ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਟਰਾਂਸਫਾਰਮਰ ਚੋਰੀ ਹੋਣੋਂ ਬਚਾਉਣ ਲਈ ਕਿਸਾਨਾਂ ਨੇ ਨਵੀਂ ਤਕਨੀਕ ਅਪਣਾਈ

07:50 AM Jul 05, 2024 IST

ਪੱਤਰ ਪ੍ਰੇਰਕ
ਜਗਰਾਉਂ, 4 ਜੁਲਾਈ
ਕਿਸਾਨਾਂ ਨੇ ਟਰਾਂਸਫਾਰਮਰਾਂ ਨੂੰ ਚੋਰੀ ਹੋਣ ਤੋਂ ਬਚਾਉਣ ਲਈ ਨਵੀਂ ਤਕਨੀਕ ਅਪਣਾ ਲਈ ਹੈ। ਇਸ ਸਬੰਧ ’ਚ ਅਣਗਿਣਤ ਵਾਰ ਚੋਰੀ ਦੀਆਂ ਘਟਨਾਵਾਂ ਦਾ ਸ਼ਿਕਾਰ ਹੋ ਚੁੱਕੇ ਪੀੜਤਾ ਕਿਸਾਨਾਂ ਗੁਰਚਰਨ ਸਿੰਘ, ਗੁਰਮੀਤ ਸਿੰਘ, ਇਕਬਾਲ ਸਿੰਘ, ਗੁਰਜੰਟ ਸਿੰਘ, ਇਕਬਾਲ ਮੁਹੰਮਦ, ਅਵਤਾਰ ਸਿੰਘ ਅਤੇ ਗਗਨਦੀਪ ਸਿੰਘ ਨੇ ਦੱਸਿਆ ਕਿ ਪਿਛਲੇ ਕਈ ਵਰ੍ਹਿਆਂ ਤੋਂ ਖੇਤਾਂ ’ਚ ਲੱਗੇ ਟਰਾਂਸਫਾਰਮਰਾਂ ਵਿੱਚੋਂ ਤਾਂਬੇ ਦੀਆਂ ਤਾਰਾਂ ਤੇ ਤੇਲ ਕੱਢ ਕੇ ਵੇਚਣ ਵਾਲੇ ਗਰੋਹ ਇਲਾਕੇ ’ਚ ਸਰਗਰਮ ਹਨ ਜੋ ਪੁਲੀਸ ਦੇ ਹੱਥ ਵੀ ਨਹੀਂ ਲੱਗੇ। ਇਸਦੇ ਹੱਲ ਲਈ ਪਾਵਰਕੌਮ ਨੇ ਐਲੂਮੀਨੀਅਮ ਦੀਆਂ ਤਾਰਾਂ ਵਾਲੇ ਟਰਾਂਸਫਾਰਮਰ ਲਾਉਣੇ ਸ਼ੁਰੂ ਕਰ ਦਿੱਤੇ। ਇਸ ਨਾਲ ਟਰਾਂਸਫਾਰਮਰਾਂ ਦੀ ਸਿੱਧੀ ਚੋਰੀ ਤਾਂ ਘਟ ਗਈ ਪਰ ਤੇਲ ਦੀ ਚੋਰੀ ਵਧ ਗਈ। ਹੁਣ ਕਿਸਾਨਾਂ ਨੇ ਚੋਰਾਂ ਨਾਲ ਨਜਿੱਠਣ ਲਈ ਨਵੀਂ ਤਕਨੀਕ ‘ਡਾਇਰੈਕਟ ਟਰਾਂਸਫਾਰਮਰ’ ਦੀ ਵਰਤੋਂ ਸ਼ੁਰੂ ਕਰ ਦਿੱਤੀ ਹੈ। ਖੰਭਿਆਂ ਨਾਲ ਟਰਾਂਸਫਾਰਮਰ ਬਿਨਾਂ ਕਿਸੇ ਸਹਾਰੇ ਮੋਟੇ ਸੰਗਲਾਂ ਨਾਲ ਬੰਨ੍ਹ ਕੇ ਲਮਕਾ ਦਿੱਤਾ ਜਾਂਦਾ ਹੈ ਅਤੇ ਬਿਜਲੀ ਸਪਲਾਈ ਨਾਲ ਜੋੜ ਦਿੱਤਾ ਜਾਂਦਾ ਹੈ। ਇਸ ਨਾਲ ਜੋ ਵੀ ਚੋਰ ਟਰਾਂਫਾਰਮਰ ਵਿੱਚੋਂ ਚੋਰੀ ਦੀ ਕੋਸ਼ਿਸ਼ ਕਰੇਗਾ, ਆਪਣਾ ਨੁਕਸਾਨ ਕਰ ਬੈਠੇਗਾ। ਕਿਸਾਨਾਂ ਨੇ ਪੁਲੀਸ ਅਤੇ ਪ੍ਰਸ਼ਾਸਨ ਨੂੰ ਚੋਰਾਂ ਨੂੰ ਨੱਥ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕਮਾਈ ਦਾ ਬਹੁਤਾ ਹਿੱਸਾ ਅਜਿਹੇ ਚੋਰਾਂ ਦੇ ਰਾਹ ਨਿਕਲ ਜਾਂਦਾ ਹੈ।

Advertisement

Advertisement
Advertisement