For the best experience, open
https://m.punjabitribuneonline.com
on your mobile browser.
Advertisement

ਫਰੀਦਾਬਾਦ: ਲੇਜ਼ਰ ਵੈਲੀ ਪਾਰਕ ਦੀ ਹਾਲਤ ਤਰਸਯੋਗ

09:30 AM Jan 15, 2024 IST
ਫਰੀਦਾਬਾਦ  ਲੇਜ਼ਰ ਵੈਲੀ ਪਾਰਕ ਦੀ ਹਾਲਤ ਤਰਸਯੋਗ
ਲੇਜ਼ਰ ਵੈਲੀ ਪਾਰਕ ਵਿੱਚ ਘੁੰਮਦਾ ਹੋਇਆ ਲਾਵਾਰਿਸ ਪਸ਼ੂ। -ਫੋਟੋ: ਕੁਲਵਿੰਦਰ ਕੌਰ
Advertisement

ਪੱਤਰ ਪ੍ਰੇਰਕ
ਫਰੀਦਾਬਾਦ, 14 ਜਨਵਰੀ
ਇੱਥੇ ਅਰਾਵਲੀ ਪਹਾੜੀ ਖੇਤਰ ਵਿੱਚ ਬਣਾਈ ਹੋਈ ਲੇਜ਼ਰ ਵੈਲੀ ਦੀ ਹਾਲਤ ਅਣਦੇਖੀ ਕਾਰਨ ਖਸਤਾ ਹੋ ਗਈ ਹੈ ਤੇ ਪ੍ਰਸ਼ਾਸਨ ਨੇ ਇਸ ਸੁੰਦਰ ਥਾਂ ਨੂੰ ਅਣਗੌਲਿਆਂ ਕਰ ਦਿੱਤਾ ਹੈ। ਚੌਟਾਲਾ ਸਰਕਾਰ ਵੇਲੇ ਪ੍ਰਸ਼ਾਸਨ ਨੇ ਇਸ ਵੈਲੀ ਨੂੰ ਸੁੰਦਰ ਤਰੀਕੇ ਨਾਲ ਤਿਆਰ ਕੀਤਾ ਸੀ ਤੇ ਕੀਮਤੀ ਫੁਆਰੇ, ਪੌਦੇ ਤੇ ਜੰਗਲੇ, ਖੇਡਣ ਵਾਲੇ ਝੂਲੇ ਸਥਾਪਤ ਕੀਤੇ ਗਏ ਸਨ। 6 ਵੱਡੀਆਂ ਦੁਕਾਨਾਂ ਵੀ ਬਣਾਈਆਂ ਗਈਆਂ ਸਨ ਪਰ ਉਨ੍ਹਾਂ ਦੀ ਬੋਲੀ ਸਹੀ ਤਰੀਕੇ ਨਾਲ ਨਹੀਂ ਲੱਗ ਸਕੀ ਜਿਸ ਕਰਕੇ ਉਹ ਵੇਚੀਆਂ ਜਾਂ ਠੇਕੇ ਉੱਪਰ ਨਹੀਂ ਦਿੱਤੀਆਂ ਜਾ ਸਕੀਆਂ। ਪ੍ਰੇਮੀ ਜੋੜੇ ਸੁੰਨੀ ਥਾਂ ਉਪਰ ਜ਼ਰੂਰ ਆਉਂਦੇ ਹਨ। ਵੈਲੀ ਪਾਰਕ ਦੀ ਹਾਲਤ ਤਰਸਯੋਗ ਹੈ। ਹਾਲਾਤ ਇਹ ਹਨ ਕਿ ਇਲਾਕੇ ਦੇ ਲੋਕਾਂ ਦਾ ਪਾਰਕ ਵਿੱਚ ਸੈਰ ਕਰਨਾ ਵੀ ਬੰਦ ਹੋ ਗਿਆ ਹੈ। ਦੇਖਭਾਲ ਨਾ ਹੋਣ ਕਾਰਨ ਪਾਰਕ ਵਿੱਚ ਲੱਗੇ ਦਰੱਖਤ ਅਤੇ ਬੂਟੇ ਸੁੱਕ ਰਹੇ ਹਨ। ਇਸ ਤੋਂ ਇਲਾਵਾ ਪਾਰਕ ਵਿੱਚ ਲਗਾਈਆਂ ਟਾਈਲਾਂ ਉਖੜ ਗਈਆਂ ਹਨ ਅਤੇ ਫੁਹਾਰੇ ਵੀ ਬੰਦ ਪਏ ਹਨ।
ਲੋਕਾਂ ਨੇ ਪਾਰਕ ਦੀ ਹਾਲਤ ਸੁਧਾਰਨ ਲਈ ਨਗਰ ਨਿਗਮ ਨੂੰ ਸ਼ਿਕਾਇਤ ਵੀ ਕੀਤੀ ਹੈ, ਪਰ ਕੋਈ ਕਾਰਵਾਈ ਨਹੀਂ ਹੋ ਰਹੀ। ਲੋਕਾਂ ਦਾ ਕਹਿਣਾ ਹੈ ਕਿ ਸਭ ਤੋਂ ਵੱਡਾ ਪਾਰਕ ਇਸ ਲਈ ਬਣਾਇਆ ਗਿਆ ਸੀ ਤਾਂ ਜੋ ਲੋਕ ਸਵੇਰੇ-ਸ਼ਾਮ ਸੈਰ ਕਰ ਸਕਣ ਅਤੇ ਬੱਚੇ ਇਸ ਵਿੱਚ ਖੇਡ ਸਕਣ ਪਰ ਪਾਰਕ ਦੀ ਹਾਲਤ ਬਹੁਤ ਮਾੜੀ ਹੈ। ਹਾਲਤ ਨੂੰ ਦੇਖਦਿਆਂ ਐਨਆਈਟੀ ਇਲਾਕੇ ਦੇ ਲੋਕਾਂ ਨੇ ਪਾਰਕ ਵਿੱਚ ਆਉਣਾ ਬੰਦ ਕਰ ਦਿੱਤਾ ਹੈ। ਪਾਰਕ ਦੀਆਂ ਕੰਧਾਂ ਕਈ ਥਾਵਾਂ ਤੋਂ ਟੁੱਟ ਚੁੱਕੀਆਂ ਹਨ, ਜਿਸ ਕਾਰਨ ਪਾਰਕ ਵਿੱਚ ਅਵਾਰਾ ਪਸ਼ੂ ਘੁੰਮਦੇ ਨਜ਼ਰ ਆ ਰਹੇ ਹਨ।

Advertisement

Advertisement
Author Image

Advertisement
Advertisement
×