ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਿਊ ਢੁਡਾਲ ਨਹਿਰ ਦੀ ਬੰਦੀ ਕਾਰਨ ਕਿਸਾਨ ਤੇ ਲੋਕ ਪ੍ਰੇਸ਼ਾਨ

10:34 AM Jul 13, 2024 IST
ਬੰਦੀ ਕਾਰਨ ਸੁੱਕੀ ਪਈ ਨਿਊ ਢੰਡਾਲ ਨਹਿਰ।

ਬਲਜੀਤ ਸਿੰਘ
ਸਰਦੂਲਗੜ੍ਹ, 12 ਜੁਲਾਈ
ਘੱਗਰ ਪਾਰਲੇ ਇੱਕ ਦਰਜਨ ਪਿੰਡਾਂ ਨੂੰ ਸਿੰਜਾਈ ਤੇ ਪੀਣ ਲਈ ਪਾਣੀ ਸਪਲਾਈ ਕਰਨ ਵਾਲੀ ਨਿਊ ਢੰਡਾਲ ਨਹਿਰ ਬੰਦ ਹੋਣ ਕਾਰਨ ਕਿਸਾਨ ਤੇ ਆਮ ਲੋਕ ਬਹੁਤ ਪ੍ਰੇਸ਼ਾਨ ਹਨ। ਬਲਜੀਤਪਾਲ ਸਿੰਘ ਝੰਡਾ ਕਲਾਂ, ਦਰਸ਼ਨ ਸਿੰਘ ਝੰਡਾ ਕਲਾਂ, ਸ਼ਰਨਜੀਤ ਸਿੰਘ ਮਾਨਖੇੜਾ, ਗੁਰਵਿੰਦਰ ਸਿੰਘ ਨਾਹਰਾਂ, ਹਰਬੰਸ ਸਿੰਘ ਨਾਹਰਾਂ ਆਦਿ ਨੇ ਦੱਸਿਆ ਕਿ ਭਾਖੜਾ ਮੇਨ ਬ੍ਰਾਂਚ ’ਚੋਂ ਪਿੰਡ ਫਤਿਹਪੁਰ ਕੋਲੋਂ ਨਿਕਲਦੀ ਨਿਊ ਢੁਡਾਲ ਨਹਿਰ ਪਿਛਲੇ 40 ਸਾਲਾਂ ਤੋਂ ਟੇਲਾਂ ’ਤੇ ਪੈਂਦੇ ਪਿੰਡ ਮਾਨਖੇੜਾ, ਝੰਡਾ ਕਲਾਂ, ਨਾਹਰਾਂ, ਕਰੰਡੀ, ਰਾਜਰਾਣਾ, ਰੋੜਕੀ, ਝੰਡਾ ਖੁਰਦ ਆਦਿ ਨੂੰ ਪੂਰਾ ਪਾਣੀ ਦੇਣ ਤੋਂ ਅਸਮਰਥ ਰਹੀ ਹੈ। ਇਹ ਨਹਿਰ ਘੱਗਰ ਦਰਿਆ ਦੇ ਪਾਰਲੇ ਪਿੰਡਾਂ ਲਈ ਜੀਵਨ ਰੇਖਾ ਹੈ ਕਿਉਂਕਿ ਇਨ੍ਹਾਂ ਪਿੰਡਾਂ ’ਚ ਧਰਤੀ ਹੇਠਲਾ ਪਾਣੀ ਪੀਣਯੋਗ ਤੇ ਸਿੰਜਾਈਯੋਗ ਨਾ ਹੋਣ ਕਰਕੇ ਇਨ੍ਹਾਂ ਪਿੰਡਾਂ ਦੇ ਲੋਕ ਸਿਰਫ਼ ਇਸ ਨਹਿਰ ’ਤੇ ਹੀ ਨਿਰਭਰ ਹਨ। ਇਸ ਨਹਿਰ ਦਾ ਬਹੁਤਾ ਹਿੱਸਾ ਨਵਾਂ ਬਣਨ ਕਰਕੇ ਲੋਕਾਂ ਨੂੰ ਆ ਰਹੀ ਪਾਣੀ ਦੀ ਮੁਸ਼ਕਲ ਕੁਝ ਹੱਲ ਹੋਈ ਹੈ ਪਰ ਇਸ ਨਹਿਰ ਦੀ ਵਾਰਬੰਦੀ ਹਰਿਆਣਾ ਸਰਕਾਰ ਦੇ ਸਿੰਚਾਈ ਵਿਭਾਗ ਕੋਲ ਹੋਣ ਕਰਕੇ ਭਾਖੜਾ ਨਹਿਰ ਦੇ ਨਾਲ-ਨਾਲ ਇਸ ਨਹਿਰ ’ਚ ਵੀ ਪੰਦਰਾਂ ਦਿਨ ਪਾਣੀ ਵਗਦਾ ਹੈ ਅਤੇ ਪੰਦਰਾਂ ਦਿਨ ਬੰਦ ਰਹਿੰਦੀ ਹੈ। ਬੰਦੀ ਦੇ ਪੰਦਰਾਂ ਦਿਨ ਇਨ੍ਹਾਂ ਪਿੰਡਾਂ ’ਚ ਪਾਣੀ ਦੀ ਵੱਡੀ ਮੁਸ਼ਕਲ ਹੋ ਜਾਂਦੀ ਹੈ। ਪੰਜਾਬ ਦੇ ਹਿੱਸੇ ਵਾਲੀ ਨਹਿਰ ਦੀ ਵਾਰਬੰਦੀ ਹਰਿਆਣਾ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਜਿਸਦਾ ਪੰਜਾਬ ਸਰਕਾਰ ਨੇ ਕਦੇ ਵੀ ਨੋਟਿਸ ਨਹੀਂ ਲਿਆ। ਪੰਜਾਬ ਸਰਕਾਰ ਦੇ ਦਾਅਵਿਆਂ ਅਨੁਸਾਰ ਹਰਿਆਣਾ ਦੇ ਸਿੰਚਾਈ ਵਿਭਾਗ ਵੱਲੋਂ ਜੋ ਰੋਜ਼ਾਨਾ ਪੰਜਾਬ ਦੇ ਹਿੱਸੇ ਦਾ ਚਾਰ ਸੌ ਕਿਉੂਸਿਕ ਪਾਣੀ ਭਾਖੜਾ ਨਹਿਰ ਵਿੱਚ ਛੱਡਿਆ ਜਾਣਾ ਸੀ ਪਰ ਅਜੇ ਵੀ ਹਰਿਆਣਾ ਦੇ ਟੋਹਾਣਾ ਹੈੱਡ ਵਰਕਸ ਤੋਂ ਇਹ ਚਾਰ ਸੌ ਕਿਉਸਕ ਪਾਣੀ ਬੰਦੀ ਸਮੇਂ ਨਹੀਂ ਛੱਡਿਆ ਜਾ ਰਿਹਾ। ਇਨ੍ਹਾਂ ਪਿੰਡਾਂ ਦੇ ਕਿਸਾਨਾਂ ਨੇ ਪੰਜਾਬ ਸਰਕਾਰ ਦੇ ਸਿੰਚਾਈ ਵਿਭਾਗ ਤੋਂ ਮੰਗ ਕੀਤੀ ਹੈ ਮੌਜੂਦਾ ਬੰਦੀ ਸਮੇਂ ਹਰਿਆਣਾ ਸਰਕਾਰ ਨਾਲ ਗੱਲਬਾਤ ਕਰਕੇ ਨਿਊ ਢੁਡਾਲ ਨਹਿਰ ਵਿੱਚ ਪੰਦਰਾਂ ਦਿਨਾਂ ਦੀ ਬਜਾਏ ਲਗਾਤਾਰ ਪੂਰਾ ਮਹੀਨਾ ਪਾਣੀ ਛੱਡਿਆ ਜਾਵੇ ਤਾਂ ਜੋ ਸਾਉਣੀ ਦੀਆਂ ਫ਼ਸਲਾਂ ਨੂੰ ਸੋਕੇ ਤੋਂ ਬਚਾਇਆ ਜਾ ਸਕੇ।

Advertisement

Advertisement