ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਫਰੀਦਕੋਟ: ਆਮ ਆਦਮੀ ਪਾਰਟੀ ਨੇ ਚੋਣ ਸਰਗਰਮੀਆਂ ਭਖਾਈਆਂ

09:04 AM Mar 20, 2024 IST
‘ਆਪ’ ਉਮੀਦਵਾਰ ਕਰਮਜੀਤ ਅਨਮੋਲ ਦਾ ਸਵਾਗਤ ਕਰਦੇ ਹੋਏ ਪਾਰਟੀ ਆਗੂ। -ਫੋਟੋ: ਪੰਜਾਬੀ ਟ੍ਰਿਬਿਊਨ

ਮਹਿੰਦਰ ਸਿੰਘ ਰੱਤੀਆਂ
ਮੋਗਾ, 19 ਮਾਰਚ
ਇਥੇ ਫ਼ਰੀਦਕੋਟ ਰਾਖਵਾਂ ਹਲਕੇ ਤੋਂ ‘ਆਪ’ ਉਮੀਦਵਾਰ ਅਦਾਕਾਰ ਕਰਮਜੀਤ ਅਨਮੋਲ ਨੇ ਮੋਗਾ, ਧਰਮਕੋਟ ਤੇ ਬਾਘਾਪੁਰਾਣਾ ਹਲਕੇ ਵਿੱਚ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਦੂਜੇ ਪਾਸੇ ਕਾਂਗਰਸ ਵੱਲੋਂ ਇਸ ਹਲਕੇ ਤੋਂ ਮੌਜੂਦ ਸੰਸਦ ਮੈਂਬਰ ਮੁਹੰਮਦ ਸਦੀਕ ਦੀ ਥਾਂ ਮਾਝੇ ਤੋਂ ਸੁਖਵਿੰਦਰ ਸਿੰਘ ਡੈਨੀ ਨੂੰ ਲਿਆਉਣ ਦੀ ਚਰਚਾ ਹੈ ਜਦਕਿ ਅਕਾਲੀ ਦਲ ਸਥਾਨਕ ਉਮੀਦਵਾਰ ’ਤੇ ਦਾਅ ਖੇਡਣ ਦੇ ਰੌਂਅ ’ਚ ਹੈ। ਇਸ ਤੋਂ ਇਲਾਵਾ ਭਾਜਪਾ ਵੱਲੋਂ ਵੱਡੇ ਕਲਾਕਾਰ ਜਾਂ ਅਦਾਕਾਰ ਨੂੰ ਚੋਣ ਮੈਦਾਨ ਵਿਚ ਉਤਾਰਨ ਦੇ ਚਰਚੇ ਹਨ।
ਕਰਮਜੀਤ ਅਨਮੋਲ ਨੇ ਪਾਰਟੀ ਦੇ ਅਹੁਦੇਦਾਰਾਂ ਨਾਲ ਮੀਟਿੰਗਾਂ ਦਾ ਦੌਰ ਸ਼ੁਰੂ ਕਰਦਿਆਂ ਕਿਹਾ ਕਿ ਉਹ ਲੋਕ ਮੁੱਦਿਆਂ ਦੀ ਰਾਜਨੀਤੀ ਕਰਨਗੇ ਇਸ ਲਈ ਉਹ ਸਿਆਸਤ ਵਿਚ ਆਏ ਹਨ। ਉਹ ਜਲਦੀ ਹੀ ਫ਼ਰੀਦਕੋਟ ਹਲਕੇ ਲਈ ਵਿਜ਼ਨ ਚਾਰਟ ਜਾਰੀ ਕਰਨਗੇ। ਉਨ੍ਹਾਂ ਕਿਹਾ ਕਿ ਉਹ ਚੋਣ ਜਿੱਤ ਕੇ ਲੋਕਾਂ ਲਈ ਹਮੇਸ਼ਾ ਹਾਜ਼ਰ ਰਹਿਣਗੇ। ਬਾਹਰੀ ਉਮੀਦਵਾਰ ਕਹਿਣ ਵਾਲਿਆਂ ਨੂੰ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਫ਼ਰੀਦਕੋਟ ਹਲਕੇ ’ਚ ਪੈਂਦੇ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਪਿੰਡ ਜਲਾਲ ਵਿੱਚ ਉਸ ਦੇ ਨਾਨਕੇ ਹਨ। ਬਾਘਾਪੁਰਾਣਾ ਮਦਾਰੀ ਹੋਟਲ ਤੋਂ ਉਹ ਸਮੋਸੇ ਖਾਂਦਾ ਰਿਹਾ ਹੈ ਅਤੇ ਬਾਂਸਲ ਸਿਨੇਮਾ ਵਿੱਚ ਮੂਵੀ ਦੇਖੀ ਹੋਈ ਹੈ। ਉਨ੍ਹਾਂ ਆਖਿਆ ਕਿ ਜੇਕਰ ਹਲਕੇ ਦੇ ਲੋਕ ਮੌਕਾ ਦੇਣਗੇ ਤਾਂ ਉਹ ਇਥੇ ਪੱਕੀ ਰਿਹਾਇਸ਼ੀ ਵੀ ਬਣਾ ਲੈਣਗੇ।
