For the best experience, open
https://m.punjabitribuneonline.com
on your mobile browser.
Advertisement

ਕਿਸਾਨ ਆਰਥਿਕ ਘਾਟਾ ਘਟਾਉਣ ਲਈ ਸਹਾਇਕ ਧੰਦੇ ਅਪਣਾਉਣ: ਖੁੱਡੀਆਂ

08:29 AM Mar 15, 2024 IST
ਕਿਸਾਨ ਆਰਥਿਕ ਘਾਟਾ ਘਟਾਉਣ ਲਈ ਸਹਾਇਕ ਧੰਦੇ ਅਪਣਾਉਣ  ਖੁੱਡੀਆਂ
ਪੀਏਯੂ ਦੇ ਕਿਸਾਨ ਮੇਲੇ ’ਚੋਂ ਬੀਜ ਲੈ ਕੇ ਆਉਂਦੇ ਹੋਏ ਕਿਸਾਨ। -ਫੋਟੋ: ਹਿਮਾਂਸ਼ੂ ਮਹਾਜਨ
Advertisement

ਸਤਵਿੰਦਰ ਬਸਰਾ
ਲੁਧਿਆਣਾ, 14 ਮਾਰਚ
ਪੀਏਯੂ ਦਾ ਦੋ ਦਿਨਾ ਕਿਸਾਨ ਮੇਲਾ ਅੱਜ ਤੋਂ ’ਵਰਸਿਟੀ ਕੈਂਪਸ ਵਿੱਚ ਸ਼ੁਰੂ ਹੋ ਗਿਆ। ਮੇਲੇ ਦੇ ਪਹਿਲੇ ਦਿਨ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਮੁੱਖ ਮਹਿਮਾਨ ਵਜੋਂ ਜਦਕਿ ਚੌਲਾਂ ਦੇ ਪਿਤਾਮਾ ਵਜੋਂ ਮਸ਼ਹੂਰ ਡਾ. ਗੁਰਦੇਵ ਸਿੰਘ ਖੁਸ਼ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸ੍ਰੀ ਖੁੱਡੀਆਂ ਨੇ ਕਿਹਾ ਕਿ ਫਸਲਾਂ ਦਾ ਝਾੜ ਤਾਂ ਵਧ ਗਿਆ ਹੈ ਪਰ ਹੁਣ ਖੇਤੀ ਦੇ ਨਾਲ ਨਾਲ ਸਹਾਇਕ ਧੰਦੇ ਅਪਣਾਉਣ ਵੱਲ ਵੀ ਤੁਰਨਾ ਪਵੇਗਾ। ਸ੍ਰੀ ਖੁੱਡੀਆਂ ਨੇ ਕਿਹਾ ਕਿ ਨਵੀਆਂ ਖੋਜਾਂ ਕਰਕੇ ਭਾਵੇਂ ਅਸੀਂ ਝਾੜ ਵਧਾਉਣ ਵਿੱਚ ਸਫਲ ਹੋ ਗਏ ਹਾਂ ਪਰ ਖਰੀਦ ਨੂੰ ਲੈ ਕੇ ਕੇਂਦਰ ਸਰਕਾਰਾਂ ਵੱਲੋਂ ਚੰਗਾ ਹੁੰਗਾਰਾ ਨਹੀਂ ਮਿਲਦਾ। ਕਈ ਵਾਰ ਮੌਸਮ ਖਰਾਬ ਹੋਣ ਕਰਕੇ ਖੇਤੀ ਬੁਰੀ ਤਰ੍ਹਾਂ ਤਬਾਹ ਹੋ ਜਾਂਦੀ ਹੈ ਜਿਸ ਕਰਕੇ ਕਿਸਾਨਾਂ ਨੂੰ ਆਰਥਿਕ ਪੱਖੋਂ ਵੱਡੀ ਮਾਰ ਪੈਂਦੀ ਹੈ। ਜੇਕਰ ਖੇਤੀਬਾੜੀ ਦੇ ਨਾਲ ਨਾਲ ਸਹਾਇਕ ਧੰਦਿਆਂ ਵਜੋਂ ਪਸ਼ੂ ਪਾਲਣ, ਮੁਰਗੀ ਪਾਲਣ, ਮੱਛੀ ਪਾਲਣ ਆਦਿ ਨੂੰ ਵੀ ਅਪਣਾ ਲਿਆ ਜਾਵੇ ਤਾਂ ਇਸ ਘਾਟੇ ਨੂੰ ਕੁੱਝ ਹੱਦ ਤੱਕ ਪੂਰਾ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਉਪ ਕੁਲਪਤੀ ਡਾ. ਸਤਬਿੀਰ ਸਿੰਘ ਗੋਸਲ ਨੇ ਝੋਨੇ, ਬਾਜਰੇ ਆਦਿ ਦੀਆਂ ਨਵੀਆਂ ਕਿਸਮਾਂ ਤੋਂ ਜਾਣੂ ਕਰਵਾਇਆ। ਇਸ ਮੌਕੇ ਡਾਇਰੈਕਟਰ ਰਿਸਰਚ ਡਾ. ਜਸਮੇਰ ਸਿੰਘ ਢੱਟ, ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਅਤੇ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਨੇ ਧੰਨਵਾਦ ਕੀਤਾ। ਮੁੱਖ ਮੇਲਾ ਗਰਾਊਂਡ ਵਿੱਚ ਵੱਡੀ ਖੇਤੀ ਮਸ਼ੀਨਰੀ ਦੇ ਨਾਲ ਨਾਲ ਵੱਖ ਵੱਖ ਵਿਭਾਗਾਂ ਦੇ ਸਟਾਲ ਲਾਏ ਗਏ। ਕਿਸਾਨੀ ਨੂੰ ਬਚਾਉਣ ਲਈ ਸ਼ੰਭੂ ਬਾਰਡਰ ਸਮੇਤ ਹੋਰ ਥਾਵਾਂ ’ਤੇ ਚੱਲ ਰਹੇ ਸੰਘਰਸ਼ਾਂ ਦਾ ਅਸਰ ਅੱਜ ਪੀਏਯੂ ਦੇ ਕਿਸਾਨ ਮੇਲੇ ਵਿੱਚ ਵੀ ਦੇਖਣ ਨੂੰ ਮਿਲਿਆ।
ਅੱਜ ਦੇ ਕਿਸਾਨ ਮੇਲੇ ਵਿੱਚ ਕਿਸਾਨਾਂ ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ ਬਹੁਤ ਘੱਟ ਰਹੀ। ਇੱਥੇ ਪਹੁੰਚੇ ਹੋਏ ਕਿਸਾਨਾਂ ਵਿੱਚੋਂ ਕਈਆਂ ਨੇ ਦੱਸਿਆ ਕਿ ਬਹੁਤੇ ਕਿਸਾਨ ਪਰਿਵਾਰ ਸ਼ੰਭੂ ਸਮੇਤ ਹੋਰ ਬਾਰਡਰਾਂ ’ਤੇ ਸੰਘਰਸ਼ ਕਰ ਰਹੇ ਹਨ।

