ਫਰੀਦਾਬਾਦ ਪੁਲੀਸ ਵੱਲੋਂ 94 ਕਿਲੋ ਪਟਾਕੇ ਬਰਾਮਦ
ਪੱਤਰ ਪ੍ਰੇਰਕ
ਫਰੀਦਾਬਾਦ, 13 ਨਵੰਬਰ
ਜ਼ਿਲ੍ਹਾ ਪੁਲੀਸ ਵੱਲੋਂ ਦੋ ਵੱਖ-ਵੱਖ ਮੁਲਜ਼ਮਾਂ ਕੋਲੋਂ 94 ਕਿਲੋ ਪਟਾਕੇ ਦੋ ਵੱਖ-ਵੱਖ ਮੁਲਜ਼ਮਾਂ ਤੋਂ ਬਰਾਮਦ ਕੀਤੇ ਹਨ। ਮੁਲਜ਼ਮਾਂ ਦੀ ਪਛਾਣ ਦੀਪਕ ਤੇ ਪਵਨ ਵਜੋਂ ਹੋਈ ਹੈ। ਦੀਪਕ (ਇਸਮਾਈਲ ਪੁਰ ਦਾ ਰਹਿਣ ਵਾਲਾ) ਹੈ। ਅਪਰਾਧ ਸ਼ਾਖਾ ਦੀ ਟੀਮ ਨੇ ਦੀਪਕ ਨੂੰ ਪੱਲਾ ਥਾਣਾ ਖੇਤਰ ਦੇ ਨਿਖਿਲ ਬਿਹਾਰ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ ਮੌਕੇ ’ਤੇ ਹੀ 51 ਕਿਲੋ ਪਟਾਕੇ ਬਰਾਮਦ ਕੀਤੇ ਗਏ ਹਨ। ਮੁਲਜ਼ਮ ਖ਼ਿਲਾਫ਼ ਥਾਣਾ ਪੱਲਾ ਵਿੱਚ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁਲਜ਼ਮ ਤੋਂ ਪੁੱਛ-ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਦੀਵਾਲੀ ਲਈ ਆਪਣੇ ਘਰ ਵਿੱਚ ਪਾਬੰਦੀਸ਼ੁਦਾ ਪਟਾਕੇ ਖਰੀਦ ਕੇ ਸਟੋਰ ਕਰ ਲਏ ਸਨ ਤਾਂ ਜੋ ਉਹ ਦੀਵਾਲੀ ਮੌਕੇ ਵੇਚ ਸਕਣ। ਉਸ ਨੇ ਪਲਵਲ ’ਚ ਇਕ ਅਣਪਛਾਤੇ ਵਿਅਕਤੀ ਤੋਂ ਪਟਾਕੇ ਖ਼ਰੀਦੇ ਸਨ। ਦੂਜੇ ਮਾਮਲੇ ਵਿੱਚ ਕ੍ਰਾਈਮ ਬ੍ਰਾਂਚ 56 ਦੀ ਟੀਮ ਨੇ ਮੁਲਜ਼ਮਾਂ ਨੂੰ 43 ਕਿਲੋ ਪਟਾਕਿਆਂ ਸਮੇਤ ਪਵਨ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਸੁੰਦਰ ਕਲੋਨੀ ਨੰਗਲਾ ਰੋਡ ਫਰੀਦਾਬਾਦ ਦਾ ਰਹਿਣ ਵਾਲਾ ਹੈ। ਉਸ ਨੂੰ ਸਾਰਨ ਥਾਣਾ ਖੇਤਰ ’ਚੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਕੋਲੋਂ ਮੌਕੇ ’ਤੇ 43 ਕਿਲੋ ਪਟਾਕੇ ਬਰਾਮਦ ਕੀਤੇ ਗਏ ਹਨ। ਮੁਲਜ਼ਮ ਖ਼ਿਲਾਫ਼ ਸਾਰਨ ਥਾਣਾ ਫਰੀਦਾਬਾਦ ਵਿਖੇ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਨੇ ਵੀ ਪਲਵਲ ’ਚ ਇਕ ਅਣਪਛਾਤੇ ਵਿਅਕਤੀ ਤੋਂ ਪਟਾਕੇ ਖ਼ਰੀਦੇ ਸਨ।