Farmer Protest: ਡੱਲੇਵਾਲ ਦੀ ਹਮਾਇਤ ’ਚ 30 ਨੂੰ ਨਹੀਂ ਚੱਲਣਗੀਆਂ ਪ੍ਰਾਈਵੇਟ ਬੱਸਾਂ
06:29 PM Dec 28, 2024 IST
ਜੋਗਿੰਦਰ ਸਿੰਘ ਮਾਨਮਾਨਸਾ 28 ਦਸੰਬਰ
Advertisement
ਮਾਨਸਾ ਦੇ ਸਾਰੇ ਪ੍ਰਾਈਵੇਟ ਬੱਸ ਟਰਾਂਸਪੋਟਰਾਂ ਵੱਲੋਂ 30 ਦਸੰਬਰ ਨੂੰ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ ਮੁੱਖ ਰੱਖ ਕੇ ਪੰਜਾਬ ਬੰਦ ਦੇ ਸੱਦੇ ਦੀ ਹਮਾਇਤ ਜ਼ਿਲ੍ਹਾ ਪ੍ਰਾਈਵੇਟ ਬੱਸ ਅਪਰੇਟਰਜ਼ ਯੂਨੀਅਨ ਵੱਲੋਂ ਕੀਤੀ ਗਈ ਹੈ। ਉਸ ਦਿਨ ਸਾਰੀ ਟਰਾਸਪੋਰਟ ਬੰਦ ਰਹੇਗੀ। ਇਹ ਜਾਣਕਾਰੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਵਲੋਂ ਯੂਨੀਅਨ ਦੀ ਮੀਟਿੰਗ ਤੋਂ ਬਾਅਦ ਦਿੱਤੀ ਗਈ, ਜਿਸ ਵਿਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ।
Advertisement
Advertisement