For the best experience, open
https://m.punjabitribuneonline.com
on your mobile browser.
Advertisement

ਫਰੀਦਾਬਾਦ: ਗਿਣਤੀ ਕੇਂਦਰਾਂ ’ਤੇ ਤਿੰਨ ਪਰਤੀ ਸੁਰੱਖਿਆ ਪ੍ਰਬੰਧ

10:44 AM Jun 03, 2024 IST
ਫਰੀਦਾਬਾਦ  ਗਿਣਤੀ ਕੇਂਦਰਾਂ ’ਤੇ ਤਿੰਨ ਪਰਤੀ ਸੁਰੱਖਿਆ ਪ੍ਰਬੰਧ
Advertisement

ਪੱਤਰ ਪ੍ਰੇਰਕ
ਫਰੀਦਾਬਾਦ, 2 ਜੂਨ
ਲੋਕ ਸਭਾ ਹਲਾਕ ਫਰੀਦਾਬਾਦ ਦੇ ਹਰ ਗਿਣਤੀ ਕੇਂਦਰ ’ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਹਰ ਗਿਣਤੀ ਕੇਂਦਰ ’ਤੇ ਇੱਕ ਸਹਾਇਕ ਪੁਲੀਸ ਕਮਿਸ਼ਨਰ ਨੂੰ ਨਿਗਰਾਨ ਅਫ਼ਸਰ ਅਤੇ ਇੰਸਪੈਕਟਰ ਨੂੰ ਸਹਿ-ਨਿਗਰਾਨੀ ਅਫ਼ਸਰ ਵਜੋਂ ਨਿਯੁਕਤ ਕੀਤਾ ਗਿਆ ਹੈ। ਇਨ੍ਹਾਂ ਦੇ ਸਹਿਯੋਗ ਲਈ ਦੋ ਮੈਨੇਜਰ ਅਫ਼ਸਰ ਅਤੇ ਦੋ ਪਲਟਨਾਂ ਨੂੰ ਸੁਰੱਖਿਆ ਲਈ ਤਾਇਨਾਤ ਕੀਤਾ ਗਿਆ ਹੈ। ਗਿਣਤੀ ਕੇਂਦਰ ਡੀਏਵੀ ਪਬਲਿਕ ਸਕੂਲ ਸੈਕਟਰ-14 ਫਰੀਦਾਬਾਦ ਨਤੀਜਾ ਘੋਸ਼ਣਾ ਕੇਂਦਰ ਹੋਵੇਗਾ ਜਿੱਥੇ ਸੁਰੱਖਿਆ ਪ੍ਰਬੰਧਾਂ ਲਈ ਵਾਧੂ ਪੁਲੀਸ ਫੋਰਸ ਤਾਇਨਾਤ ਕੀਤੀ ਗਈ ਹੈ। ਗਿਣਤੀ ਕੇਂਦਰਾਂ ’ਤੇ ਸੁਰੱਖਿਆ ਯਕੀਨੀ ਬਣਾਉਣ ਲਈ ਤਿੰਨ ਪਰਤਾਂ ਬਣਾਈਆਂ ਗਈਆਂ ਹਨ। ਜ਼ਿਲ੍ਹਾ ਪੁਲੀਸ ਬਲ ਨੂੰ ਬਾਹਰੀ ਪਰਤ ਵਿੱਚ, ਹਥਿਆਰਬੰਦ ਪੁਲੀਸ ਬਲਾਂ ਨੂੰ ਮੱਧ ਵਿੱਚ ਅਤੇ ਅਰਧ ਸੈਨਿਕ ਬਲਾਂ ਨੂੰ ਅੰਦਰਲੀ ਅਤੇ ਤੀਜੀ ਪਰਤ ਵਿੱਚ ਤਾਇਨਾਤ ਕੀਤਾ ਗਿਆ ਹੈ। ਵੋਟਾਂ ਦੀ ਗਿਣਤੀ ਦੌਰਾਨ ਕਾਨੂੰਨ ਵਿਵਸਥਾ ਲਈ ਚਾਰ ਕੰਪਨੀਆਂ ਨੂੰ ਵਾਧੂ ਫੋਰਸ ਵਜੋਂ ਰਿਜ਼ਰਵ ਵਿੱਚ ਰੱਖਿਆ ਗਿਆ ਹੈ। ਸਾਰੇ ਥਾਣਿਆਂ ਅਤੇ ਚੌਕੀਆਂ ਦੀਆਂ ਟੀਮਾਂ ਵੀ ਆਪੋ-ਆਪਣੇ ਖੇਤਰਾਂ ਵਿੱਚ ਗਸ਼ਤ ਕਰਦੀਆਂ ਰਹਿਣਗੀਆਂ। ਗਿਣਤੀ ਕੇਂਦਰਾਂ ’ਤੇ ਹਰੇਕ ਪੱਧਰ ’ਤੇ ਸੁਰੱਖਿਆ ਕਰਮਚਾਰੀਆਂ ਵੱਲੋਂ ਚੈਕਿੰਗ ਕੀਤੀ ਜਾਵੇਗੀ। ਗਿਣਤੀ ਕੇਂਦਰ ਦੇ ਅੰਦਰ ਮੋਬਾਈਲ ਫੋਨ/ਪੇਜਰ ਜਾਂ ਹੋਰ ਇਲੈਕਟ੍ਰਾਨਿਕ ਯੰਤਰ ਜਿਵੇਂ ਕਿ ਕੈਮਰੇ, ਸਮਾਰਟ ਘੜੀਆਂ, ਰਿਕਾਰਡਰ ਆਦਿ ਸਿਗਰਟਨੋਸ਼ੀ ਦੀਆਂ ਵਸਤੂਆਂ, ਮਾਚਿਸ, ਲਾਈਟਰ, ਬਲੇਡ, ਚਾਕੂ, ਜਲਣਸ਼ੀਲ ਪਦਾਰਥ ਜਾਂ ਕਿਸੇ ਵੀ ਕਿਸਮ ਦਾ ਹਥਿਆਰ ਜਿਲਾਣ ਦੀ ਪੂਰੀ ਤਰ੍ਹਾਂ ਮਨਾਹੀ ਹੈ।

Advertisement

Advertisement
Author Image

sukhwinder singh

View all posts

Advertisement
Advertisement
×