ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਿਸਾਨਾਂ ਤੇ ਖੇਤ ਮਜ਼ਦੂਰਾਂ ਵੱਲੋਂ ਬੀਡੀਪੀਓ ਦਫ਼ਤਰ ਅੱਗੇ ਧਰਨਾ ਸ਼ੁਰੂ

08:50 AM Sep 01, 2023 IST
featuredImage featuredImage
ਬੀਡੀਪੀਓ ਦਫ਼ਤਰ ਮੂਹਰੇ ਧਰਨਾ ਦਿੰਦੇ ਹੋਏ ਕਿਸਾਨ ਤੇ ਖੇਤ ਮਜ਼ਦੂਰ।

ਜਗਜੀਤ ਸਿੰਘ
ਮੁਕੇਰੀਆਂ, 31 ਅਗਸਤ
ਕੁੱਲ ਹਿੰਦ ਕਿਸਾਨ ਸਭਾ ਅਤੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਵੱਲੋਂ ਪਿੰਡ ਨੰਗਲ ਅਵਾਣਾ ਅਤੇ ਕਾਲੂ ਚਾਂਗ ਦੇ ਸਰਪੰਚਾਂ ਵਲੋਂ ਪੰਚਾਇਤੀ ਜ਼ਮੀਨ ਵਿੱਚੋਂ ਨਾਜਾਇਜ਼ ਮਾਈਨਿੰਗ ਰਾਹੀਂ ਚੋਰੀ ਮਿੱਟੀ ਵੇਚਣ ਖ਼ਿਲਾਫ਼ ਬੀਡੀਪੀਓ ਦਫ਼ਤਰ ਵਲੋਂ ਕਾਰਵਾਈ ਨਾ ਕਰਨ ਖਿਲਾਫ਼ ਬੀਡੀਪੀਓ ਮੁਕੇਰੀਆਂ ਦੇ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ। ਦੱਸਣਯੋਗ ਹੈ ਕਿ ਬੀਤੇ ਦਿਨੀ ਦਿੱਤੇ ਸੰਕੇਤਕ ਧਰਨੇ ਤੋਂ ਬਾਅਦ ਪਹਿਲਾਂ ਦਿੱਤੀ ਚੇਤਾਵਨੀ ਉਪਰੰਤ ਧਰਨਾਕਾਰੀਆਂ ਵਲੋਂ ਅੱਜ ਤੋਂ ਲਗਾਤਾਰ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਰੋਸ ਧਰਨੇ ਦੀ ਅਗਵਾਈ ਸੁਰੇਸ਼ ਚਨੌਰ ਅਤੇ ਰਘੁਬੀਰ ਸਿੰਘ ਪੰਡੋਰੀ ਨੇ ਕੀਤੀ, ਇਸ ਵਿੱਚ ਕਿਸਾਨ ਸਭਾ ਦੇ ਸੂਬਾਈ ਪ੍ਰੈਸ ਸਕੱਤਰ ਆਸ਼ਾ ਨੰਦ ਨੇ ਵੀ ਸ਼ਿਰਕਤ ਕੀਤੀ। ਧਰਨਾਆਰੀਆਂ ਨੂੰ ਸੰਬੋਧਨ ਕਰਦਿਆਂ ਆਸ਼ਾ ਨੰਦ, ਯਸ਼ਪਾਲ ਚੰਦ, ਸੁਰੇਸ਼ ਚਨੌਰ, ਓਮ ਪ੍ਰਕਾਸ਼, ਜਸਵੰਤ ਸਿੰਘ, ਸੁਰਜੀਤ ਸਿੰਘ, ਅਸ਼ਵਨੀ ਕੁਮਾਰ ਅਤੇ ਪ੍ਰੀਕਸ਼ਿਤ ਨੇ ਕਿਹਾ ਕਿ ਸਰਪੰਚਾਂ ਖ਼ਿਲਾਫ਼ ਲੰਬੇ ਸਮੇਂ ਤੋਂ ਲੰਬਿਤ ਕੇਸਾਂ ਵਿੱਚ ਕਾਨੂੰਨੀ ਕਾਰਵਾਈ ਨਾ ਕਰਨਾ ਸਾਬਤ ਕਰਦਾ ਹੈ ਕਿ ਬੀਡੀਪੀਓ ਦਫ਼ਤਰਾਂ ਦੀ ਸ਼ਹਿ ’ਤੇ ਹੀ ਪੰਚਾਇਤੀ ਜਾਇਦਾਦਾਂ ਨੂੰ ਸਰਪੰਚਾਂ ਵੱਲੋਂ ਖੁਰਦ ਬੁਰਦ ਕੀਤਾ ਜਾ ਰਿਹਾ ਹੈ। ਇਸ ਵਿੱਚ ਇਕੱਲੇ ਸਰਪੰਚ ਹੀ ਨਹੀਂ ਸਗੋਂ ਪੰਚਾਇਤੀ ਅਧਿਕਾਰੀ ਵੀ ਬਰਾਬਰ ਦੇ ਜ਼ਿੰਮੇਵਾਰ ਹਨ। ਪਿੰਡ ਨੰਗਲ ਅਵਾਣਾ ਦੇ ਸਰਪੰਚ ਅਤੇ ਪਿੰਡ ਕਾਲੂ ਚਾੰਗ ਦੇ ਸਰਪੰਚ ਵੱਲੋਂ ਪੰਚਾਇਤੀ ਜ਼ਮੀਨ ਵਿੱਚੋਂ ਨਾਜਾਇਜ਼ ਮਾਈਨਿੰਗ ਕਰਕੇ ਮਿੱਟੀ ਵੇਚਣ ਦੇ ਮਾਮਲੇ ਸਾਬਿਤ ਹੋਣ ਦੇ ਬਾਵਜੂਦ ਸਬੰਧਿਤ ਸਰਪੰਚਾਂ ਖਿਲਾਫ਼ ਨਾ ਤਾਂ ਗੈਰ ਕਨੁੰਨੀ ਮਾਈਨਿੰਗ ਦਾ ਕੇਸ ਦਰਜ ਕਰਵਾਇਆ ਗਿਆ ਅਤੇ ਨਾ ਹੀ ਉਨ੍ਹਾਂ ਖਿਲਾਫ਼ ਮਿੱਟੀ ਚੋਰੀ ਦਾ ਕੇਸ ਦਰਜ ਕਰਾਉਣ ਲਈ ਪੁਲੀਸ ਨੂੰ ਲਿਖਿਆ ਗਿਆ ਹੈ। ਨੰਗਲ ਅਵਾਣਾ ਦੇ ਸਰਪੰਚ ਨੇ ਆਪਣੇ ਸਿਆਸੀ ਰਸੂਖ ਨਾਲ ਆਪਣੇ ’ਤੇ ਲੱਗ ਰਹੇ ਦੋਸ਼ ਮੱਛੀ ਪਾਲਣ ਵਾਲੇ ਠੇਕੇਦਾਰ ਵੱਲ ਤਬਦੀਲ ਕਰਵਾ ਲਏ ਹਨ, ਪਰੰਤੂ ਇਸਦੇ ਬਾਵਜੂਦ ਤੱਥਾਂ ਮੁਤਾਬਿਕ ਉਹ ਮਿੱਟੀ ਵੇਚਣ ਦੀ ਸਾਜ਼ਿਸ਼ ਵਿੱਚ ਸ਼ਮੂਲੀਅਤ ਤੋਂ ਬਚ ਨਹੀਂ ਸਕਦਾ। ਧਰਨਾਕਾਰੀਆਂ ਨੇ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਉਪਰੋਕਤ ਸਰਪੰਚਾਂ ਖ਼ਿਲਾਫ਼ ਕਾਨੂੰਨੀ ਨਹੀਂ ਹੋ ਜਾਂਦੀ ਧਰਨਾ ਲਗਾਤਾਰ ਜਾਰੀ ਰਹੇਗਾ। ਇਸ ਮੌਕੇ ਧਰਨੇ ਵਿੱਚ ਪਹੁੰਚੇ ਬੀਡੀਪੀਓ ਮੁਕੇਰੀਆਂ ਗੁਰਪ੍ਰੀਤ ਕੌਰ ਨੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਬੋਧ ਰਾਜ, ਜਸਵੰਤ ਨੰਗਲ, ਜੋਗ ਰਾਜ, ਨਿਰਮਲ ਸਿੰਘ, ਵਿਨੋਦ ਕੁਮਾਰ, ਭੁਪਿੰਦਰ ਸੈਣੀ, ਰਜਿੰਦਰ ਸਨਿਆਲ, ਜਸਪਾਲ ਪੰਡੋਰੀ, ਤਰਸੇਮ ਲਾਲ ਆਦਿ ਵੀ ਹਾਜ਼ਰ ਸਨ।

Advertisement

Advertisement