For the best experience, open
https://m.punjabitribuneonline.com
on your mobile browser.
Advertisement

ਕਿਸਾਨ ਸਿਖਲਾਈ ਕੈਂਪ: ਮਾਹਿਰਾਂ ਦੀ ਸਲਾਹ ਤੋਂ ਬਗੈਰ ਜ਼ਹਿਰਾਂ ਨਾ ਵਰਤਣ ਦੀ ਅਪੀਲ

09:55 AM Jul 18, 2024 IST
ਕਿਸਾਨ ਸਿਖਲਾਈ ਕੈਂਪ  ਮਾਹਿਰਾਂ ਦੀ ਸਲਾਹ ਤੋਂ ਬਗੈਰ ਜ਼ਹਿਰਾਂ ਨਾ ਵਰਤਣ ਦੀ ਅਪੀਲ
ਖੇਤੀ ਵਿਗਿਆਨੀ ਡਾ. ਜਸਵਿੰਦਰ ਸਿੰਘ ਬਰਾੜ ਦਾ ਸਨਮਾਨ ਕਰਦੇ ਹੋਏ ਕਿਸਾਨ।
Advertisement

ਨਿੱਜ ਪੱਤਰ ਪ੍ਰੇਰਕ
ਮੋਗਾ, 17 ਜੁਲਾਈ
ਕਸਬਾ ਬੱਧਨੀ ਕਲਾਂ ਵਿੱਚ ਕਿਸਾਨਾਂ ਨੂੰ ਮਿਆਰੀ ਬੀਜ, ਖਾਦਾਂ ਅਤੇ ਕੀੜੇਮਾਰ ਦਵਾਈਆਂ ਮੁਹੱਈਆ ਕਰਾਉਣ, ਸਾਉਣੀ ਦੀਆਂ ਫ਼ਸਲਾਂ ਸਬੰਧੀ ਤਕਨੀਕੀ ਜਾਣਕਾਰੀ ਦੇਣ, ਵਾਤਾਵਰਣ ਬਚਾਉਣ, ਅਣਮੋਲ ਖਜ਼ਾਨਾ ਪਾਣੀ ਦੀ ਸੁਚੱਜੀ ਵਰਤੋਂ ਕਰਨ, ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ, ਮਿੱਟੀ ਪਰਖ ਦੀ ਮਹੱਤਤਾ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਲਾਇਆ ਗਿਆ। ਇਸ ਦੌਰਾਨ ਮਾਹਿਰਾਂ ਦੀ ਰਾਇ ਬਿਨਾਂ ਕਿਸਾਨਾਂ ਨੂੰ ਜ਼ਹਿਰਾਂ ਦੀ ਵਰਤੋਂ ਨਾ ਕਰਨ ਲਈ ਪ੍ਰੇਰਿਆ ਗਿਆ। ਇਸ ਮੌਕੇ ਕਿਸਾਨਾਂ ਵੱਲੋਂ ਖੇਤੀ ਵਿਗਿਆਨੀ ਸਟੇਟ ਐਵਾਰਡੀ ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਸਿੰਘ ਬਰਾੜ ਨੂੰ ‘ਧਰਤੀ ਦਾ ਪੁੱਤਰ ਤੇ ਕਿਸਾਨਾਂ ਦਾ ਮਸੀਹਾ ਐਵਾਰਡ’ ਨਾਲ ਸਨਮਾਨਤ ਕੀਤਾ ਗਿਆ। ਕੈਂਪ ਦਾ ਉਦਘਾਟਨ ਏਡੀਸੀ (ਜ) ਹਰਕੀਰਤ ਕੌਰ ਚਾਨੇ ਵੱਲੋਂ ਕੀਤਾ ਗਿਆ। ਡਾ. ਨਰਿੰਦਰਪਾਲ ਸਿੰਘ ਬੈਨੀਪਾਲ ਸੰਯੁਕਤ ਡਾਇਰੈਕਟਰ ਖੇਤੀਬਾੜੀ, ਪੰਜਾਬ ਨੇ ਰਾਜ ਸਰਕਾਰ ਦੀਆਂ ਕਿਸਾਨ ਹਿੱਤ ਸਕੀਮਾਂ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਕਿਸਾਨਾਂ ਲਈ ਸਾਉਣੀ ਸੀਜ਼ਨ ਦੌਰਾਨ ਵਰਤੀਆਂ ਜਾਣ ਵਾਲੀਆਂ ਖਾਦਾਂ, ਪੈਸਟੀਸਾਈਡਜ਼ ਅਤੇ ਬੀਜਾਂ ਦੇ ਵਿਭਾਗ ਵੱਲੋਂ ਪ੍ਰਬੰਧ ਕਰ ਲਏ ਗਏ ਹਨ ਅਤੇ ਕਿਸੇ ਵੀ ਕਿਸਾਨ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਵਿਭਾਗ ਹਮੇਸ਼ਾ ਹੀ ਕਿਸਾਨਾਂ ਦੀ ਸੇਵਾ ਵਿਚ ਹਾਜ਼ਰ ਹਨ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਤੇ ਖੇਤੀਬਾੜੀ ਮੰਤਰੀ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਿਸਾਨਾਂ ਮਿਆਰੀ ਦਵਾਈਆਂ, ਖਾਦਾਂ ਅਤੇ ਬੀਜ ਮੁਹੱਈਆ ਕਰਾਉਣ ਲਈ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਕਿਸਾਨ ਨੂੰ ਖੇਤੀ ਇਨਪੁਟਸ ਦੀ ਮੁਸ਼ਕਲ ਪੇਸ਼ ਨਹੀ ਆਉਣ ਦਿੱਤੀ ਜਾਵੇਗੀ ਤੇ ਖਾਦ ਦੇ ਨਾਲ ਬੇਲੋੜੇ ਸਮਾਨ ਦੀ ਟੈਗਿੰਗ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸਾਨ ਮਾਹਿਰਾਂ ਦੀ ਰਾਇ ਬਿਨਾਂ ਜ਼ਹਿਰਾਂ ਛਿੜਕਣ ਤੋਂ ਗੁਰੇਜ਼ ਕਰਨ। ਪੀਏਯੂ ਲੁਧਿਆਣਾ ਤੋਂ ਡਾ. ਅਮਨਦੀਪ ਸਿੰਘ ਨੇ ਪਾਣੀ ਅਤੇ ਫ਼ਸਲਾਂ ਲਈ ਜ਼ਰੂਰੀ ਤੱਤਾਂ ਸਬੰਧੀ, ਡਾ. ਮਨਪ੍ਰੀਤ ਜੈਦਕਾ ਨੇ ਸਾਉਣੀ ਦੀਆਂ ਫਸਲਾਂ ਦੇ ਕੀੜੇ ਮਕੌੜਿਆਂ, ਡਾ. ਪ੍ਰੇਰਨਾ ਠਾਕੁਰ ਨੇ ਸਬਜ਼ੀਆਂ ਦੀ ਕਾਸ਼ਤ, ਡਾ. ਰਮਨਦੀਪ ਕੌਰ ਨੇ ਫੂਡ ਪ੍ਰੋਸੈਸਿੰਗ, ਪੈਕਿੰਗ ਅਤੇ ਮਾਰਕੀਟਿੰਗ, ਡਾ. ਪ੍ਰਭਜੋਤ ਕੌਰ ਨੇ ਪਸ਼ੂਆਂ ਵਿਚ ਸੰਤੁਲਤ ਖੁਰਾਕ ਅਤੇ ਬਿਮਾਰੀਆਂ ਸਬੰਧੀ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਗਈ।

Advertisement

Advertisement
Advertisement
Author Image

joginder kumar

View all posts

Advertisement