Farmer Protest: ਗੈਸ ਪਾਈਪ ਲਾਈਨ ਮਾਮਲੇ ਕਾਰਨ ਪਿੰਡ ਲੇਲੇਵਾਲਾ ਵਿਚ ਪੁਲੀਸ ਤੇ ਕਿਸਾਨਾਂ ’ਚ ਦੂਜੇ ਦਿਨ ਵੀ ਤਣਾਅ
03:24 PM Dec 05, 2024 IST
ਜਗਜੀਤ ਸਿੰਘ ਸਿੱਧੂ
Advertisement
ਤਲਵੰਡੀ ਸਾਬੋ, 5 ਦਸੰਬਰ
Farmer Protest: ਕਿਸਾਨਾਂ ਦੇ ਖੇਤਾਂ ਵਿੱਚ ਦੀ ਜਬਰੀ ਗੈਸ ਪਾਈਪ ਲਾਈਨ ਵਿਛਾਉਣ ਦੇ ਮਾਮਲੇ ਨੂੰ ਲੈ ਕੇ ਬੁੱਧਵਾਰ ਤੋਂ ਉਪਜੇ ਵਿਵਾਦ ਕਾਰਨ ਕਿਸਾਨਾਂ ਅਤੇ ਪੁਲੀਸ ਵਿਚਕਾਰ ਤਣਾਅ ਦੀ ਸਥਿਤੀ ਵੀਰਵਾਰ ਨੂੰ ਵੀ ਬਰਕਰਾਰ ਹੈ। ਬਹੁ ਕੌਮੀ ਕੰਪਨੀ ਵੱਲੋਂ ਪਿੰਡ ਲੇਲੇਵਾਲਾ ਦੇ ਖੇਤਾਂ ਵਿੱਚ ਦੀ ਗੈਸ ਪਾਈਪ ਲਾਈਨ ਵਿਛਾਉਣ ਬਦਲੇ ਕਿਸਾਨਾਂ ਵੱਲੋਂ ਪੂਰਾ ਮੁਆਵਜ਼ਾ ਲੈਣ ਲਈ ਬੀਕੇਯੂ (ਉਗਰਾਹਾਂ) ਦੀ ਅਗਵਾਈ ਵਿੱਚ ਪਿਛਲੇ ਡੇਢ ਸਾਲ ਤੋਂ ਲੱਗੇ ਮੋਰਚੇ ਨੂੰ ਬੀਤੇ ਦਿਨ ਪੁਲੀਸ ਨੇ ਰਾਤ ਵੇਲੇ ਖਦੇੜ ਦਿੱਤਾ ਸੀ ਤੇ ਭਾਰੀ ਪੁਲੀਸ ਬਲ ਨਾਲ ਖੇਤਾਂ ਵਿੱਚ ਪਾਈਪ ਲਾਈਨ ਪਾਉਣੀ ਸ਼ੁਰੂ ਕਰ ਦਿੱਤੀ ਗਈ ਸੀ।
ਇਸ ਦਾ ਕਿਸਾਨਾਂ ਵੱਲੋਂ ਕੱਲ੍ਹ ਤੋਂ ਹੀ ਵਿਰੋਧ ਜਾਰੀ ਹੈ ਤੇ ਕੱਲ੍ਹ ਤੋਂ ਹੀ ਪਿੰਡ ਪੁਲੀਸ ਛਾਉਣੀ ਵਿੱਚ ਬਦਲਿਆ ਹੋਇਆ ਹੈ। ਅੱਜ ਵੱਡੇ ਪੱਧਰ ’ਤੇ ਵਿਰੋਧ ਕਰਨ ਲਈ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਕਿਸਾਨ ਬੀਤੀ ਰਾਤ ਤੋਂ ਹੀ ਪਿੰਡ ਲੇਲੇਵਾਲਾ ਦੇ ਗੁਰਦੁਆਰਾ ਸਾਹਿਬ ਵਿੱਚ ਪਹੁੰਚਣੇ ਸ਼ੁਰੂ ਹੋ ਗਏ ਸਨ, ਜਿੱਥੇ ਅੱਜ ਕਿਸਾਨਾਂ ਦਾ ਵੱਡਾ ਇਕੱਠ ਜੁੜਿਆ ਹੋਇਆ ਹੈ।
