ਫ਼ਸਲਾਂ ਦੇ ਮੁਆਵਜ਼ੇ ਦੀ ਮੰਗ ਕਰਦਿਆਂ ਕਿ ਰਜਬਾਹਾ ਮਹੀਨੇ ਵਿਚ ਤੀਜੀ ਵਾਰ ਟੁੱਟ ਚੁੁੱਕਾ ਹੈ। ਰਜਬਾਹੇ ਦੀਆਂ ਕਮਜ਼ੋਰ ਪਟੜੀਆਂ ਦੀ ਸੂਚਨਾਂ ਉਹ ਸਮੇਂ-ਸਮੇਂ ਸਿਰ ਵਿਭਾਗ ਨੂੰ ਦਿੰਦੇ ਰਹੇ ਹਨ ਪਰ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ ਸਗੋਂ ਫਸਲਾਂ ਦਾ ਨੁਕਸਾਨ ਹੋ ਰਿਹਾ ਹੈ। ਕਿਸਾਨਾਂ ਵੱਲੋਂ ਸਮੇਂ ਸਿਰ ਰਜਬਾਹੇ ਦੀ ਸਫਾਈ ਅਤੇ ਪਟੜੀਆਂ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਅੱਗੇ ਤੋਂ ਅਜਿਹਾ ਮਸਲਾ ਨਾ ਪੈਦਾ ਹੋਵੇ। ਦੂਜੇ ਪਾਸੇ ਜਦ ਸਬੰਧਤ ਨਹਿਰੀ ਵਿਭਾਗ ਦੇ ਜੇਈ ਨਵੀਨ ਬਾਠ ਨਾਲ ਰਾਬਤਾ ਕੀਤਾ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਪਾਣੀ ਦੀ ਵਰਤੋਂ ਘੱਟ ਹੋਣ ਕਾਰਨ ਪਿਛਲੇ ਕਿਸਾਨਾਂ ਵੱਲੋਂ ਮੋਘੇ ਬੰਦ ਕਰਨ ਕਰਕੇ ਪਾਣੀ ਓਵਰਫਲੋਅ ਰਜਬਾਹਾ ਟੁੱਟਣ ਦਾ ਕਾਰਨ ਬਣਿਆ ਹੈ ਜੋ ਜਲਦੀ ਪੂਰ ਦਿੱਤਾ ਜਾਵੇਗਾ।