For the best experience, open
https://m.punjabitribuneonline.com
on your mobile browser.
Advertisement

ਫ਼ਰੀਦਕੋਟ: ਆਜ਼ਾਦ ਉਮੀਦਵਾਰ ਮਲੋਆ ਦਾ ਕਾਫ਼ਲਾ ਲੰਮਾ ਹੋਇਆ

08:50 AM May 26, 2024 IST
ਫ਼ਰੀਦਕੋਟ  ਆਜ਼ਾਦ ਉਮੀਦਵਾਰ ਮਲੋਆ ਦਾ ਕਾਫ਼ਲਾ ਲੰਮਾ ਹੋਇਆ
ਬਾਘਾਪੁਰਾਣਾ ਹਲਕੇ ’ਚ ਸਰਬਜੀਤ ਸਿੰਘ ਖਾਲਸਾ ਦੇ ਹੱਕ ਵਿਚ ਪ੍ਰਚਾਰ ਕਰਦੇ ਹੋਏ ਲੋਕ।
Advertisement

ਮਹਿੰਦਰ ਸਿੰਘ ਰੱਤੀਆਂ
ਮੋਗਾ, 25 ਮਈ
ਫ਼ਰੀਦਕੋਟ ਰਾਖਵਾਂ ਲੋਕ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਭਾਈ ਸਰਬਜੀਤ ਸਿੰਘ ਮਲੋਆ ਵੱਲੋਂ ਭਖਾਏ ਚੋਣ ਮਾਹੌਲ ਨੇ ਸਿਆਸੀ ਧਿਰਾਂ ਦਾ ਗਣਿਤ ਵਿਗਾੜ ਕੇ ਰੱਖ ਦਿੱਤਾ ਹੈ। ਸਰਬਜੀਤ ਸਿੰਘ ਮਲੋਆ ਸ਼ਹੀਦ ਭਾਈ ਬੇਅੰਤ ਸਿੰਘ ਮਲੋਆ ਦੇ ਪੁੱਤਰ ਹਨ। ਸਰਬਜੀਤ ਸਿੰਘ ਮਲੋਆ ਦੇ ਕਾਫ਼ਲੇ ਵਿੱਚ ਇੱਥੇ ਰੋਜ਼ਾਨਾ ਵੱਡੀ ਗਿਣਤੀ ਨੌਜਵਾਨ ਤੇ ਪੰਥਕ ਧਿਰਾਂ ਜੁੜ ਰਹੀਆਂ ਹਨ। ਉਧਰ, ਬਾਘਾਪੁਰਾਣਾ ਹਲਕੇ ਵਿੱਚੋਂ ਕਾਂਗਰਸ ਦੇ ਨਾਰਾਜ਼ ਗੁੱਟ ਨੂੰ ਕਾਂਗਰਸ ਉਮੀਦਵਾਰ ਅਮਰਜੀਤ ਕੌਰ ਸਾਹੋਕੇ ਆਪਣੇ ਨਾਲ ਤੋਰਨ ਵਿੱਚ ਅਸਫਲ ਰਹੇ ਹਨ। ਇੱਥੋਂ ਕਾਂਗਰਸ ਦੇ ਨਾਰਾਜ਼ ਧੜੇ ਵੱਲੋਂ ਆਜ਼ਾਦ ਉਮੀਦਵਾਰ ਭਾਈ ਮਲੋਆ ਨੂੰ ਅੰਦਰੂਨੀ ਸਮਰਥਨ ਦੀ ਚਰਚਾ ਜ਼ੋਰਾਂ ਉੱਤੇ ਹੈ। ਉਧਰ, ਮੁੱਖ ਮੰਤਰੀ ਭਗਵੰਤ ਮਾਨ ਲਈ ਆਮ ਆਦਮੀ ਪਾਰਟੀ ਉਮੀਦਵਾਰ ‘ਕਰਮਜੀਤ ਅਨਮੋਲ’ ਦੀ ਜਿੱਤ ਵਕਾਰ ਦਾ ਸਵਾਲ ਬਣੀ ਹੋਈ ਹੈ। ਮੁੱਖ ਮੰਤਰੀ ਰੋਡ ਸ਼ੋਅ ਦੌਰਾਨ ਵਪਾਰੀਆਂ ਨਾਲ ਵਿਸ਼ੇਸ਼ ਮੀਟਿੰਗਾਂ ਕਰ ਚੁੱਕੇ ਹਨ। ਅੱਜ ਮੁੜ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਪਾਰੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੀ ਨਬਜ਼ ਟੋਹੀ। ਗਾਇਕ ਅਤੇ ਅਦਾਕਾਰ ਵੀ ਕਰਮਜੀਤ ਅਨਮੋਲ ਲਈ ਵੋਟਾਂ ਮੰਗ ਰਹੇ ਹਨ।
ਅਕਾਲੀ ਦਲ ਨੇ ਰਾਜਵਿੰਦਰ ਸਿੰਘ ਧਰਮਕੋਟ ਨੂੰ ਉਮੀਦਵਾਰ ਬਣਾਇਆ ਹੈ। ਅਕਾਲੀ ਵੱਲੋਂ ‘ਆਪ’ ਉਮੀਦਵਾਰ ਕਰਮਜੀਤ ਅਨਮੋਲ ਦੇ ਕੈਨੇਡਾ ਪੀਆਰ ਅਤੇ ਕਾਂਗਰਸ ਉਮੀਦਵਾਰ ਅਮਰਜੀਤ ਕੌਰ ਸਾਹੋਕੇ ਦੇ ਅਮਰੀਕਾ ਇਮੀਗਰਾਂਟ ਹੋਣ ਦਾ ਮੁੱਦਾ ਉਭਾਰਿਆ ਜਾ ਰਿਹਾ ਹੈ।

Advertisement

Advertisement
Author Image

sukhwinder singh

View all posts

Advertisement
Advertisement
×