For the best experience, open
https://m.punjabitribuneonline.com
on your mobile browser.
Advertisement

ਫਰੀਦਕੋਟ: ਕਦੇ ਵੀ ਕਿਸੇ ਇੱਕ ਪਾਰਟੀ ਦਾ ਨਹੀਂ ਰਿਹਾ ਕਬਜ਼ਾ

09:10 AM Apr 15, 2024 IST
ਫਰੀਦਕੋਟ  ਕਦੇ ਵੀ ਕਿਸੇ ਇੱਕ ਪਾਰਟੀ ਦਾ ਨਹੀਂ ਰਿਹਾ ਕਬਜ਼ਾ
Advertisement

ਐਤਕੀਂ ਮੁਕਾਬਲਾ ਦਿਲਚਸਪ ਬਣਿਆ; ਅਕਾਲੀ ਦਲ ਦੇ ਰਾਜਵਿੰਦਰ ਸਿੰਘ ਦੇ ਮੈਦਾਨ ’ਚ ਆਉਣ ਨਾਲ ਚੋਣ ਹਲਚਲ ਵਧੀ
ਭਾਰਤ ਭੂਸ਼ਨ ਆਜ਼ਾਦ
ਕੋਟਕਪੂਰਾ, 14 ਅਪਰੈਲ
ਲੋਕ ਸਭਾ ਹਲਕਾ ਫ਼ਰੀਦਕੋਟ ਅੰਦਰ ਆਉਣ ਵਾਲੇ ਦਿਨਾਂ ਵਿੱਚ ਚੋਣ ਦੰਗਲ ਭਖ ਜਾਵੇਗਾ। ਇਸ ਹਲਕੇ ਅੰਦਰ ਕਾਂਗਰਸ ਨੂੰ ਛੱਡ ਕੇ ਬਾਕੀ ਵੱਡੀਆਂ ਸਿਆਸੀ ਪਾਰਟੀਆਂ ਨੇ ਆਪੋ-ਆਪਣੇ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਹੈ। ‘ਆਪ’ ਨੇ ਕਾਮੇਡੀਅਨ ਤੇ ਅਦਾਕਾਰ ਕਰਮਜੀਤ ਸਿੰਘ ਅਨਮੋਲ, ਭਾਜਪਾ ਨੇ ਗਾਇਕ ਹੰਸ ਰਾਜ ਹੰਸ ਨੂੰ ਮੈਦਾਨ ਵਿੱਚ ਉਤਾਰਿਆ ਹੈ। ਅਕਾਲੀ ਦਲ ਨੇ ਸਾਬਕਾ ਵਿਧਾਇਕ ਸੀਤਲ ਸਿੰਘ ਧਰਮਕੋਟ ਦੇ ਪੁੱਤਰ ਤੇ ਨੌਜਵਾਨ ਅਕਾਲੀ ਆਗੂ ਰਾਜਵਿੰਦਰ ਸਿੰਘ ਧਰਮਕੋਟ ਨੂੰ ਉਮੀਦਵਾਰ ਐਲਾਨ ਕੇ ਸਰਗਰਮੀਆਂ ਵਧਾ ਦਿੱਤੀਆਂ ਹਨ। ਇਨ੍ਹਾਂ ਤੋਂ ਇਲਾਵਾ ਦੋ ਹੋਰ ਦਾਅਵੇਦਾਰਾਂ ਨੇ ਸੋਸ਼ਲ ਮੀਡੀਆ ਉੱਤੇ ਆਜ਼ਾਦ ਚੋਣ ਲੜਨ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਇਨ੍ਹਾਂ ਵਿੱਚ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਕਰਨ ਵਾਲੇ ਬੇਅੰਤ ਸਿੰਘ ਦੇ ਪੁੱਤਰ ਸਰਬਜੀਤ ਸਿੰਘ ਅਤੇ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀ ਕਾਂਡ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਦੀ ਜਾਂਚ ਕਰਨ ਵਾਲੇ ਜਸਟਿਸ ਜ਼ੋਰਾ ਸਿੰਘ ਸ਼ਾਮਲ ਹਨ। ਫ਼ਰੀਦਕੋਟ ਲੋਕ ਸਭਾ ਹਲਕੇ ਅੰਦਰ 9 ਵਿਧਾਨ ਸਭਾ ਹਲਕੇ ਫ਼ਰੀਦਕੋਟ, ਕੋਟਕਪੂਰਾ, ਜੈਤੋ, ਬਾਘਾਪੁਰਾਣਾ, ਨਿਹਾਲ ਸਿੰਘ ਵਾਲਾ, ਧਰਮਕੋਟ, ਗਿੱਦੜਬਾਹਾ ਅਤੇ ਰਾਮਪੁਰਾ ਅਤੇ ਮੋਗਾ ਸ਼ਾਮਲ ਹਨ।

