ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਿਸਾਨਾਂ ਵੱਲੋਂ ਮੁੱਖ ਮੰਤਰੀ ਦੇ ਦਫ਼ਤਰ ਅੱਗੇ ਪੱਕਾ ਮੋਰਚਾ ਲਾਉਣ ਦੀ ਤਿਆਰੀ

07:22 AM Aug 28, 2023 IST
featuredImage featuredImage
ਜਹਾਂਗੀਰ ਵਿੱਚ ਨਹਿਰੀ ਪਾਣੀ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ।

ਬੀਰਬਲ ਰਿਸ਼ੀ
ਸ਼ੇਰਪੁਰ, 27 ਅਗਸਤ
ਨਹਿਰੀ ਪਾਣੀ ਪ੍ਰਾਪਤੀ ਸੰਘਰਸ਼ ਕਮੇਟੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਧੂਰੀ ਸਥਿਤ ਦਫ਼ਤਰ ਅੱਗੇ ਸੈਂਕੜੇ ਟਰੈਕਟਰ-ਟਰਾਲੀਆਂ ਲੈ ਕੇ ਪੱਕੇ ਡੇਰੇ ਲਗਾਉਣ ਦਾ ਫੈਸਲਾ ਕੀਤਾ ਹੈ। ਕਮੇਟੀ ਦਾ ਦੋਸ਼ ਹੈ ਕਿ ਉਨ੍ਹਾਂ ਵੱਲੋਂ ਲੰਘੇ ਮਾਰਚ ਮਹੀਨੇ ਕੀਤੀ ‘ਕਿਸਾਨ ਮਹਾਪੰਚਾਇਤ’ ਦੌਰਾਨ ਉਕਤ ਦਫ਼ਤਰ ਨੁਮਾਇੰਦਿਆਂ ਅਤੇ ਐਸਡੀਐਮ ਧੂਰੀ ਵੱਲੋਂ ਨਹਿਰੀ ਪਾਣੀ ਤੋਂ ਵਿਰਵੇ ਲੋਕਾਂ ਦੀ ਭਖ਼ਦੀ ਮੰਗ ਸਬੰਧੀ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਏ ਜਾਣ ਦਾ ਕੀਤਾ ਵਾਅਦਾ ਪੰਜ ਮਹੀਨਿਆਂ ਬਾਅਦ ਵੀ ਵਫ਼ਾ ਨਹੀਂ ਹੋਇਆ। ਪਿੰਡ ਜਹਾਂਗੀਰ ਵਿੱਚ ਤਿਆਰ ਕੀਤੀ ਜਾ ਰਹੀ ਪੂਰੀ ਵਿਉਂਤਬੰਦੀ ਮੌਕੇ ਗੱਲਬਾਤ ਕਰਦਿਆਂ ਨਹਿਰੀ ਪਾਣੀ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ, ਜ਼ੋਨ ਪ੍ਰਧਾਨ ਸੁਖਵਿੰਦਰ ਸਿੰਘ ਚੂੰਘਾਂ ਅਤੇ ਜਨਰਲ ਸਕੱਤਰ ਪਰਮੇਲ ਸਿੰਘ ਹਥਨ ਨੇ ਦੱਸਿਆ ਕਿ ਕਿਸਾਨ ਸੰਘਰਸ਼ ਦੇ ਮੱਦੇਨਜ਼ਰ ਭਾਵੇਂ ਤਿੰਨ ਰਜਵਾਹਿਆਂ ਦੀ ਮਿਣਤੀ ਕਰਕੇ ਬੁਰਜ਼ੀਆਂ ਲੱਗ ਚੁੱਕੀਆਂ ਹਨ ਪਰ ਪਿੰਡ ਧਲੇਰ ਖੁਰਦ ਤੋਂ ਅੱਗੇ ਅੱਜ ਵੀ ਇਸ ਰਜਵਾਹੇ ਦੀ ਕੋਈ ਹੋਂਦ ਨਹੀਂ। ਦੂਜਾ ਰੁਹੀੜਾ ਰਜਵਾਹਾ ਜਿਸ ਦੀ ਟੇਲ ਭੂਦਨ ਵਿਖੇ ਬਣਨੀ ਹੈ, ਸੰਨ 1991-92 ‘ਚ ਬਣਨ ਲੱਗਿਆ ਪਰ ਪਾਣੀ ਨਹੀਂ ਛੱਡਿਆ ਗਿਆ ਜਿਸ ਮਗਰੋਂ ਲੋਕਾਂ ਨੇ ਜ਼ਮੀਨ ਵਾਹ ਲਈ ਅਤੇ ਹੁਣ ਮਿਣਤੀ ਕਰਕੇ ਬੁਰਜੀਆਂ ਲੱਗ ਜਾਣ ਮਗਰੋਂ ਵੀ ਇਹ ਸਰਕਾਰ ਦੇ ਆਲਸਪੁਣੇ ਕਾਰਨ ਕੰਮ ਅੱਗੇ ਨਹੀਂ ਵਧਿਆ। ਆਗੂਆਂ ਅਨੁਸਾਰ ਸਜ਼ਿਦਾ ਬੇਗਮ ਦੇ ਨਾਮ ’ਤੇ ਤੀਜਾ ਰਜਵਾਹਾ ‘ਕੋਟਲਾ ਮਾਈਨਰ’ ਦਾ ਕੰਮ ਵੀ ਹਾਲੇ ਕਿਸੇ ਤਣਪੱਤਣ ਨਹੀਂ ਲੱਗਿਆ। ਆਗੂਆਂ ਦੱਸਿਆ ਕਿ ਮਰਹੂਮ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਮੌਕੇ ਸਲਾਰ ਨਹਿਰ ਦੇ ਪੁਲ ਤੋਂ ਇੱਕ ਰਜਵਾਹਾ ਕੱਢੇ ਜਾਣ ਦੀ ਤਜਵੀਜ਼ ਬਣ ਕੇ ਨਕਸ਼ਾ ਤਿਆਰ ਹੋਇਆ ਪਰ ਅਮਲ ਨਾ ਹੋ ਸਕਿਆ। ਆਗੂਆਂ ਨੇ 20 ਸਤੰਬਰ ਨੂੰ ਪੱਕਾ ਧਰਨਾ ਸ਼ੁਰੂ ਕਰਨ ਲਈ ਪਹਿਲੀ ਸਤੰਬਰ ਤੋਂ ਮੁੱਖ ਮੰਤਰੀ ਦੇ ਹਲਕਾ ਧੂਰੀ, ਨਾਲ ਲਗਦੇ ਹਲਕੇ ਮਾਲੇਰਕੋਟਲ, ਅਮਰਗੜ੍ਹ, ਮਹਿਲ ਕਲਾਂ ਦੇ ਪਿੰਡਾਂ ਵਿੱਚ ਕਿਸਾਨਾਂ ਦੀ ਲਾਮਬੰਦੀ ਕਰਨ ਦੀਆਂ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਖੁਲਾਸਾ ਕੀਤਾ।

Advertisement

Advertisement