For the best experience, open
https://m.punjabitribuneonline.com
on your mobile browser.
Advertisement

ਐਤੀਆਣਾ ਵਿੱਚ ਖੇਤ ਦਿਵਸ ਮਨਾਇਆ

07:44 AM Mar 01, 2024 IST
ਐਤੀਆਣਾ ਵਿੱਚ ਖੇਤ ਦਿਵਸ ਮਨਾਇਆ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਗੁਰੂਸਰ ਸੁਧਾਰ: ਪਿੰਡ ਐਤੀਆਣਾ ਦੀ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਦੇ ਸਹਿਯੋਗ ਨਾਲ ਇਫਕੋ ਵੱਲੋਂ ਖੇਤ ਦਿਵਸ ਮਨਾਇਆ ਗਿਆ। ਅਗਾਂਹਵਧੂ ਕਿਸਾਨ ਯਾਦਵਿੰਦਰ ਸਿੰਘ ਸਿੱਧੂ ਅਤੇ ਅਮਨਦੀਪ ਸਿੰਘ ਸਿੱਧੂ ਦੇ ਖੇਤਾਂ ਵਿੱਚ ਨੈਨੋ ਯੂਰੀਆ ਨਾਲ ਬੀਜੀ ਗਈ ਕਣਕ ਦੀ ਫ਼ਸਲ ਦੇ ਪ੍ਰਦਰਸ਼ਨੀ ਪਲਾਟ ਦੀ ਨੁਮਾਇਸ਼ ਕੀਤੀ ਗਈ। ਇਸ ਮੌਕੇ ਇਫਕੋ ਦੇ ਏਰੀਆ ਮੈਨੇਜਰ ਮੋਹਣ ਸਰੂਪ ਨੇ ਹਾਜ਼ਰ ਕਿਸਾਨਾਂ ਨੂੰ ਨੈਨੋ-ਯੂਰੀਆ, ਨੈਨੋ-ਡੀ.ਏ.ਪੀ ਅਤੇ ਹੋਰ ਉਤਪਾਦਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਸਾਨਾਂ ਨੂੰ ਡਰੋਨ ਰਾਹੀਂ ਫ਼ਸਲਾਂ ਉੱਪਰ ਛਿੜਕਾਅ ਕਰਨ ਬਾਰੇ ਵੀ ਦੱਸਿਆ। ਇਸ ਮੌਕੇ ਲੋੜਵੰਦ ਪਰਿਵਾਰਾਂ ਨੂੰ ਕੰਬਲ ਵੀ ਵੰਡੇ ਗਏ। ਇਸ ਮੌਕੇ ਸਰਪੰਚ ਲਖਵੀਰ ਸਿੰਘ, ਸਹਿਕਾਰਤਾ ਵਿਭਾਗ ਦੇ ਸਹਾਇਕ ਰਜਿਸਟਰਾਰ ਦਫ਼ਤਰ ਵੱਲੋਂ ਸਵਰਨ ਸਿੰਘ ਬੱਲ, ਪਿੰਡ ਦੀ ਸਹਿਕਾਰੀ ਸਭਾ ਦੇ ਪ੍ਰਧਾਨ ਮਹਿੰਦਰ ਸਿੰਘ ਸਿੱਧੂ, ਤਰਸੇਮ ਸਿੰਘ ਮੀਤ ਪ੍ਰਧਾਨ ਸਮੇਤ ਹੋਰ ਅਹੁਦੇਦਾਰ ਅਤੇ ਕਈ ਅਹਿਮ ਸ਼ਖ਼ਸੀਅਤਾਂ ਵੀ ਮੌਜੂਦ ਸਨ। -ਪੱਤਰ ਪ੍ਰੇਰਕ

Advertisement

Advertisement
Author Image

joginder kumar

View all posts

Advertisement
Advertisement
×