Advertisement

ਗੁਰੂ ਅੰਗਦ ਦੇਵ ਵੈਟਰਨਰੀ ’ਵਰਸਿਟੀ ਵਿੱਚ ਪਸ਼ੂ ਮੇਲਾ ਸ਼ੁਰੂ

ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਵਿੱਚ ਅੱਜ ਪਸ਼ੂ ਮੇਲੇ ਸ਼ੁਰੂ ਹੋਇਆ, ਜਿਸ ਦਾ ਉਦਘਾਟਨ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕੀਤਾ। ਇਸ ਮੌਕੇ ਵਰਲਡ ਵੈਟਰਨਰੀ ਪੋਲਟਰੀ ਐਸੋਸੀਏਸ਼ਨ ਦੇ ਪ੍ਰਧਾਨ ਡਾ. ਜਤਿੰਦਰ ਵਰਮਾ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਸਨ। ਸ੍ਰੀ ਖੁੱਡੀਆਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਯੂਨੀਵਰਸਿਟੀਆਂ ਦੇ ਸਹਿਯੋਗ ਨਾਲ ਵਧੇਰੇ ਪੈਦਾਵਾਰ ਅਤੇ ਆਮਦਨ ਲੈਣ ਲਈ ਅੱਗੇ ਆਉਣ। ’ਵਰਸਿਟੀ ਦੇ ਉਪ-ਕੁਲਪਤੀ ਡਾ. ਇੰਦਰਜੀਤ ਸਿੰਘ ਨੇ ਕਿਹਾ ਕਿ ਇਹ ਮੇਲਾ ‘ਪਸ਼ੂਆਂ ਵਿਚ ਦੇਸੀ ਉਪਚਾਰ, ਘੱਟ ਲਾਗਤ ਵੱਧ ਪੈਦਾਵਾਰ’ ਦੇ ਉਦੇਸ਼ ਅਧੀਨ ਉਲੀਕਿਆ ਗਿਆ ਹੈ।

Advertisement
Author Image

sukhwinder singh

View all posts

Advertisement
Advertisement
×