ਹਾਦਸੇ ’ਚ ਜ਼ਖ਼ਮੀ ਕਿਸਾਨ ਆਗੂ ਨੇ ਦਮ ਤੋੜਿਆ
06:23 AM Dec 26, 2024 IST
Advertisement
ਪੱਤਰ ਪ੍ਰੇਰਕ
ਬਨੂੜ, 25 ਦਸੰਬਰ
ਸ਼ੰਭੂ ਕਿਸਾਨ ਮੋਰਚੇ ਤੋਂ ਘਰ ਜਾਣ ਸਮੇਂ ਛੇ ਦਸੰਬਰ ਨੂੰ ਸੜਕ ਹਾਦਸੇ ਵਿੱਚ ਜ਼ਖ਼ਮੀ ਹੋਏ ਕਿਸਾਨ ਆਗੂ ਹਰਜਿੰਦਰ ਸਿੰਘ ਭੂਰਾ ਦੀ ਮੌਤ ਹੋ ਗਈ। ਉਹ ਉਸੇ ਦਿਨ ਤੋਂ ਚੰਡੀਗੜ੍ਹ ਦੇ ਸੈਕਟਰ-32 ਦੇ ਹਸਪਤਾਲ ਵਿੱਚ ਦਾਖਲ ਸੀ। ਉਹ ਪਿੰਡ ਜੰਗਪੁਰਾ ਦਾ ਵਸਨੀਕ ਸੀ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਬਨੂੜ ਖੇਤਰ ਦਾ ਸੀਨੀਅਰ ਆਗੂ ਸੀ। ਜਥੇਬੰਦੀ ਦੇ ਬਲਾਕ ਪ੍ਰਧਾਨ ਤਰਲੋਚਨ ਸਿੰਘ ਨਡਿਆਲੀ ਨੇ ਦੱਸਿਆ ਕਿ ਹਰਜਿੰਦਰ ਸਿੰਘ ਭੂਰਾ ਅਰਸੇ ਤੋਂ ਕਿਸਾਨੀ ਸੰਘਰਸ਼ ਨਾਲ ਜੁੜਿਆ ਹੋਇਆ ਸੀ। ਉਸ ਨੂੰ 6 ਦਸੰਬਰ ਨੂੰ ਸ਼ੰਭੂ ਬਾਰਡਰ ਤੋਂ ਮੋਟਰਸਾਈਕਲ ’ਤੇ ਪਰਤਣ ਸਮੇਂ ਪਿੰਡ ਚੰਗੇਰਾ ਨੇੜੇ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ ਸੀ। ਉਸ ਨੂੰ ਇਲਾਜ ਲਈ ਚੰਡੀਗੜ੍ਹ ਦੇ ਸੈਕਟਰ-32 ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਜਿੱਥੇ ਅੱਜ ਸਵੇਰੇ ਕਿਸਾਨ ਆਗੂ ਦੀ ਮੌਤ ਹੋ ਗਈ। ਹਰਜਿੰਦਰ ਦਾ ਸਸਕਾਰ ਉਸ ਦੇ ਜੱਦੀ ਪਿੰਡ ਜੰਗਪੁਰਾ ਵਿੱਚ ਕੀਤਾ ਗਿਆ ਹੈ।
Advertisement
Advertisement
Advertisement