ਇਹ ਵੀ ਪੜ੍ਹੋ:
Farmers Protest: ਕਿਸਾਨਾਂ ਤੇ ਪੁਲੀਸ ਵਿਚਾਲੇ ਝੜਪ ਦੌਰਾਨ ਕਈ ਜ਼ਖਮੀ, ਵਾਹਨਾਂ ਦੀ ਭੰਨ-ਤੋੜ
ਕਿਸਾਨਾਂ ਦੇ ਦਿੱਲੀ ਕੂਚ ਲਈ ਸ਼ੰਭੂ ਬਾਰਡਰ ਤੋਂ ਲਾਂਘਾ ਮਿਲਣ ਦੇ ਆਸਾਰ ਘੱਟ
Advertisement
Farmers Protest ਕਿਸਾਨਾਂ ਦੀ ਰਿਹਾਈ ਲੋਕਤੰਤਰ ਦੀ ਜਿੱਤ : ਸੰਯੁਕਤ ਕਿਸਾਨ ਮੋਰਚਾ
ਇਕੱਠ ਨੂੰ ਵੱਖ-ਵੱਖ ਬੁਲਾਰਿਆਂ ਵੱਲੋਂ ਸੰਬੋਧਨ ਕੀਤਾ ਜਾ ਰਿਹਾ ਹੈ। ਇਕੱਠ ਵਿੱਚ ਕਿਸਾਨ ਬੀਬੀਆਂ ਵੀ ਸ਼ਾਮਲ ਹਨ ਅਤੇ ਇਸ ਮੌਕੇ ਬੀਕੇਯੂ (ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ ਅਤੇ ਹੋਰ ਸੀਨੀਅਰ ਆਗੂ ਪਹੁੰਚੇ ਹੋਏ ਹਨ।
ਦੂਜੇ ਪਾਸੇ ਪੁਲੀਸ ਪ੍ਰਸ਼ਾਸਨ ਵੱਲੋਂ ਹਲਾਤ ਨਾਲ ਨਜਿੱਠਣ ਲਈ ਪਾਈਪ ਲਾਈਨ ਵਾਲੀ ਜਗ੍ਹਾ ਨੂੰ ਜਾਂਦੇ ਮੁੱਖ ਰਸਤੇ ’ਤੇ ਪਿੰਡ ਦੇ ਬਾਹਰਵਾਰ ਗੁਰਦੁਆਰਾ ਸਾਹਿਬ ਤੋਂ ਕੁਝ ਦੂਰੀ ’ਤੇ ਹੀ ਵੱਡੀ ਗਿਣਤੀ ਫੋਰਸ ਲਗਾ ਕੇ ਪੁਖ਼ਤਾ ਪ੍ਰਬੰਧ ਕੀਤੇ ਹੋਏ, ਤਾਂ ਜੋ ਗੈਸ ਪਾਈਪ ਲਾਈਨ ਵਾਲੀ ਜਗ੍ਹਾ ਵੱਧ ਵਧਣ ’ਤੇ ਕਿਸਾਨਾਂ ਨੂੰ ਪਹਿਲਾਂ ਹੀ ਰੋਕਿਆ ਜਾ ਸਕੇ। ਮਸਲੇ ਦੇ ਹੱਲ ਲਈ ਪੁਲੀਸ ਤੇ ਸਿਵਲ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਵੱਲੋਂ ਕਿਸਾਨਾਂ ਆਗੂਆਂ ਨਾਲ ਗੱਲਬਾਤ ਦਾ ਸਿਲਸਿਲਾ ਵੀ ਜਾਰੀ ਹੈ ਉਂਝ ਹਲਾਤ ਨੂੰ ਦੇਖਦੇ ਹੋਏ ਕਿਸਾਨ ਯੂਨੀਅਨ ਦੇ ਕਹਿਣ ’ਤੇ ਪਾਈਪ ਲਾਈਨ ਪਾਉਣ ਦਾ ਕੰਮ ਅੱਜ ਪ੍ਰਸ਼ਾ;ਨ ਵੱਲੋਂ ਬੰਦ ਕੀਤਾ ਗਿਆ ਹੈ।
Advertisement