ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੁਸਾਇਟੀ ਦੀ ਚੋਣ ’ਚ ਕਿਸਾਨ ਆਗੂ ਜਗਸੀਰ ਸਿੰਘ ਦਾ ਧੜਾ ਜੇਤੂ

07:49 AM Sep 19, 2024 IST

ਪੱਤਰ ਪ੍ਰੇਰਕ
ਮਹਿਲ ਕਲਾਂ, 18 ਸਤੰਬਰ
ਛੀਨੀਵਾਲ ਕਲਾਂ ਦੀ ਬਹਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਦੀ ਚੋਣ ਦੇ ਨਤੀਜਿਆਂ ਵਿੱਚ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਜ਼ਿਲ੍ਹਾ ਪ੍ਰਧਾਨ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਅਤੇ ਉਨ੍ਹਾਂ ਦੇ ਧੜੇ ਦੇ ਜ਼ਿਆਦਾਤਰ ਮੈਂਬਰ ਜੇਤੂ ਰਹੇ। ਰਿਟਰਨਿੰਗ ਅਫਸਰ ਚਿਰਾਗ ਗਰਗ ਨੇ ਦੱਸਿਆ ਕਿ ਇਸ ਚੋਣ ਵਿੱਚ ਜਗਸੀਰ ਸਿੰਘ ਸੀਰਾ ਨੂੰ 75 ਵੋਟਾਂ, ਹਰਪਾਲ ਸਿੰਘ 53 ਵੋਟਾਂ, ਹਰਵਿੰਦਰ ਕੌਰ 46 ਵੋਟਾਂ, ਸੁਖਵਿੰਦਰ ਸਿੰਘ ਕਾਕਾ 41 ਵੋਟਾਂ, ਗੁਰਦੀਪ ਸਿੰਘ ਦੀਪਾ 33 ਵੋਟਾਂ, ਸੁਖਵਿੰਦਰ ਸਿੰਘ 39 ਵੋਟਾਂ, ਨਿਰਮਲ ਸਿੰਘ ਨਿੰਮਾ 31 ਵੋਟਾਂ, ਗੁਰਪ੍ਰੀਤ ਸਿੰਘ 29 ਵੋਟਾਂ, ਪਾਲ ਸਿੰਘ 27 ਵੋਟਾਂ, ਰਿਜ਼ਰਵ ਸੀਟ ਤੋਂ ਗੁਰਦੀਪ ਕੌਰ 5 ਵੋਟਾਂ ਲੈ ਕੇ ਜਿੱਤ ਪ੍ਰਾਪਤ ਕੀਤੀ। ਇਸ ਤੋਂ ਇਲਾਵਾ ਲਛਮਣ ਸਿੰਘ ਪਹਿਲਾਂ ਹੀ ਬਿਨਾਂ ਮੁਕਾਬਲਾ ਜੇਤੂ ਕਰਾਰ ਦਿੱਤੇ ਜਾ ਚੁੱਕੇ ਹਨ।

Advertisement

Advertisement