ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੰਡੀਆਂ ਵਿੱਚ ਮੱਕੀ ਦਾ ਵਧੀਆ ਭਾਅ ਮਿਲਣ ਸਦਕਾ ਕਿਸਾਨ ਖੁਸ਼

10:20 AM Jun 13, 2024 IST
ਬਾਬੈਨ ਦੀ ਅਨਾਜ ਮੰਡੀ ਮੱਕੀ ਦੀ ਭਰਾਈ ਕਰਦੇ ਹੋਏ ਮਜ਼ਦੂਰ।

ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 12 ਜੂਨ
ਇਸ ਸਾਲ ਬਾਬੈਨ ਖੇਤਰ ਵਿੱਚ ਮੱਕੀ ਦੀ ਫਸਲ ਦੀ ਚੰਗਾ ਝਾੜ ਅਤੇ ਮੰਡੀ ਵਿੱਚ ਚੰਗਾ ਭਾਅ ਮਿਲਣ ਕਰਕੇ ਕਿਸਾਨਾਂ ਦੇ ਚਿਹਰਿਆਂ ’ਤੇ ਖੁਸ਼ੀ ਹੈ। ਮਹਿੰਗੇ ਭਾਅ ’ਤੇ ਜ਼ਮੀਨਾਂ ਠੇਕੇ ’ਤੇ ਲੈ ਕੇ ਖੇਤੀ ਕਰਨ ਵਾਲੇ ਕਿਸਾਨਾਂ ਲਈ ਵੀ ਇਹ ਫਸਲ ਵਰਦਾਨ ਸਾਬਤ ਹੋ ਰਹੀ ਹੈ। ਮੰਡੀ ਵਿੱਚ ਫਸਲ ਵੇਚਣ ਆਏ ਕਿਸਾਨ ਧਰਮਰਾਜ. ਹਮੀਦ ਪੁਰ, ਸੁਭਾਸ਼ ,ਧਰਮ ਪਾਲ ਸੂਰਜਗੜ੍ਹ ਤੇ ਸੁਖਵਿੰਦਰ ਸਿੰਘ ਰਾਮ ਸ਼ਰਨ ਮਜਾਰਾ ਨੇ ਦੱਸਿਆ ਕਿ ਉਨ੍ਹਾਂ ਨੂੰ ਮੱਕੀ ਦਾ ਚੰਗਾ ਝਾੜ ਮਿਲਣ ਦੇ ਨਾਲ-ਨਾਲ ਚੰਗਾ ਭਾਅ ਮਿਲਣ ਕਾਰਨ ਵਧੀਆ ਮੁਨਾਫਾ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਇਸ ਸਾਲ ਮੱਕੀ ਦਾ ਝਾੜ 45 ਤੋਂ 55 ਕੁਇੰਟਲ ਪ੍ਰਤੀ ਏਕੜ ਹੈ ਤੇ ਮੱਕੀ ਮੰਡੀ ਵਿੱਚ 1250 ਤੋਂ 1600 ਰੁਪਏ ਪ੍ਰਤੀ ਕੁਇੰਟਲ ਤੇ ਸੁੱਕੀ ਮੱਕੀ 2200 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕ ਰਹੀ ਹੈ। ਉਨ੍ਹਾਂ ਕਿਹਾ ਕਿ ਸੂਰਜਮੁਖੀ ਦੀ ਸਰਕਾਰੀ ਖਰੀਦ ਹੋਣ ਕਰਕੇ ਕਿਸਾਨਾਂ ਨੂੰ ਵਧੀਆ ਲਾਭ ਮਿਲ ਰਿਹਾ ਹੈ ਤੇ ਜ਼ਮੀਨਾਂ ਮਹਿੰਗੇ ਠੇਕੇ ’ਤੇ ਲੈਣ ਦੇ ਬਾਵਜੂਦ ਵੀ ਇਸ ਵਾਰ ਉਨ੍ਹਾਂ ਨੂੰ ਵਧੀਆ ਮੁਨਾਫਾ ਮਿਲੇਗਾ। ਇਸ ਸਾਲ ਹੁਣ ਤੱਕ ਬਾਬੈਨ ਮੰਡੀ ਵਿੱਚ ਕਰੀਬ 32 ਹਜ਼ਾਰ ਕੁਇੰਟਲ ਮੱਕੀ ਦੀ ਆਮਦ ਹੋ ਚੁੱਕੀ ਹੈ ,ਜਿਸ ਕਰਕੇ ਮਾਰਕੀਟ ਕਮੇਟੀ ਨੂੰ ਵੀ ਫੀਸ ਦੇ ਰੂਪ ਵਿਚ ਲਾਭ ਮਿਲਿਆ ਹੈ।

Advertisement

Advertisement