For the best experience, open
https://m.punjabitribuneonline.com
on your mobile browser.
Advertisement

ਫ਼ਰੀਦਕੋਟ: ਫ਼ਿਲਮੀ ਕਲਾਕਾਰਾਂ ਵੱਲੋਂ ਕਰਮਜੀਤ ਅਨਮੋਲ ਦੇ ਹੱਕ ’ਚ ਪ੍ਰਚਾਰ

07:59 AM May 10, 2024 IST
ਫ਼ਰੀਦਕੋਟ  ਫ਼ਿਲਮੀ ਕਲਾਕਾਰਾਂ ਵੱਲੋਂ ਕਰਮਜੀਤ ਅਨਮੋਲ ਦੇ ਹੱਕ ’ਚ ਪ੍ਰਚਾਰ
ਚੋਣ ਪ੍ਰਚਾਰ ਦੌਰਾਨ ‘ਆਪ’ ਉਮੀਦਵਾਰ ਕਰਮਜੀਤ ਅਨਮੋਲ ਤੇ ਹੋਰ।
Advertisement

ਮਹਿੰਦਰ ਸਿੰਘ ਰੱਤੀਆਂ
ਮੋਗਾ, 9 ਮਈ
ਫ਼ਰੀਦਕੋਟ ਲੋਕ ਸਭਾ ਹਲਕਾ ਰਾਖਵਾਂ ਤੋਂ ‘ਆਪ’ ਉਮੀਦਵਾਰ ਅਦਾਕਾਰ ਕਰਮਜੀਤ ਅਨਮੋਲ ਦੇ ਵਿਹੜੇ ਵਿੱਚ ਫ਼ਿਲਮੀ ਸਿਤਾਰੇ ਉੱਤਰ ਆਏ ਹਨ। ਵਿਧਾਨ ਸਭਾ ਹਲਕਾ ਮੋਗਾ ਤੇ ਧਰਮਕੋਟ ਖੇਤਰ ’ਚ ਅਦਾਕਾਰ ਤੇ ਗਾਇਕ, ਕਰਤਾਰ ਚੀਮਾ, ਮਲਕੀਤ ਰੌਣੀ, ਹਰਭਜਨ ਸ਼ੇਰਾ ਤੇ ਰਵਿੰਦਰ ਮੰਡ ਵੱਲੋਂ ਉਨ੍ਹਾਂ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਦਵਿੰਦਰਜੀਤ ਸਿੰਘ ਵਿਧਾਇਕ ਲਾਡੀ ਢੋਸ ਅਤੇ ਵਿਧਾਇਕਾ ਡਾ. ਅਮਨਦੀਪ ਕੌਰ ਵੀ ਮੌਜੂਦ ਸਨ।
ਇਸ ਤੋਂ ਪਹਿਲਾਂ ਉਨ੍ਹਾਂ ਦੇ ਹੱਕ ਵਿਚ ਬੀਐਨ ਸ਼ਰਮਾ, ਨਿਸ਼ਾ ਬਾਨੋ, ਰੁਪਿੰਦਰ ਰੂਪੀ, ਸਿੱਪੀ ਗਿੱਲ, ਬੀਨੂੰ ਢਿੱਲੋਂ ਤੇ ਸੋਨੀਆਂ ਮਾਨ ਵੀ ਚੋਣ ਪ੍ਰਚਾਰ ਕਰ ਚੁੱਕੇ ਹਨ। ਇਸ ਮੌਕੇ ਅਦਾਕਾਰ ਤੇ ਗਾਇਕ, ਕਰਤਾਰ ਚੀਮਾ, ਮਲਕੀਤ ਰੌਣੀ, ਹਰਭਜਨ ਸ਼ੇਰਾ ਤੇ ਰਵਿੰਦਰ ਮੰਡ ਨੇ ਆਪਣੇ ਸਾਥੀ ਅਦਾਕਾਰ ਕਰਮਜੀਤ ਅਨਮੋਲ ਲਈ ਝੋਲੀ ਅੱਡ ਕੇ ਵੋਟਾਂ ਦੀ ਮੰਗ ਕਰਦੇ ਕਿਹਾ ਕਿ ਅਨਮੋਲ ਜ਼ਮੀਨ ਨਾਲ ਜੁੜਿਆ ਇਨਸਾਨ ਹੈ। ਨਿਮਰਤਾ ਅਤੇ ਸੱਚੀ-ਸੁੱਚੀ ਨੀਅਤ ਸਦਕਾ ਹੀ ਇਹ ਫ਼ਿਲਮਾਂ ਅਤੇ ਗਾਇਕੀ ਦੀ ਦੁਨੀਆ ਵਿੱਚ ਸਿਖਰਾਂ ’ਤੇ ਪਹੁੰਚੇ ਹਨ। ਇਸ ਮੌਕੇ ਜਿੱਥੇ ਨੌਜਵਾਨਾਂ ਦੀ ਭੀੜ ਰਹੀ, ਉਥੇ ਬੀਬੀਆਂ ਵੀ ਹੁੰਮ ਹੁਮਾ ਕੇ ਅਦਾਕਾਰਾਂ ਨੂੰ ਦੇਖਣ ਲਈ ਪੁੱਜੀਆਂ।
