For the best experience, open
https://m.punjabitribuneonline.com
on your mobile browser.
Advertisement

ਕਿਸਾਨ ਆਗੂਆਂ ਨੇ ਪੱਤਰਕਾਰਾਂ ਨਾਲ ਵਿਵਾਦ ਨਿਪਟਾਇਆ

08:56 AM Apr 05, 2024 IST
ਕਿਸਾਨ ਆਗੂਆਂ ਨੇ ਪੱਤਰਕਾਰਾਂ ਨਾਲ ਵਿਵਾਦ ਨਿਪਟਾਇਆ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪੱਤਰ ਪ੍ਰੇਰਕ
ਖਨੌਰੀ, 4 ਅਪਰੈਲ
ਖਨੌਰੀ ਬਾਰਡਰ ਦੀ ਸਟੇਜ਼ ਤੋਂ ਲੰਘੇ ਦਿਨ ਭਾਕਿਯੂ ਸਿੱਧੂਪੁਰ ਦੇ ਬੁਲਾਰੇ ਵੱਲੋਂ ਪੱਤਰਕਾਰਾਂ ਬਾਰੇ ਅਪਸ਼ਬਦ ਬੋਲੇ ਜਾਣ ਦੀ ਸਮੂਹ ਪੱਤਰਕਾਰਾਂ ਵੱਲੋਂ ਨਿਖੇਧੀ ਕੀਤੇ ਜਾਣ ਮਗਰੋਂ ਅੱਜ ਸੰਯੁਕਤ ਕਿਸਾਨ ਮੋਰਚਾ ਗੈਰ-ਸਿਆਸੀ ਦੇ ਪ੍ਰਮੁੱਖ ਆਗੂਆਂ ਨੇ ਖਨੌਰੀ ਦੇ ਪੱਤਰਕਾਰਾਂ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਜਗਜੀਤ ਸਿੰਘ ਡੱਲੇਵਾਲ, ਬਲਦੇਵ ਸਿੰਘ ਸੰਦੋਹਾ ਅਤੇ ਅਭਿਮਨਿਊ ਕੋਹਾੜ ਦੀ ਹਾਜ਼ਰੀ ਵਿੱਚ ਇਹ ਮਸਲਾ ਨਿਪਟਾਇਆ ਗਿਆ। ਇਸ ਮਗਰੋਂ ਖਨੌਰੀ ਬਾਰਡਰ ਦੀ ਸਟੇਜ ਤੋਂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਪੱਤਰਕਾਰਾਂ ਨੇ ਕਿਸਾਨਾਂ ਦੇ ਨਾਲ ਵਰ੍ਹਦੇ ਅੱਥਰੂ ਗੈਸ ਦੇ ਗੋਲ਼ਿਆਂ ਨੂੰ ਹੰਢਾਇਆ ਹੈ ਅਤੇ ਕਿਸਾਨਾਂ ਦੀ ਪਲ ਪਲ ਦੀ ਖ਼ਬਰ ਨੂੰ ਦੁਨੀਆਂ ਭਰ ਵਿਚ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਪੱਤਰਕਾਰ ਸਾਡੇ ਪਰਿਵਾਰ ਦਾ ਹਿੱਸਾ ਹਨ। ਕਦੀ ਵੀ ਕਿਸੇ ਮੀਡੀਆ ਕਰਮੀ ਦੇ ਨਾਲ ਬਦਸਲੂਕੀ ਵਾਲਾ ਵਿਹਾਰ ਨਹੀਂ ਕਰਨਾ। ਇਹ ਬੇਨਤੀ ਦੋਵੇਂ ਮੋਰਚਿਆਂ ਵੱਲੋਂ ਹੈ।

Advertisement

Advertisement
Author Image

sukhwinder singh

View all posts

Advertisement
Advertisement
×