ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਫਰੀਦਕੋਟ: ਅਨਮੋਲ, ਹੰਸ ਰਾਜ ਹੰਸ ਤੇ ਸਰਬਜੀਤ ਸਿੰਘ ਖੁਦ ਨੂੰ ਨਹੀਂ ਪਾ ਸਕਣਗੇ ਵੋਟ

09:02 AM Jun 01, 2024 IST

ਜਸਵੰਤ ਜੱਸ
ਫਰੀਦਕੋਟ, 31 ਮਈ
ਫਰੀਦਕੋਟ ਰਾਖਵੇਂ ਲੋਕ ਸਭਾ ਹਲਕੇ ਤੋਂ 28 ਉਮੀਦਵਾਰ ਚੋਣ ਲੜ ਰਹੇ ਹਨ। ਹੁਣ ਤੱਕ ਦੇ ਚੋਣ ਪ੍ਰਚਾਰ ਤੋਂ ਪਤਾ ਲੱਗ ਰਿਹਾ ਹੈ ਕਿ ਪੰਜ ਉਮੀਦਵਾਰਾਂ ਵਿੱਚ ਮੁੱਖ ਚੋਣ ਮੁਕਾਬਲਾ ਹੈ। ਆਮ ਆਦਮੀ ਪਾਰਟੀ ਦੇ ਕਰਮਜੀਤ ਅਨਮੋਲ, ਭਾਜਪਾ ਦੇ ਹੰਸ ਰਾਜ ਹੰਸ ਅਤੇ ਆਜ਼ਾਦ ਉਮੀਦਵਾਰ ਭਾਈ ਸਰਬਜੀਤ ਸਿੰਘ ਮਲੋਆ ਖੁਦ ਨੂੰ ਵੀ ਵੋਟ ਨਹੀਂ ਪਾ ਸਕਣਗੇ ਕਿਉਂਕਿ ਕਰਮਜੀਤ ਅਨਮੋਲ ਦੀ ਵੋਟ ਸੰਗਰੂਰ ਜ਼ਿਲ੍ਹੇ ਵਿੱਚ ਬਣੀ ਹੋਈ ਹੈ ਜਦਕਿ ਹੰਸ ਰਾਜ ਹੰਸ ਦੀ ਜਲੰਧਰ ਅਤੇ ਭਾਈ ਸਰਬਜੀਤ ਸਿੰਘ ਮਲੋਆ ਦੀ ਵੋਟ ਫਤਿਹਗੜ੍ਹ ਸਾਹਿਬ ਵਿੱਚ ਪੈਣੀ ਹੈ। ਚੋਣਾਂ ਵਾਲੇ ਦਿਨ ਇਹ ਉਮੀਦਵਾਰ ਆਪਣੇ ਜ਼ਿਲ੍ਹਿਆਂ ਵਿੱਚ ਵੋਟ ਪਾਉਣ ਦੀ ਥਾਂ ਫਰੀਦਕੋਟ ਲੋਕ ਸਭਾ ਹਲਕੇ ਵਿੱਚ ਹੀ ਰਹਿਣਗੇ। ਕਾਂਗਰਸ ਪਾਰਟੀ ਦੀ ਉਮੀਦਵਾਰ ਅਮਰਜੀਤ ਕੌਰ ਸਾਹੋਕੇ ਦੀ ਅਤੇ ਰਾਜਵਿੰਦਰ ਸਿੰਘ ਅਕਾਲੀ ਉਮੀਦਵਾਰ ਦੀ ਮੋਗਾ ਜ਼ਿਲ੍ਹੇ ਵਿੱਚ ਵੋਟ ਹੈ। ਇਸ ਤੋਂ ਇਲਾਵਾ
ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਗੁਰਬਖਸ਼ ਸਿੰਘ ਚੌਹਾਨ ਦੀ ਫਰੀਦਕੋਟ ਵੋਟ ਹੈ। ਉਹ ਇਕੱਲੇ ਉਮੀਦਵਾਰ ਹਨ, ਜਿਹੜੇ ਫਰੀਦਕੋਟ ਵਿੱਚ ਆਪਣੀ ਵੋਟ ਪਾਉਣਗੇ। 70 ਦਿਨ ਦਾ ਚੋਰ ਪ੍ਰਚਾਰ ਰੁਕਣ ਤੋਂ ਬਾਅਦ ਵੀ ਉਮੀਦਵਾਰ ਅੱਜ ਆਖ਼ਰੀ ਦਿਨ ਆਪਣੀ ਜਿੱਤ ਨੂੰ ਯਕੀਨੀ ਬਣਾਉਣ ਲਈ ਵਰਕਰਾਂ ਅਤੇ ਵੋਟਰਾਂ ਦੇ ਘਰ-ਘਰ ਗੇੜੇ ਮਾਰਦੇ ਰਹੇ। ਇਸ ਤੋਂ ਇਲਾਵਾ ਪ੍ਰਮੁੱਖ ਪਾਰਟੀਆਂ ਦੇ ਉਮੀਦਵਾਰਾਂ ਨੇ ਸੋਸ਼ਲ ਮੀਡੀਆ ਰਾਹੀਂ ਵੀ ਆਪਣਾ ਚੋਣ ਪ੍ਰਚਾਰ ਅਜੇ ਤੱਕ ਬੰਦ ਨਹੀਂ ਕੀਤਾ ਅਤੇ ‘ਕੱਲੇ-’ਕੱਲੇ ਵੋਟਰ ਨੂੰ ਉਮੀਦਵਾਰਾਂ ਦੀਆਂ ਫੋਨ ਕਾਲਾਂ ਜਾ ਰਹੀਆਂ ਹਨ। ਕਰਮਜੀਤ ਅਨਮੋਲ ਅੱਜ ਪੂਰਾ ਦਿਨ ਫਰੀਦਕੋਟ ਲੋਕ ਸਭਾ ਹਲਕੇ ਦੇ ਵਿਧਾਇਕਾਂ ਨਾਲ ਚੋਣ ਰਣਨੀਤੀ ਬਣਾਉਂਦੇ ਰਹੇ ਜਦਕਿ ਭਾਈ ਸਰਬਜੀਤ ਸਿੰਘ ਮਲੋਆ ਵੀ ਆਪਣੇ ਵਰਕਰਾਂ ਅਤੇ ਸਾਥੀਆਂ ਨਾਲ ਸਮੁੱਚੇ ਲੋਕ ਸਭਾ ਹਲਕੇ ਲਈ ਵੋਟਾਂ ਵਾਸਤੇ ਵਿਉਂਤਬੰਦੀ ਕਰਦੇ ਰਹੇ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਘਰ-ਘਰ ਜਾ ਕੇ ਚੋਣ ਪ੍ਰਚਾਰ ਦੇ ਨਾਲ ਭਾਈ ਸਰਬਜੀਤ ਸਿੰਘ ਮਲੋਆ ਖ਼ਿਲਾਫ਼ ਸੋਸ਼ਲ ਮੀਡੀਆ ’ਤੇ ਸ਼ਬਦੀ ਹਮਲੇ ਬੋਲੇ ਹਨ। ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਮਲੋਆ ਨੇ ਸਾਰੀਆਂ ਸਿਆਸੀ ਪਾਰਟੀਆਂ ਦਾ ਗਣਿਤ ਵਿਗਾੜ ਦਿੱਤਾ ਹੈ ਕਿਉਂਕਿ ਉਸ ਨੂੰ ਵੀ ਵੋਟਰਾਂ ਦਾ ਲੋਕ ਸਭਾ ਹਲਕੇ ਵਿੱਚ ਚੰਗਾ ਸਹਿਯੋਗ ਮਿਲ ਰਿਹਾ ਹੈ।

Advertisement

Advertisement
Advertisement