For the best experience, open
https://m.punjabitribuneonline.com
on your mobile browser.
Advertisement

ਫ਼ਰੀਦਾਬਾਦ: ਲਾਇਨਜ਼ ਇੰਟਰਨੈਸ਼ਨਲ ਨੇ ਸਿਵਲ ਹਸਪਤਾਲ ਨੂੰ 400 ਬੈੱਡਸ਼ੀਟਾਂ ਦਿੱਤੀਆਂ

05:40 PM Nov 09, 2023 IST
ਫ਼ਰੀਦਾਬਾਦ  ਲਾਇਨਜ਼ ਇੰਟਰਨੈਸ਼ਨਲ ਨੇ ਸਿਵਲ ਹਸਪਤਾਲ ਨੂੰ 400 ਬੈੱਡਸ਼ੀਟਾਂ ਦਿੱਤੀਆਂ
Advertisement

ਕੁਲਵਿੰਦਰ ਦਿਓਲ
ਫਰੀਦਾਬਾਦ, 9 ਨਵੰਬਰ
ਲਾਇਨਜ਼ ਇੰਟਰਨੈਸ਼ਨਲ (ਜ਼ਿਲ੍ਹਾ 321-ਏ1) ਨੇ ਦੀਵਾਲੀ ਮੌਕੇ ਜ਼ਿਲ੍ਹਾ ਸਿਵਲ ਬਾਦਸ਼ਾਹ ਖਾਨ ਹਸਪਤਾਲ ਨੂੰ 400 ਬੈੱਡਸ਼ੀਟਾਂ ਦਾਨ ਕੀਤੀਆਂ ਤਾਂ ਜੋ ਹਸਪਤਾਲ ਵਿੱਚ ਇਲਾਜ ਅਧੀਨ ਮਰੀਜ਼ਾਂ ਦੀਆਂ ਬੈੱਡਸ਼ੀਟਾਂ ਸਮੇਂ ਸਿਰ ਬਦਲੀਆਂ ਜਾ ਸਕਣ। ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਕਲੱਬ ਦੇ ਜ਼ਿਲ੍ਹਾ ਗਵਰਨਰ ਲਾਇਨ ਪ੍ਰਦੀਪ ਸਿੰਘਲ ਨੇ ਦੱਸਿਆ ਕਿ ਹਸਪਤਾਲ ਵਿੱਚ ਇਲਾਜ ਅਧੀਨ ਮਰੀਜ਼ਾਂ ਨੂੰ ਸਾਫ਼ ਬੈੱਡਸ਼ੀਟਾਂ ਮਿਲਣੀਆਂ ਚਾਹੀਦੀਆਂ ਹਨ ਤਾਂ ਜੋ ਹਸਪਤਾਲ ਵਿੱਚ ਸਾਫ਼-ਸੁਥਰਾ ਮਾਹੌਲ ਬਣਿਆ ਰਹੇ। ਲਾਇਨਜ਼ ਕਲੱਬ ਪੀਐੱਮਓ ਡਾ. ਸਵਤਿਾ ਯਾਦਵ ਨੇ ਦੱਸਿਆ ਕਿ ਤਿੰਨ ਮਹੀਨਿਆਂ ਦੌਰਾਨ 11 ਵ੍ਹੀਲ ਚੇਅਰ, 11 ਸਟਰੈਚਰ ਦਾਨ ਕੀਤੀਆਂ ਗਈਆਂ। ਉਪ ਜ਼ਿਲ੍ਹਾ ਪ੍ਰਧਾਨ ਐੱਨਕੇ ਗੁਪਤਾ ਨੇ ਕਿਹਾ ਕਿ ਸਮੇਂ-ਸਮੇਂ 'ਤੇ ਹਸਪਤਾਲ ਦੀ ਹਰ ਸੰਭਵ ਮਦਦ ਕਰਾਂਗੇ। ਪ੍ਰੋਗਰਾਮ ਵਿੱਚ ਲਾਇਨ ਸੰਗੀਤਾ ਚਿਲਾਨਾ ਨੇ ਪੀਐੱਮਓ ਨੂੰ ਲਾਇਨਜ਼ ਨੂੰ ਸਨਮਾਨਤਿ ਕੀਤਾ| ਇਸ ਮੌਕੇ ਲਾਇਨ ਆਰਕੇ ਚਿਲਨਾ, ਲਾਇਨ ਸਤੀਸ਼ ਪਰਨਾਮੀ, ਆਰਕੇ ਗੋਇਲ, ਜੈਦੀਪ ਕਟਿਆਲ, ਰਚਨਾ ਕਟਿਆਲ ਨੇ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ| ਇਸ ਪ੍ਰੋਗਰਾਮ ਤੋਂ ਬਾਅਦ ਲਾਇਨਜ਼ ਦੇ ਸਾਰੇ ਮੈਂਬਰਾਂ ਨੇ ਹਸਪਤਾਲ ਦਾ ਦੌਰਾ ਕੀਤਾ। ਹਸਪਤਾਲ ਦੇ ਡਾਕਟਰਾਂ ਤੇ ਨਰਸਿੰਗ ਸਟਾਫ਼ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ।

Advertisement

Advertisement
Author Image

Advertisement
Advertisement
×