ਮੋਗਾ ਦੇ ਤਤਕਾਲੀ ਡੀਸੀ ਕੁਲਵੰਤ ਸਿੰਘ ਨੂੰ ਵਿਦਾਇਗੀ
ਨਿੱਜੀ ਪੱਤਰ ਪ੍ਰੇਰਕ
ਮੋਗਾ, 3 ਸਤੰਬਰ
ਮੋਗਾ ਦੇ ਤਤਕਾਲੀ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਦਾ ਮਾਨਸਾ ’ਚ ਤਬਾਦਲਾ ਹੋਣ ਉੱਤੇ ਇਥੇ ਪ੍ਰਸ਼ਾਸਨਿਕ ਅਧਿਕਾਰੀਆਂ, ਸਮਾਜ ਸੇਵੀ ਸੰਸਥਾਵਾਂ, ਕਿਸਾਨ ਜਥੇਬੰਦੀਆਂ ਤੇ ਹੋਰ ਧਾਰਮਿਕ ਸਮਾਜਿਕ ਸੰਸਥਾਵਾਂ ਆਗੂਆਂ ਨੇ ਉਨ੍ਹਾਂ ਨੂੰ ਨਿੱਘੀ ਵਿਦਾਇਗੀ ਦਿੱਤੀ ਗਈ। ਉਹ ਮੋਗਾ ਵਿਚ ਬਤੌਰ ਡਿਪਟੀ ਕਮਿਸ਼ਨਰ ਕਰੀਬ ਢਾਈ ਸਾਲ ਤਾਇਨਾਤ ਰਹੇ। ਇਸ ਮੌਕੇ ਏਡੀਸੀ ਚਾਰੂ ਮਿੱਤਾ, ਏਡੀਸੀ ਜਗਵਿੰਦਰਜੀਤ ਸਿੰਘ ਗਰੇਵਾਲ, ਐੱਸਡੀਐੱਮ ਸਾਰੰਗਪ੍ਰੀਤ ਸਿੰਘ ਔਜਲਾ, ਪੰਜਾਬ ਰੈਵੇਨਿਊ ਅਫ਼ਸਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸੁਖਚਰਨ ਸਿੰਘ ਚੰਨੀ, ਖੇਤੀ ਵਿਗਿਆਨੀ ਡਾ. ਜਸਵਿੰਦਰ ਸਿੰਘ ਬਰਾੜ ਤੇ ਹੋਰ ਮਾਲ ਅਫ਼ਸਰਾਂ ਨੇ ਸ਼ਿਰਕਤ ਕੀਤੀ। ਕੁਲਵੰਤ ਸਿੰਘ ਆਈਏਐੱਸ ਨੇ ਅਧਿਕਾਰੀਆਂ ਤੇ ਸਟਾਫ਼ ਦਾ ਧੰਨਵਾਦ ਕੀਤਾ। ਡੀਪੀਆਰਓ ਪ੍ਰਭਦੀਪ ਸਿੰਘ ਨੱਥੋਵਾਲ ਨੇ ਮੰਚ ਸੰਚਾਲਨ ਕਰਦਿਆਂ ਇਥੇ ਕਰੀਬ ਢਾਈ ਸਾਲ ਬਤੌਰ ਡਿਪਟੀ ਕਮਿਸ਼ਨਰ ਤਾਇਨਾਤੀ ਦੌਰਾਨ ਕੁਲਵੰਤ ਸਿੰਘ ਧੂਰੀ ਨੇ ਜਿੱਥੇ ਪ੍ਰਸ਼ਾਸਨਿਕ ਖੇਤਰ ਸਮੇਤ ਸਾਹਿਤਕ ਖੇਤਰ ਵਿੱਚ ਵੀ ਡੂੰਘੀ ਛਾਪ ਛੱਡੀ ਹੈ। ਖੇਤੀ ਵਿਗਿਆਨੀ ਡਾ. ਜਸਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਇਮਾਨਦਾਰੀ ਅਤੇ ਤਨਦੇਹੀ ਨਾਲ ਕੰਮ ਕਰਨ ਵਾਲੇ ਅਧਿਕਾਰੀ ਕਰਮਚਾਰੀ ਹੀ ਜਨਤਾ ਦੇ ਅਸਲੀ ਸੇਵਕ ਹੁੰਦੇ ਹਨ ਜਿਨ੍ਹਾਂ ’ਚ ਕੁਲਵੰਤ ਸਿੰਘ ਆਈਏਐੱਸ ਦਾ ਨਾਮ ਵੀ ਸ਼ਾਮਲ ਹੈ।