ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਿਸਾਨ ਸੁਰਿੰਦਰਪਾਲ ਦਾ ਛੇਵੇਂ ਦਿਨ ਹੋਇਆ ਸਸਕਾਰ

07:58 AM May 10, 2024 IST

ਸਰਬਜੀਤ ਸਿੰਘ ਭੰਗੂ
ਪਟਿਆਲਾ, 9 ਮਈ
ਪਟਿਆਲਾ ਤੋਂ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦੇ ਪਿੰਡ ਸੇਹਰਾ ਵਿਚਲੇ ਚੋਣ ਪ੍ਰੋਗਰਾਮ ਦੌਰਾਨ ਕੀਤੇ ਗਏ ਵਿਰੋਧ ਮੌਕੇ ਫੌਤ ਹੋਏ ਕਿਸਾਨ ਆਗੂ ਸੁਰਿੰਦਰਪਾਲ ਸਿੰਘ ਆਕੜੀ ਦਾ ਅੱਜ ਛੇਵੇਂ ਦਿਨ ਜੱਦੀ ਪਿੰਡ ’ਚ ਸਸਕਾਰ ਕਰ ਦਿੱਤਾ ਗਿਆ। ਕੱਲ੍ਹ ਸ਼ਾਮ ਕਿਸਾਨ ਜਥੇਬੰਦੀਆਂ ਅਤੇ ਪ੍ਰ੍ਸ਼ਾਸਨਿਕ ਅਧਿਕਾਰੀਆਂ ਦਰਮਿਆਨ ਸਮਝੌਤਾ ਹੋਇਆ। ਇਸ ਦੌਰਾਨ ਕਿਸਾਨ ਪਰਿਵਾਰ ਨੂੰ ਢੁਕਵਾਂ ਮੁਆਵਜ਼ਾ, ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਤੇ ਮੌਤ ਸਬੰਧੀ ਦਰਜ ਕੇਸ ਵਿਚਲੇ ਮੁਲਜ਼ਮ ਹਰਵਿੰਦਰ ਹਰਪਾਲਪੁਰ ਦੀ ਮਹੀਨੇ ਅੰਦਰ ਗ੍ਰਿਫਤਾਰੀ ਯਕੀਨੀ ਬਣਾਉਣ ’ਤੇ ਸਹਿਮਤੀ ਬਣੀ ਭਾਵੇਂ ਇਸ ਦੀ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਹੋਈ ਪਰ ਸਮਝੌਤੇ ਮੁਤਾਬਿਕ ਅੱਜ ਮੁਆਵਜ਼ੇ ਦੀ ਕੁਝ ਰਾਸ਼ੀ ਪਰਿਵਾਰ ਨੂੰ ਸੌਂਪੇ ਜਾਣ ਦਾ ਵੀ ਪਤਾ ਲੱਗਿਆ ਹੈ।
ਕਿਸਾਨ ਦਾ ਅੱਜ ਪੋਸਟ ਮਾਰਟਮ ਹੋਣ ਮਗਰੋਂ ਮ੍ਰਿਤਕ ਦੇਹ ਸ਼ੰਭੂ ਰੇਲਵੇ ਸਟੇਸ਼ਨ ਵਿਚਲੇ ਧਰਨਾ ਸਥਾਨ ’ਤੇ ਲਿਜਾਈ ਗਈ ਜਿਥੇ ਕਿਸਾਨਾਂ ਨੇ ਮ੍ਰਿਤਕ ਦੇਹ ’ਤੇ ਕਿਸਾਨੀ ਝੰਡੇ ਪਾਏ। ਇਸ ਮਗਰੋਂ ਦੇਹ ਸਸਕਾਰ ਲਈ ਘਨੌਰ ਹਲਕੇ ਦੇ ਪਿੰਡ ਆਕੜੀ ਲਿਜਾਈ ਗਈ ਜਿਥੇ ਪਰਿਵਾਰਕ ਮੈਂਬਰਾਂ ਨੇ ਅੰਤਿਮ ਰਸਮਾਂ ਅਦਾ ਕੀਤੀਆਂ। ਇਸ ਮੌਕੇ ਅਗਨੀ ਮ੍ਰਿਤਕ ਕਿਸਾਨ ਦੇ ਭਤੀਜੇ ਰੇੇਸ਼ਮ ਸਿੰਘ ਨੇ ਵਿਖਾਈ। ਇਸ ਮੌਕੇ ਅਕਾਲੀ ਉਮੀਦਵਾਰ ਐੱਨਕੇ ਸ਼ਰਮਾ, ਸੁਰਜੀਤ ਸਿੰਘ ਗੜ੍ਹੀ, ਭੁਪਿੰਦਰ ਸ਼ੇਖੂਪੁਰ, ਬਰਜਿੰਦਰ ਸਿੰਘ ਪਰਵਾਨਾ, ਸੁਰਜੀਤ ਸਿੰਘ ਫੂਲ, ਜੰਗ ਸਿੰਘ ਭਟੇੜੀ ਮੌਜੂਦ ਸਨ। ਕਿਸਾਨ ਨਮਿਤ ਭੋਗ 17 ਮਈ ਨੂੰ ਪਾਇਆ ਜਾਵੇਗਾ।

Advertisement

Advertisement
Advertisement