For the best experience, open
https://m.punjabitribuneonline.com
on your mobile browser.
Advertisement

ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਥਾਣਾ ਰੂੜੇਕੇ ਕਲਾਂ ਦਾ ਘਿਰਾਓ

10:07 AM Aug 14, 2024 IST
ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਥਾਣਾ ਰੂੜੇਕੇ ਕਲਾਂ ਦਾ ਘਿਰਾਓ
ਥਾਣਾ ਰੂੜੇਕੇ ਕਲਾਂ ਅੱਗੇ ਨਾਅਰੇਬਾਜ਼ੀ ਕਰਦੇ ਹੋਏ ਮਜ਼ਦੂਰ ਤੇ ਕਿਸਾਨ ਜਥੇਬੰਦੀਆਂ ਦੇ ਕਾਰਕੁਨ।
Advertisement

ਅੰਮ੍ਰਿਤਪਾਲ ਸਿੰਘ ਧਾਲੀਵਾਲ
ਰੂੜੇਕੇ ਕਲਾਂ, 13 ਅਗਸਤ
ਪਿਛਲੇ ਦਿਨੀਂ ਪਿੰਡ ਕਾਹਨੇਕੇ ਵਿੱਚ ਗਰੀਬ ਪਰਿਵਾਰ ਦੇ ਨਾਬਾਲਗ ਬੱਚੇ ਦੀ ਕੀਤੀ ਕੁੱਟਮਾਰ ਸਬੰਧੀ ਪੁਲੀਸ ਥਾਣਾ ਰੂੜੇਕੇ ਕਲਾਂ ਵਿੱਚ ਦਰਜ ਮਾਮਲੇ ’ਚ ਐੱਸਸੀ ਅਤੇ ਜੇਜੇ ਐਕਟ ਦੀਆਂ ਧਰਾਵਾਂ ਦਾ ਵਾਧਾ ਕਰਵਾਉਣ ਦੀ ਮੰਗ ਨੂੰ ਲੈ ਕੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਆਜ਼ਾਦ ਦੇ ਆਗੂਆਂ ਦੀ ਅਗਵਾਈ ਹੇਠ ਮਜ਼ਦੂਰ ਅਧਿਕਾਰ ਅੰਦੋਲਨ ਪੰਜਾਬ, ਨਰੇਗਾ ਰੁਜ਼ਗਾਰ ਪ੍ਰਾਪਤ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਕਾਦੀਆ ਆਦਿ ਜਥੇਬੰਦੀਆਂ ਵੱਲੋਂ ਪੁੀਲਸ ਥਾਣੇ ਅੱਗੇ ਰੋਸ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਕਾਮਰੇਡ ਮੱਖਣ ਸਿੰਘ ਰਾਮਗੜ , ਕਾਮਰੇਡ ਸਿੰਗਾਰਾ ਸਿੰਘ ਚੁਹਾਣਕੇ, ਕਾਮਰੇਡ ਲਾਭ ਸਿੰਘ ਅਕਲੀਆ ਅਤੇ ਕਾਮਰੇਡ ਖੁਸੀਆ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਅਨੁਸੂਚਿਤ ਜਾਤੀਆਂ ਨਾਲ ਸਬੰਧਿਤ ਪਰਿਵਾਰਾਂ ’ਤੇ ਅੱਤਿਆਚਾਰਾਂ ਵਿਚ ਦਿਨੋਂ-ਦਿਨ ਵਾਧਾ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪਿੰਡ ਕਾਹਨੇਕੇ ਵਿੱਚ ਅਮਰੂਦ ਤੋੜਨ ਨੂੰ ਲੈ ਕੇ ਗਰੀਬ ਪਰਿਵਾਰ ਦੇ ਬੱਚੇ ਦੀ ਨਾਜਾਇਜ਼ ਕੁੱਟਮਾਰ ਕੀਤੀ ਗਈ ਸੀ ਜੋ ਪਿਛਲੇ 8 ਦਿਨਾਂ ਤੋਂ ਹਸਪਤਾਲ ਤਪਾ ਵਿੱਚ ਜ਼ੇਰੇ ਇਲਾਜ ਹੈ।
ਸਮੂਹ ਧਰਨਾਕਾਰੀਆਂ ਨੇ ਪੰਜਾਬ ਸਰਕਾਰ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਦਰਜ ਮਾਮਲੇ ਦੀਆਂ ਧਰਾਵਾਂ ਵਿਚ ਤੁਰੰਤ ਵਾਧਾ ਕਰਕੇ ਪੀੜਤ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ। ਥਾਣਾ ਰੂੜੇਕੇ ਕਲਾਂ ਦੇ ਮੁੱਖ ਅਫ਼ਸਰ ਇੰਸਪੈਕਟਰ ਜਗਜੀਤ ਸਿੰਘ ਘੁਮਣ ਨੇ ਕਿਹਾ ਕਿ ਕਾਨੂੰਨ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕਰਕੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇਗਾ।

Advertisement
Advertisement
Author Image

Advertisement