For the best experience, open
https://m.punjabitribuneonline.com
on your mobile browser.
Advertisement

ਫਰੀਦਕੋਟ: ਕਾਂਗਰਸ ਦਾ ਇੱਕ ਧੜਾ ਬੀਬੀ ਸਾਹੋਕੇ ਦੇ ਖ਼ਿਲਾਫ਼ ਡਟਿਆ

07:55 AM Apr 24, 2024 IST
ਫਰੀਦਕੋਟ  ਕਾਂਗਰਸ ਦਾ ਇੱਕ ਧੜਾ ਬੀਬੀ ਸਾਹੋਕੇ ਦੇ ਖ਼ਿਲਾਫ਼ ਡਟਿਆ
Advertisement

ਮਹਿੰਦਰ ਸਿੰਘ ਰੱਤੀਆਂ
ਮੋਗਾ, 23 ਅਪਰੈਲ
ਕਾਂਗਰਸ ਵੱਲੋਂ ਫ਼ਰੀਦਕੋਟ ਰਾਖਵੇਂ ਹਲਕੇ ਤੋਂ ਉਮੀਦਵਾਰ ਐਲਾਨੀ ਅਮਰਜੀਤ ਕੌਰ ਸਾਹੋਕੇ ਦਾ ਪਾਰਟੀ ਦੇ ਇੱਕ ਧੜੇ ਨੇ ਵਿਰੋਧ ਸ਼ੁਰੂ ਕਰ ਦਿੱਤਾ ਹੈ। ਕਾਂਗਰਸ ਹਾਈ ਕਮਾਨ ਨੇ ਇਸ ਹਲਕੇ ਤੋਂ ਮੌਜੂਦਾ ਸੰਸਦ ਮੈਂਬਰ ਮੁਹੰਮਦ ਸਦੀਕ ਦੀ ਟਿਕਟ ਕੱਟ ਕੇ ਬੀਬੀ ਸਾਹੋਕੇ ’ਤੇ ਨਾਂ ’ਤੇ ਮੋਹਰ ਲਾਈ ਹੈ।
ਟਿਕਟ ਨਾ ਮਿਲਣ ਤੋਂ ਨਾਰਾਜ਼ ਧਰਮਕੋਟ ਹਲਕੇ ਨਾਲ ਸਬੰਧਤ ਪਰਮਿੰਦਰ ਸਿੰਘ ਡਿੰਪਲ ਅਤੇ ਮਾਰਕੀਟ ਕਮੇਟੀ ਨਿਹਾਲ ਸਿੰਘ ਵਾਲਾ ਦੇ ਸਾਬਕਾ ਚੇਅਰਮੈਨ ਪਰਮਪਾਲ ਸਿੰਘ ਤਖਤੂਪੁਰਾ ਨੇ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਜਿੱਥੇ ਕਾਂਗਰਸ ਹਾਈ ਕਮਾਨ ਖ਼ਿਲਾਫ਼ ਭੜਾਸ ਕੱਢੀ ਹੈ, ਉਥੇ ਭਲਕੇ ਬੁੱਧਵਾਰ ਨੂੰ ਆਪਣੇ ਸਮਰਥਕਾਂ ਦੀ ਮੀਟਿੰਗ ਵੀ ਸੱਦ ਲਈ ਹੈ। ਦੱਸਣਯੋਗ ਹੈ ਕਿ ਡਿੰਪਲ ਦੇ ਮਾਤਾ ਜਗਦਰਸ਼ਨ ਕੌਰ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਹਨ। ਉਨ੍ਹਾਂ ਕਿਹਾ ਕਿ ਉਹ ਆਪਣੇ ਪਾਰਟੀ ਵਰਕਰਾਂ ਅਤੇ ਸਮਰਥਕਾਂ ਦੀ ਰਾਇ ਜਾਣਨ ਤੋਂ ਬਾਅਦ ਅਗਲੀ ਰਣਨੀਤੀ ਤਿਆਰ ਕਰਨਗੇ।
ਉਨ੍ਹਾਂ ਕਿਹਾ, ‘‘ਉਮੀਦਵਾਰ ਦਾ ਫ਼ੈਸਲਾ ਲੈਣ ਵਾਲਿਆਂ ਨੂੰ ਫ਼ੈਸਲਾ ਮੁਬਾਰਕ, ਅਸੀਂ ਹਮੇਸ਼ਾ ਪਾਰਟੀ ਦੀ ਚੜ੍ਹਦੀਕਲਾ ਲਈ ਕਾਮਨਾ ਕੀਤੀ ਹੈ ਤੇ ਕਰਦੇ ਰਹਾਂਗੇ। ਸਾਨੂੰ ਕਿਸੇ ਤੋਂ ਕਾਂਗਰਸ ਦੇ ਸਿਪਾਹੀ ਹੋਣ ਦਾ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਅਤੇ ਨਾ ਹੀ ਕਾਂਗਰਸੀ ਹੋਣ ਦਾ ਕੋਈ ਸਬੂਤ ਦੇਣ ਦੀ ਲੋੜ ਹੈ।’’ ਉਨ੍ਹਾਂ ਕਿਹਾ ਕਿ ਉਹ ਫ਼ਿਲਹਾਲ ਪਾਰਟੀ ਹਾਈ ਕਮਾਨ ਦੇ ਇਸ ਫ਼ੈਸਲੇ ਨਾਲ ਅਸਹਿਮਤ ਹਨ। ਉਨ੍ਹਾਂ ਆਖਿਆ ਕਿ ਬੀਬੀ ਸਾਹੋਕੇ ਤੇ ਉਸ ਦਾ ਪਤੀ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਸਨ। ਯੂਥ ਕਾਂਗਰਸ ਆਗੂ ਪਰਮਿੰਦਰ ਸਿੰਘ ਡਿੰਪਲ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾਉਂਦਿਆਂ ਕਿਹਾ,‘‘ਪਿਛਲੇ 25 ਸਾਲ ਤੋਂ ਪਾਰਟੀ ਲਈ ਦਿਲੋਂ ਕੰਮ ਕੀਤਾ ਪਰ ਹੁਣ ਮਨ ਨੂੰ ਬੜਾ ਦੁੱਖ ਲੱਗਾ ਹੈ ਕਿ ਕਾਂਗਰਸ ਪਾਰਟੀ ਅਕਾਲੀ ਦਲ ਵਿੱਚੋਂ ਆਏ ਲੀਡਰਾਂ ਦੇ ਸਹਾਰੇ ਚੱਲੇਗੀ।’’

Advertisement

Advertisement
Author Image

joginder kumar

View all posts

Advertisement
Advertisement
×