Advertisement

ਰਾਜਵਿੰਦਰ ਸਿੰਘ, ਹੰਸ ਰਾਜ ਹੰਸ, ਕਰਮਜੀਤ ਅਨਮੋਲ

ਅਕਾਲੀ ਦਲ ਅਤੇ ਭਾਜਪਾ ਦਾ ਸਿਆਸੀ ਗੱਠਜੋੜ 1996 ਵਿੱਚ ਹੋਇਆ ਸੀ। ਇਹ ਸੀਟ ਅਕਾਲੀ ਦਲ ਦੇ ਹਿੱਸੇ ਆਉਂਦੀ ਰਹੀ ਹੈ ਪਰ ਕਿਸਾਨੀ ਅੰਦਲੋਨ ਦੌਰਾਨ ਅਕਾਲੀ-ਭਾਜਪਾ ਗਠਜੋੜ ਟੁੱਟ ਜਾਣ ਕਰਕੇ ਇਹ ਚੋਣਾਂ ਦੋਵੇਂ ਪਾਰਟੀਆਂ ਵੱਖੋ-ਵੱਖਰੀਆਂ ਲੜ ਰਹੀਆਂ ਹਨ। ਪਿਛੋਕੜ ’ਤੇ ਝਾਤ ਮਾਰੀਏ ਤਾਂ ਪਤਾ ਲੱਗਦਾ ਹੈ ਇਹ ਹਲਕਾ 1977 ਵਿੱਚ ਹੋਂਦ ਵਿੱਚ ਆਇਆ ਸੀ। ਉਦੋਂ ਤੋਂ ਹੁਣ ਤੱਕ ਇਸ ਹਲਕੇ ’ਤੇ ਕਿਸੇ ਇੱਕ ਪਾਰਟੀ ਦਾ ਪੱਕਾ ਕਬਜ਼ਾ ਨਹੀਂ ਰਿਹਾ। 1977 ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ (ਅਕਾਲੀ ਦਲ) ਤੇ 1980 ਵਿੱਚ ਬੀਬੀ ਗੁਰਬਿੰਦਰ ਕੌਰ ਬਰਾੜ (ਕਾਂਗਰਸ), 1984 ਵਿੱਚ ਭਾਈ ਸ਼ਮਿੰਦਰ ਸਿੰਘ (ਅਕਾਲੀ ਦਲ) ਤੇ 1989 ਵਿੱਚ ਜਗਦੇਵ ਸਿੰਘ ਖੁੱਡੀਆਂ (ਅਕਾਲੀ ਦਲ) ਨੇ ਜਿੱਤ ਪ੍ਰਾਪਤ ਕੀਤੀ। 1991 ਵਿੱਚ ਜਗਮੀਤ ਸਿੰਘ ਬਰਾੜ (ਕਾਂਗਰਸ) ਤੇ ਫੇਰ 1996 ਤੇ 1998 ਵਿੱਚ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਜਿੱਤ ਦਾ ਝੰਡਾ ਗੱਡਿਆ। 1999 ਵਿੱਚ ਜਗਮੀਤ ਸਿੰਘ ਬਰਾੜ (ਕਾਂਗਰਸ) ਜੇਤੂ ਰਹੇ ਤੇ 2004 ਵਿੱਚ ਫੇਰ ਸੁਖਬੀਰ ਬਾਦਲ ਜੇਤੂ ਰਹੇ। 2009 ਵਿੱਚ ਪਰਮਜੀਤ ਕੌਰ ਗੁਲਸ਼ਨ (ਅਕਾਲੀ) ਜੇਤੂ ਰਹੇ ਤਾਂ 2014 ਵਿੱਚ ਪ੍ਰੋ. ਸਾਧੂ ਸਿੰਘ (ਆਪ) ਜੇਤੂ ਰਹੇ। 2019 ਵਿੱਚ ਮੁਹੰਮਦ ਸੁਦੀਕ (ਕਾਂਗਰਸ) ਦੇ ਸਿਰ ਜਿੱਤ ਦਾ ਸਿਹਰਾ ਬੱਝਿਆ।

Advertisement
Author Image

Advertisement
Advertisement
×