ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਝੋਨਾ ਨਾ ਵਿਕਣ ਕਾਰਨ ਮੰਡੀਆਂ ’ਚ ਰੁਲ ਰਹੇ ਨੇ ਕਿਸਾਨ

07:48 AM Nov 03, 2024 IST
ਖੰਨਾ ਮੰਡੀ ’ਚ ਫ਼ਸਲ ਦੀ ਸਾਂਭ-ਸੰਭਾਲ ਕਰਦੇ ਹੋਏ ਮਜ਼ਦੂਰ।

ਜੋਗਿੰਦਰ ਸਿੰਘ ਓਬਰਾਏ
ਖੰਨਾ, 2 ਨਵੰਬਰ
ਸਮੇਂ ਸਿਰ ਫਸਲ ਦੀ ਵਿਕਰੀ, ਅਦਾਇਗੀ ਤੇ ਲਿਫਟਿੰਗ ਦੇ ਸਰਕਾਰ ਵੱਲੋਂ ਕੀਤੇ ਗਏ ਸਾਰੇ ਦਾਅਵੇ ਖੋਖਲੇ ਸਾਬਤ ਹੋਏ ਹਨ ਜਿਸ ਕਰਕੇ ਇਸ ਵਾਰ ਪੰਜਾਬ ਦੇ ਕਿਸਾਨ ਇਸ ਵਾਰ ਦੀ ਦੀਵਾਲੀ ਮੰਡੀਆਂ ਵਿੱਚ ਮਨਾਉਣ ਲਈ ਮਜਬੂਰ ਹੋਏ ਹਨ। ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਅਤੇ ਇਸ ਦੇ ਨਾਲ ਲੱਗਦੀਆਂ ਮੰਡੀਆਂ ਵਿਚ ਝੋਨੇ ਦਾ ਸੀਜ਼ਨ ਕਿਸਾਨਾਂ ਲਈ ਆਫ਼ਤ ਬਣਿਆ ਹੋਇਆ ਹੈ। ਫਸਲ ਦੀ ਲਿਫਟਿੰਗ ਨਾ ਹੋਣ ਕਾਰਨ ਇਸ ਵੇਲੇ ਮੰਡੀ ਵਿੱਚ 7,31,088 ਕੁਇੰਟਲ ਝੋਨਾ ਇਕੱਠਾ ਹੋ ਗਿਆ ਹੈ। ਫਸਲ ਵਿਕਣ ਦੀ ਉਡੀਕ ਵਿੱਚ ਬੈਠੇ ਕਿਸਾਨਾਂ ਦਾ ਦੋਸ਼ ਹੈ ਕਿ ਝੋਨੇ ਵਿੱਖ ਨਮੀ ਦੀ ਮਾਤਰਾ ਦਾ ਬਹਾਨਾ ਲਾ ਕੇ ਉਨ੍ਹਾਂ ਨੂੰ ਖੁਆਰ ਕੀਤਾ ਜਾ ਰਿਹਾ ਹੈ, ਜਦਕਿ ਉਨ੍ਹਾਂ ਕੋਲ ਨਮੀ ਦੀ ਮਾਤਰਾ 17 ਤੋਂ ਘੱਟ ਆ ਰਹੀ ਹੈ। ਪਿੰਡ ਬਾਹੋਮਾਜਰਾ ਦੇ ਕਿਸਾਨ ਕੁਲਵੰਤ ਸਿੰਘ ਨੇ ਦੱਸਿਆ ਕਿ ਉਹ ਪੰਜ ਦਿਨਾਂ ਤੋਂ ਮੰਡੀ ’ਚ ਬੈਠਾ ਹੈ। ਉਹ ਝੋਨਾ ਚੰਗੀ ਤਰ੍ਹਾਂ ਸੁਕਾ ਕੇ ਲਿਆਇਆ ਹੈ ਪਰ ਫ਼ਿਰ ਵੀ ਨਮੀ ਵੱਧ ਦੱਸੀ ਜਾ ਰਹੀ ਹੈ। ਕਿਸਾਨ ਰਛਪਾਲ ਸਿੰਘ ਪਿੰਡ ਰਾਜੇਵਾਲ ਨੇ ਕਿਹਾ ਕਿ ਉਹ ਪਿਛਲੇ 7 ਦਿਨਾਂ ਤੋਂ ਫ਼ਸਲ ਵਿਕਣ ਦੀ ਉਡੀਕ ਵਿੱਚ ਹੈ ਪਰ ਹਰ ਵਾਰ ਅਧਿਕਾਰੀ ਨਮੀ ਵੱਧ ਦੱਸ ਕੇ ਮੁੜ ਜਾਂਦੇ ਹਨ। ਕਿਸਾਨ ਸੱਤਾ ਸਿੰਘ ਪਿੰਡ ਮਾਜਰੀ ਰਾਏਪੁਰ ਨੇ ਦੱਸਿਆ ਕਿ ਮੰਡੀਆਂ ਦੇ ਹਾਲਾਤ ਬਹੁਤ ਖਰਾਬ ਹਨ ਅਤੇ ਕਿਸੇ ਵੱਲੋਂ ਉਨ੍ਹਾਂ ਦੀ ਸੁਣਵਾਈ ਨਹੀਂ ਕੀਤੀ ਜਾ ਰਹੀ।
ਮਾਰਕੀਟ ਕਮੇਟੀ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਹੁਣ ਤੱਕ ਖੰਨਾ ਮੰਡੀ ’ਚ 12,10,287 ਕੁਇੰਟਲ ਝੋਨੇ ਦੀ ਖਰੀਦ ਹੋਈ ਹੈ ਜਿਸ ’ਚੋਂ 10,15,330 ਕੁਇੰਟਲ ਫਸਲ ਦੀ ਲਿਫਟਿੰਗ ਹੋ ਚੁੱਕੀ ਹੈ ਤੇ 1,94,957 ਕੁਇੰਟਲ ਝੋਨਾ ਮੰਡੀ ’ਚ ਪਿਆ ਹੈ। ਇਸ ਖਰੀਦ ਵਿੱਚ ਪਨਗ੍ਰੇਨ ਨੇ 1,67,508 ਕੁਇੰਟਲ, ਮਾਰਕਫ਼ੈਡ ਨੇ 1,70,105 ਕੁਇੰਟਲ, ਪਨਸਪ ਨੇ 1,44,011 ਕੁਇੰਟਲ, ਵੇਅਰਹਾਊਸ ਕਾਰਪੋਰੇਸ਼ਨ ਨੇ 22,328 ਕੁਇੰਟਲ ਝੋਨਾ ਖਰੀਦਿਆ ਹੈ। ਫੂਡ ਸਪਲਾਈ ਇੰਸਪੈਕਟਰ ਹਰਭਜਨ ਸਿੰਘ ਨੇ ਕਿਹਾ ਕਿ ਮੰਡੀ ’ਚੋਂ 84 ਫੀਸਦ ਤੋਂ ਵੱਧ ਝੋਨੇ ਦੀ ਲਿਫਟਿੰਗ ਹੋ ਚੁੱਕੀ ਹੈ। ਸ਼ੈਲਰ ਮਾਲਕਾਂ ਤੇ ਆੜ੍ਹਤੀਆਂ ਦੀਆਂ ਮੰਗਾਂ ਕਾਰਨ ਕੁਝ ਸਮੇਂ ਲਈ ਸਮੱਸਿਆ ਆਈ ਸੀ ਜੋ ਹੁਣ ਦੂਰ ਹੋ ਚੁੱਕੀ ਹੈ।

Advertisement

Advertisement