ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪਿੰਡ ਬਸਰਾਉਂ ਦੇ ਕਿਸਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

08:48 AM Jul 26, 2024 IST

ਸੰਤੋਖ ਗਿੱਲ
ਰਾਏਕੋਟ, 25 ਜੁਲਾਈ
ਥਾਣਾ ਸਦਰ ਰਾਏਕੋਟ ਅਧੀਨ ਆਉਂਦੇ ਪਿੰਡ ਬਸਰਾਉਂ ਵਿੱਚ ਲੰਘੀ ਰਾਤ ਕਰੀਬ 11 ਵਜੇ ਕਿਸਾਨ ਕਮਲਜੀਤ ਸਿੰਘ ਉਰਫ਼ ਬਿੱਲੂ (55) ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਥਾਣਾ ਸਦਰ ਰਾਏਕੋਟ ਪੁਲੀਸ ਨੇ ਕਿਸਾਨ ਹਰਜੀਤ ਸਿੰਘ ਸੇਖੋਂ ਦੇ ਖੇਤ ਵਿੱਚ ਮੋਟਰ ਵਾਲੇ ਕੋਠੇ ਨੇੜੇ ਖਾਲ ਕੋਲੋਂ ਕਿਸਾਨ ਦੀ ਲਾਸ਼ ਬਰਾਮਦ ਕਰ ਲਈ ਹੈ। ਪੁਲੀਸ ਨੇ ਮ੍ਰਿਤਕ ਕਮਲਜੀਤ ਸਿੰਘ ਬਿੱਲੂ ਦੇ ਪੁੱਤਰ ਜਸਪ੍ਰੀਤ ਸਿੰਘ ਦੇ ਬਿਆਨਾਂ ਉੱਪਰ ਹਰਜੀਤ ਸਿੰਘ ਸੇਖੋਂ ਵਾਸੀ ਪਿੰਡ ਫੁੱਲਾਂਵਾਲ ਅਤੇ ਉਸ ਦੇ ਨੌਕਰ ਵਿਕਾਸ ਲਾਲ ਯਾਦਵ ਵਾਸੀ ਹਰਸੇਰ ਜ਼ਿਲ੍ਹਾ ਮੁਜ਼ੱਫ਼ਰਨਗਰ (ਉੱਤਰ ਪ੍ਰਦੇਸ਼) ਵਿਰੁੱਧ ਕੇਸ ਦਰਜ ਕਰ ਲਿਆ ਹੈ। ਰਾਏਕੋਟ ਸਦਰ ਪੁਲੀਸ ਨੇ ਵਿਕਾਸ ਲਾਲ ਯਾਦਵ ਦੇ ਕੁਝ ਕਰੀਬੀਆਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਜਸਪ੍ਰੀਤ ਸਿੰਘ ਨੇ ਪੁਲੀਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਦੋਸ਼ ਲਾਇਆ ਕਿ ਲੰਘੀ ਰਾਤ ਉਹ ਖੇਤ ਪਹੁੰਚੇ ਤਾਂ ਦੇਖਿਆ ਕਿ ਹਰਜੀਤ ਸਿੰਘ ਸੇਖੋਂ ਨੇ ਆਪਣੇ ਖੇਤਾਂ ਵਿੱਚ ਮੋਟਰ ਨੇੜੇ ਕਮਲਜੀਤ ਸਿੰਘ ਨੂੰ ਫੜਿਆ ਹੋਇਆ ਸੀ ਅਤੇ ਉਸ ਦਾ ਨੌਕਰ ਵਿਕਾਸ ਲਾਲ ਯਾਦਵ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਰਿਹਾ ਸੀ। ਸੂਚਨਾ ਮਿਲਣ ’ਤੇ ਉਪ ਪੁਲੀਸ ਕਪਤਾਨ ਰਾਏਕੋਟ ਰਛਪਾਲ ਸਿੰਘ ਢੀਂਡਸਾ, ਥਾਣਾ ਸਦਰ ਦੇ ਮੁਖੀ ਨਰਿੰਦਰ ਸਿੰਘ, ਸੀਆਈਏ ਸਟਾਫ਼ ਦੇ ਅਧਿਕਾਰੀ ਫੋਰੈਂਸਿਕ ਮਾਹਿਰਾਂ ਦੀ ਟੀਮ ਸਮੇਤ ਮੌਕੇ ’ਤੇ ਪਹੁੰਚੇ ਅਤੇ ਪੁਲੀਸ ਨੇ ਲਾਸ਼ ਕਬਜ਼ੇ ਵਿੱਚ ਲੈਣ ਪਿੱਛੋਂ ਪੋਸਟਮਾਰਟਮ ਲਈ ਭੇਜ ਦਿੱਤੀ ਹੈ।

Advertisement

Advertisement
Advertisement