ਸ਼੍ਰੋਮਣੀ ਅਕਾਲੀ ਦਲ ਇਸ ਹਲਕੇ ਵਿੱਚ ਕਿਸੇ ਬਾਹਰੀ ਉਮੀਦਵਾਰ ਨੂੰ ਚੋਣ ਮੈਦਾਨ ਵਿੱਚ ਉਤਾਰਨ ਦੇ ਰੌਂਅ ਵਿੱਚ ਨਜ਼ਰ ਨਹੀਂ ਆ ਰਿਹਾ। ਅਕਾਲੀ ਦਲ ਵੱਲੋਂ ਪਹਿਲਾਂ ਹਰਪ੍ਰੀਤ ਸਿੰਘ ਤੇ ਹੁਣ ਧਰਮਕੋਟ ਹਲਕੇ ਤੋਂ ਲਗਾਤਾਰ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਐਡਵੋਕੇਟ ਸ਼ੀਤਲ ਸਿੰਘ ਦੇ ਫਰਜ਼ੰਦ ਰਾਜਵਿੰਦਰ ਸਿੰਘ ਨੂੰ ਪਾਰਟੀ ਉਮੀਦਵਾਰ ਬਣਾਉਣ ਦੀ ਨਾਮ ਚਰਚਾ ਵਿੱਚ ਹੈ। ਰਾਜਵਿੰਦਰ ਮਰਹੂਮ ਅਕਾਲੀ ਆਗੂ ਗੁਰਦੇਵ ਬਾਦਲ ਦੇ ਦੋਹਤੇ ਹਨ ਅਤੇ ਗੁਰਦੇਵ ਬਾਦਲ ਫ਼ਰੀਦਕੋਟ ਹਲਕੇ ਤੋਂ ਪੁਰਾਣੇ ਵਿਧਾਨ ਸਭਾ ਹਲਕੇ ਪੰਜਗਰਾਈਂ ਕਲਾਂ ਤੋਂ ਲੰਮਾ ਸਮਾਂ ਨੁਮਾਇੰਦਗੀ ਕਰਦੇ ਰਹੇ ਅਤੇ ਕੈਬਨਿਟ ਮੰਤਰੀ ਬਣੇ। ਇਸ ਹਲਕੇ ਤੋਂ ਭਾਵੇਂ ਕਾਂਗਰਸ ਤੇ ਭਾਜਪਾ ਵੱਲੋਂ ਉਮੀਦਵਾਰ ਦਾ ਕੋਈ ਫੈਸਲਾ ਨਹੀਂ ਲਿਆ ਗਿਆ ਪਰ ਭਾਜਪਾ ਵੱਲੋਂ ਕਿਸੇ ਵੱਡੇ ਕਲਾਕਾਰ ਤੇ ਅਦਾਕਾਰ ਨੂੰ ਚੋਣ ਮੈਦਾਨ ਵਿਚ ਉਤਾਰਨ ਦੇ ਚਰਚੇ ਹਨ। ਇਥੇ ਕਾਂਗਰਸ ਵੱਲੋਂ ਵੀ ਬਾਹਰੀ ਹਲੇ ਤੋਂ ਉਮੀਦਵਾਰ ਮੈਦਾਨ ਵਿੱਚ ਉਤਾਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਸਾਲ 2009 ਵਿਚ ਇਸ ਹਲਕੇ ਤੋਂ ਚੋਣ ਲੜ ਚੁੱਕੇ ਮਾਝੇ ਨਾਲ ਸਬੰਧਤ ਸੁਖਵਿੰਦਰ ਸਿੰਘ ਡੈਨੀ ਦਾ ਨਾਮ ਮੂਹਰਲੀ ਕਤਾਰ ਵਿੱਚ ਦੱਸਿਆ ਜਾਦਾਂ ਹੈ। ਇਥੇ ‘ਆਪ’ ਉਮੀਦਵਾਰ ਨਾਲ ਚੋਣ ਮੀਟਿੰਗਾਂ ਦੌਰਾਨ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ, ਡਾ. ਅਮਨਦੀਪ ਕੌਰ ਅਰੋੜਾ, ਅੰਮ੍ਰਿਤਪਾਲ ਸਿੰਘ ਸੁਖਾਨੰਦ, ਜ਼ਿਲ੍ਹਾ ਲੀਗਲ ਸੈੱਲ ਪ੍ਰਧਾਨ ਐਡਵੋਕੇਟ ਬਰਿੰਦਰਪਾਲ ਸਿੰਘ ਰੱਤੀਆਂ ਤੇ ਹੋਰ ਮੌਜੂਦ ਸਨ।

Advertisement

Advertisement