Farmer Protest: ਕਿਸਾਨ ਸੰਘਰਸ਼ ਦੀ ਹਮਾਇਤ ’ਚ ਕੱਢੇ ਟਰੈਕਟਰ ਮਾਰਚ, ਫੂਕੇ ਪੁਤਲੇ
02:25 PM Dec 16, 2024 IST
Advertisement
ਰਤਨ ਸਿੰਘ ਢਿੱਲੋਂ
ਅੰਬਾਲਾ, 16 ਦਸੰਬਰ
Farmer Protest: ਪੰਜਾਬ ਅਤੇ ਹਰਿਆਣਾ ਦੀਆਂ ਸਰਹੱਦਾਂ ਉਤੇ ਸ਼ੰਭੂ ਬਾਰਡਰ ਅਤੇ ਢਾਬੀ ਗੁਜਰਾ/ਖਨੌਰੀ ਬਾਰਡਰ ਉਤੇ ਚੱਲ ਰਹੇ ਕਿਸਾਨ ਅੰਦੋਲਨ ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦੀ ਹਮਾਇਤ ਵਿਚ ਸੋਮਵਾਰ ਨੂੰ ਕਿਸਾਨਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਗ੍ਰਹਿ ਜ਼ਿਲ੍ਹੇ ਅੰਬਾਲਾ ਸ਼ਹਿਰ ਦੀ ਅਨਾਜ ਮੰਡੀ ਵਿੱਚ ਇਕੱਠੇ ਹੋ ਕੇ ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਟਰੈਕਟਰ ਮਾਰਚ ਕੱਢਿਆ। ਇਸ ਤੋਂ ਪਹਿਲਾਂ ਉਨ੍ਹਾਂ ਭਾਜਪਾ ਦੇ ਰਾਜ ਸਭਾ ਮੈਂਬਰ ਰਾਮ ਚੰਦਰ ਜਾਂਗੜਾ ਅਤੇ ਮੁੱਖ ਮੰਤਰੀ ਸੈਣੀ ਦਾ ਪੁਤਲਾ ਵੀ ਫੂਕਿਆ।
ਗ਼ੌਰਤਲਬ ਹੈ ਕਿ ਇਹ ਕਾਰਵਾਈ ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੀਆਂ ਧਿਰਾਂ ਵੱਲੋਂ ਅੱਜ ਦੇ ਦੇਸ਼ ਵਿਆਪੀ ਵਿਰੋਧ ਪ੍ਰਗਟਾਵੇ ਦੇ ਸੱਦੇ ਦੇ ਮੱਦੇਨਜ਼ਰ ਕੀਤੀ ਗਈ ਹੈ। ਅੰਦੋਲਨਕਾਰੀ ਜਥੇਬੰਦੀਆਂ ਨੇ ਪਿਛਲੇ ਦਿਨੀਂ ਕਿਸਾਨ ਅੰਦੋਲਨ ਦੀ ਹਮਾਇਤ ਵਿਚ ਅੱਜ ਪੰਜਾਬ ਨੂੰ ਛੱਡ ਕੇ ਬਾਕੀ ਸਾਰੇ ਦੇਸ਼ ਵਿਚ ਜ਼ਿਲ੍ਹਾ ਤੇ ਤਹਿਸੀਲ ਸਦਰ ਮੁਕਾਮਾਂ ਉਤੇ ਟਰੈਕਟਰ ਮਾਰਚ ਕੱਢਣ ਤੇ ਵਿਰੋਧ ਮੁਜ਼ਾਹਰੇ ਕਰਨ ਦਾ ਸੱਦਾ ਦਿੱਤਾ ਸੀ। ਇਸ ਸਬੰਧੀ ਸੂਬੇ ਵਿਚ ਹੋਰ ਵੀ ਕਈ ਥਾਈਂ ਟਰੈਕਟਰ ਮਾਰਚ ਕੱਢੇ ਜਾਣ ਦੀਆਂ ਰਿਪੋਰਟਾਂ ਮਿਲੀਆਂ ਹਨ।
ਇਹ ਪੀ ਪੜ੍ਹੋ:
ਢਾਬੀ ਮੋਰਚਾ: ਕਿਸਾਨਾਂ ਨੇ ਕੀਤੀ ਸਖ਼ਤ ਘੇਰਾਬੰਦੀ
Advertisement
Video: ਕਿਸਾਨ ਆਗੂ Dallewal ਨੂੰ ਮਿਲਣ ਪੁੱਜੀ Vinesh Phogat
Advertisement
Farmer Protest: ਕਿਸਾਨਾਂ ਵਲੋਂ ਪੰਜਾਬ ਭਰ ’ਚ 18 ਦਸੰਬਰ ਨੂੰ ਰੇਲਾਂ ਰੋਕਣ ਦਾ ਐਲਾਨ
ਇਸ ਮੌਕੇ ਮੁਜ਼ਾਹਰਾਕਾਰੀ ਕਿਸਾਨਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਖ਼ਾਸਕਰ ਜਾਂਗੜਾ ਨੂੰ ਉਨ੍ਹਾਂ ਦੀ ਕਿਸਾਨ ਅੰਦੋਲਨ ਵਿਰੋਧੀ ਵਿਵਾਦਗ੍ਰਸਤ ਬਿਆਨਬਾਜ਼ੀ ਲਈ ਖੂਬ ਭੰਡਿਆ। ਕਿਸਾਨਾਂ ਨੇ ਮੰਗ ਕੀਤੀ ਕਿ ਛੇਤੀ ਤੋਂ ਛੇਤੀ ਅੰਦੋਲਨਕਾਰੀ ਆਗੂਆਂ ਨਾਲ ਗੱਲਬਾਤ ਕਰ ਕੇ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਣ ਤੇ ਪਹਿਲਾਂ ਮੰਨੀਆਂ ਗੀਆਂ ਮੰਗਾਂ ਨੂੰ ਲਾਗੂ ਕੀਤਾ ਜਾਵੇ।
Advertisement