ਇਸ ਮੌਕੇ ‘ਆਪ’ ਉਮੀਦਵਾਰ ਕਰਮਜੀਤ ਨੇ ਕਿਹਾ ਕਿ ਖੇਤੀ ਪ੍ਰਧਾਨ ਇਲਾਕਾ ਹੋਣ ਦੇ ਨਾਤੇ ਮੋਗਾ ਧਰਮਕੋਟ ’ਚ ਫੂਡ ਪ੍ਰੋਸੈਸਿੰਗ ਇੰਡਸਟਰੀ ਸਮੇਂ ਦੀ ਮੁੱਖ ਲੋੜ ਹੈ। ਇਸ ਦੀ ਸਥਾਪਤੀ ਨਾਲ ਸਾਰੇ ਕਿਸਾਨਾਂ, ਮਜ਼ਦੂਰਾਂ ਅਤੇ ਵਪਾਰੀਆਂ-ਕਾਰੋਬਾਰੀਆਂ ਦੀ ਸਿੱਧੇ ਤੌਰ ’ਤੇ ਆਰਥਿਕ ਤਰੱਕੀ ਹੋਵੇਗੀ ਅਤੇ ਨੌਜਵਾਨਾਂ ਨੂੰ ਵੱਡੇ ਪੱਧਰ ’ਤੇ ਰੁਜਗਾਰ ਦੇ ਮੌਕੇ ਮਿਲਣਗੇ। ਉਨ੍ਹਾਂ ਕਿਹਾ ਕਿ ਨੌਜਵਾਨਾਂ ਲਈ ਹੁਨਰ ਵਿਕਾਸ ਕੇਂਦਰ ਖੋਲ੍ਹਣਾ ਉਨ੍ਹਾਂ ਦਾ ਮੁੱਖ ਮਿਸ਼ਨ ਹੈ, ਕਿਉਂਕਿ ਹੱਥ ਦੇ ਹੁਨਰ ਵਾਲਾ ਕੋਈ ਵੀ ਇਨਸਾਨ ਵੇਹਲਾ ਜਾਂ ਬੇਰੁਜ਼ਗਾਰ ਨਹੀਂ ਰਹਿੰਦਾ, ਸਗੋਂ ਦੂਸਰਿਆਂ ਨੂੰ ਰੁਜ਼ਗਾਰ ਦੇਣ ਦੇ ਸਮਰੱਥ ਬਣਦਾ ਹੈ। ਉਨ੍ਹਾਂ ਭਗਵੰਤ ਮਾਨ ਸਰਕਾਰ ਵੱਲੋਂ ਮੋਗਾ ’ਚ ਹਰ ਵਰਗ ਦੇ ਹੁਸ਼ਿਆਰ ਅਤੇ ਕਾਬਲ ਵਿਦਿਆਰਥੀਆਂ ਲਈ ਖੋਲ੍ਹੇ ਮੁਫਤ ਯੂਪੀਐੱਸਸੀ ਕੋਚਿੰਗ ਸੈਂਟਰ ਦੀ ਰੱਜ ਕੇ ਤਾਰੀਫ ਕੀਤੀ ਅਤੇ ਕਿਹਾ ਕਿ ਇਸ ਨਾਲ ਇਲਾਕੇ ’ਚ ਪੀਸੀਐੱਸ ਅਤੇ ਆਈਐਸ ਅਫਸਰ ਪੈਦਾ ਹੋਣਗੇ। ਇਸ ਮੌਕੇ ਉਨ੍ਹਾਂ ਘਰਾਂ ਤੇ ਖੇਤਾਂ ਲਈ ਦਿੱਤੀ ਮੁਫਤ ਅਤੇ ਆਮ ਬਿਜਲੀ ਅਤੇ ਟੇਲਾਂ ’ਚ ਆਮ ਕੀਤੇ ਨਹਿਰੀ ਪਾਣੀ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ।

Advertisement

Advertisement
Author Image

sukhwinder singh

View all posts

Advertisement
Advertisement
×