ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਿਸਾਨ ਨੇ ਸ਼ੂਗਰ ਕੰਟਰੋਲ ਲਈ ਬਣਾਏ ਲੱਕੜ ਦੇ ਗਿਲਾਸ

10:11 AM Mar 16, 2024 IST
ਕਿਸਾਨ ਮੇਲੇ ਵਿੱਚ ਸ਼ੂਗਰ ਕੰਟਰੋਲ ਕਰਨ ਲਈ ਅਰੂੜਾ ਲੱਕੜ ਦੇ ਬਣਾਏ ਗਿਲਾਸ ਦਿਖਾਉਂਦਾ ਹੋਇਆ ਮਨਦੀਪ।

ਸਤਵਿੰਦਰ ਬਸਰਾ
ਲੁਧਿਆਣਾ, 15 ਮਾਰਚ
ਮੁੱਖ ਮੰਤਰੀ ਭਗਵੰਤ ਮਾਨ ਦੇ ਪਿੰਡ ਸੰਤੌਜ਼ ਤੋਂ ਕਿਸਾਨ ਮੇਲੇ ਵਿੱਚ ਪਹੁੰਚੇ ਮਨਦੀਪ ਸਿੰਘ ਨਾਂ ਦੇ ਨੌਜਵਾਨ ਨੇ ਸ਼ੂਗਰ ਦੇ ਇਲਾਜ ਲਈ ਥਾਂ-ਥਾਂ ਭਟਕ ਚੁੱਕੇ ਮਰੀਜ਼ਾਂ ਨੂੰ ਲੱਕੜ ਦੇ ਖ਼ਿਲਾਫ਼ ਵਾਲਾ ਪਾਣੀ ਪਿਲਾ ਕਿ ਠੀਕ ਕਰਨ ਦਾ ਦਾਅਵਾ ਕੀਤਾ ਹੈ।
ਪੀਏਯੂ ਦੇ ਕਿਸਾਨ ਮੇਲੇ ਵਿੱਚ ਆਪਣੇ ਲੱਕੜ ਦੇ ਬਣਾਏ ਖਿਲਾਸ ਅਤੇ ਗੜਬੀਆਂ ਲੈ ਕੇ ਪਹੁੰਚੇ ਮਨਦੀਪ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਕਲਾ ਆਪਣੇ ਪਿਤਾ ਤੋਂ ਲਈ ਹੈ, ਜੋ ਪਹਿਲਾਂ ਖੁਦ ਸ਼ੂਗਰ ਦੇ ਮਰੀਜ਼ ਸਨ। ਮਨਦੀਪ ਨਾਂ ਦੇ ਇਸ ਨੌਜਵਾਨ ਦਾ ਕਹਿਣਾ ਸੀ ਕਿ ਉਸ ਦੇ ਪਿਤਾ ਮਿਸਤਰੀ ਦਾ ਕੰਮ ਕਰਦੇ ਹਨ ਅਤੇ ਉਹ ਸ਼ੂਗਰ ਦੀ ਬਿਮਾਰੀ ਤੋਂ ਪੀੜਤ ਸਨ। ਇਸ ਦੌਰਾਨ ਉਨ੍ਹਾਂ ਨੂੰ ਇੱਕ ਵੈਦ ਨੇ ਅਰੂੜੇ ਦੀ ਲੱਕੜ ਦੇ ਬਣੇ ਭਾਂਡੇ ਵਿੱਚ ਪਾਣੀ ਪੀਣ ਦੀ ਸਲਾਹ ਦਿੱਤੀ, ਜਿਸ ਤੋਂ ਬਾਅਦ ਉਨ੍ਹਾਂ ਦੀ ਸ਼ੂਗਰ ਪੂਰੀ ਤਰ੍ਹਾਂ ਕੰਟਰੋਲ ਹੋ ਗਈ। ਮਨਦੀਪ ਨੇ ਦੱਸਿਆ ਕਿ ਮਿਸਤਰੀ ਪਰਿਵਾਰ ਨਾਲ ਸਬੰਧਤ ਹੋਣ ਕਰ ਕੇ ਹੁਣ ਉਨ੍ਹਾਂ ਨੇ ਅਰੂੜੇ ਦੀ ਲੱਕੜ ਦੇ ਗਿਲਾਸ ਅਤੇ ਗੜਬੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਹੈ। ਹੁਣ ਤੱਕ ਅਨੇਕਾਂ ਲੋਕ ਉਨ੍ਹਾਂ ਦੇ ਘਰੋਂ ਇਹ ਗਿਲਾਸ ਅਤੇ ਗੜਬੀਆਂ ਖ਼ਰੀਦ ਕੇ ਠੀਕ ਹੋ ਚੁੱਕੇ ਹਨ।
ਮਨਦੀਪ ਸਿੰਘ ਨੇ ਦੱਸਿਆ ਕਿ ਛੋਟੇ ਖਿਲਾਸ ਦੀ ਕੀਮਤ 300 ਰੁਪਏ ਜਦਕਿ ਢੱਕਣ ਵਾਲੀ ਗੜਬੀ ਦੀ ਕੀਮਤ 500 ਰੁਪਏ ਰੱਖੀ ਹੋਈ ਹੈ। ਇਸੇ ਤਰ੍ਹਾਂ ਕਈ ਲੋਕ ਇਸ ਲੱਕੜ ਦਾ ਬੂਰਾ ਵੀ ਲੈ ਜਾਂਦੇ ਹਨ ਜਿਸ ਦੀ ਉਹ ਕੋਈ ਕੀਮਤ ਨਹੀਂ ਲੈਂਦੇ। ਮਨਦੀਪ ਨੇ ਦੱਸਿਆ ਕਿ ਰਾਤ ਸਮੇਂ ਸਾਦਾ ਪਾਣੀ ਇਸ ਲੱਕੜ ਦੇ ਖਿਲਾਸ ਵਿੱਚ ਰੱਖ ਕੇ ਸਵੇਰੇ ਖਾਲੀ ਪੇਟ ਪੀਣਾ ਹੁੰਦਾ ਹੈ। ਰੋਟੀ ਇਸ ਪਾਣੀ ਦੇ ਪੀਣ ਤੋਂ ਕਰੀਬ ਇੱਕ ਘੰਟਾ ਬਾਅਦ ਵਿੱਚ ਖਾਣੀ ਹੈ। ਮਨਦੀਪ ਨੇ ਦਾਅਵਾ ਕੀਤਾ ਕਿ ਹੁਣ ਤੱਕ ਉਨ੍ਹਾਂ ਮਰੀਜ਼ਾਂ ਦੀ ਸ਼ੂਗਰ ਵੀ ਠੀਕ ਹੋ ਗਈ ਜਿਨ੍ਹਾਂ ਦੀ ਸ਼ੂਗਰ ਕਰ ਕੇ ਲੱਤ ਤੱਕ ਵੱਢਣੀ ਪੈ ਗਈ ਸੀ।

Advertisement

Advertisement