ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਖੇਤ ਮਜ਼ਦੂਰ ਵੀ ਸਿਆਸੀ ਆਗੂਆਂ ਤੋਂ ਪੁੱਛਣਗੇ ਸਵਾਲ

07:21 AM May 13, 2024 IST

ਇਕਬਾਲ ਸਿੰਘ ਸ਼ਾਂਤ
ਲੰਬੀ, 12 ਮਈ
ਸੂਬੇ ਵਿੱਚ ਸਿਆਸੀ ਆਗੂਆਂ ਦੀਆਂ ਸਮੱਸਿਆਵਾਂ ਦੁੱਗਣੀਆਂ ਹੋਣ ਜਾ ਰਹੀਆਂ ਹਨ। ਹੁਣ ਖੇਤ ਮਜ਼ਦੂਰ ਵੀ ਪਿੰਡਾਂ ਵਿੱਚ ਵੋਟਾਂ ਮੰਗਣ ਲਈ ਆਉਣ ਵਾਲੇ ਸਿਆਸੀ ਆਗੂਆਂ ਤੋਂ ਸਵਾਲ ਪੁੱਛਣਗੇ। ਇਹ ਐਲਾਨ ਲੋਕ ਸੰਗਰਾਮ ਰੈਲੀ, ਬਰਨਾਲਾ ਦੀਆਂ ਤਿਆਰੀਆਂ ਵਿੱਚ ਜੁਟੀ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਕੀਤਾ ਹੈ। ਹੁਣ ਤੱਕ ਜਥੇਬੰਦਕ ਕਿਸਾਨ ਹੀ ਸਵਾਲ ਕਰ ਕੇ ਸਿਆਸੀ ਆਗੂਆਂ ’ਤੇ ਕੁੜਿੱਕੀ ਕੱਸਦੇ ਰਹੇ ਹਨ। ਦੱਸਣਯੋਗ ਹੈ ਕਿ ਸਰਕਾਰਾਂ ਵੱਲੋਂ ਲੰਬੇ ਸਮੇਂ ਤੋਂ ਖੇਤ ਮਜ਼ਦੂਰਾਂ ਦੇ ਮਸਲਿਆਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ। ਬਣਦੇ ਹੱਕ ਨਾ ਮਿਲਣ ਕਰ ਕੇ ਉਨ੍ਹਾਂ ਵਿੱਚ ਵੀ ਰੋਸ ਹੈ।
ਪਿੰਡ ਸਿੰਘੇਵਾਲਾ ਵਿੱਚ ਲੋਕ ਸੰਗਰਾਮ ਰੈਲੀ ਦੀ ਤਿਆਰੀ ਸਬੰਧੀ ਮੀਟਿੰਗ ਦੌਰਾਨ ਜ਼ੋਰਦਾਰ ਮੁਹਿੰਮ ਵਿੱਢਣ ਦਾ ਫ਼ੈਸਲਾ ਲਿਆ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਕਿਹਾ ਕਿ ਇਹ ਵੋਟਾਂ ਲੋਕਾਂ ਨੂੰ ਵੰਡਣ ਤੇ ਉਨ੍ਹਾਂ ਦੇ ਅਸਲ ਮੁੱਦਿਆਂ ਨੂੰ ਰੋਲਣ ਲਈ ਹਾਕਮ ਜਮਾਤਾਂ ਦਾ ਖਤਰਨਾਕ ਹਥਿਆਰ ਹੈ। ਉਨ੍ਹਾਂ ਕਿਹਾ ਕਿ ਪੌਣੀ ਸਦੀ ਤੋਂ ਖੇਤ ਮਜ਼ਦੂਰ ਤੇ ਹੋਰਨਾਂ ਵਰਗਾਂ ਦੇ ਲੋਕ ਵੋਟਾਂ ਪਾ ਕੇ ਸਰਕਾਰਾਂ ਬਦਲਦੇ ਆ ਰਹੇ ਹਨ, ਪਰ ਖੇਤ ਮਜ਼ਦੂਰਾਂ, ਕਿਸਾਨਾਂ ਤੇ ਆਮ ਲੋਕਾਂ ਦੇ ਹਾਲਾਤ ਨਹੀਂ ਬਦਲੇ। ਉਨ੍ਹਾਂ ਕਿਹਾ ਕਿ ਖੇਤ ਮਜ਼ਦੂਰਾਂ ਤੇ ਲੋਕਾਂ ਦੀਆਂ ਸਮੱਸਿਆਂਵਾਂ ਦੇ ਹੱਲ ਪ੍ਰਤੀ ਸਾਰੀਆਂ ਪਾਰਟੀਆਂ ਚੁੱਪ ਹਨ। ਉਨ੍ਹਾਂ ਲੋਕ ਮਸਲਿਆਂ ਦੇ ਹੱਲ ਲਈ ਚੋਣਾਂ ਤੋਂ ਝਾਕ ਮੁਕਾ ਕੇ ਸੰਘਰਸ਼ਾਂ ’ਤੇ ਟੇਕ ਰੱਖਣ ਦਾ ਸੱਦਾ ਦਿੱਤਾ। ਇਸ ਮੌਕੇ ਕਾਲਾ ਸਿੰਘ ਸਿੰਘੇਵਾਲਾ, ਰਾਮਪਾਲ ਗੱਗੜ, ਮਹਿਲਾ ਮਜ਼ਦੂਰ ਆਗੂ ਕ੍ਰਿਸ਼ਨਾ ਦੇਵੀ, ਗੁਰਮੇਲ ਕੌਰ ਅਤੇ ਜਸਵੀਰ ਸਿੰਘ ਮਹਿਣਾ ਨੇ ਵੀ ਸੰਬੋਧਨ ਕੀਤਾ।

Advertisement

Advertisement
Advertisement