For the best experience, open
https://m.punjabitribuneonline.com
on your mobile browser.
Advertisement

ਡਿਪਟੀ ਸੁਪਰਡੈਂਟ ਜੋਗਿੰਦਰ ਕੁਮਾਰ ਨੂੰ ਵਿਦਾਇਗੀ

09:35 AM May 02, 2024 IST
ਡਿਪਟੀ ਸੁਪਰਡੈਂਟ ਜੋਗਿੰਦਰ ਕੁਮਾਰ ਨੂੰ ਵਿਦਾਇਗੀ
Advertisement

ਪੱਤਰ ਪ੍ਰੇਰਕ
ਰਤੀਆ, 1 ਮਈ
ਡਿਪਟੀ ਸੁਪਰਡੈਂਟ ਜੋਗਿੰਦਰ ਕੁਮਾਰ ਕਰੀਬ 34 ਸਾਲ ਦੀ ਸੇਵਾ ਤੋਂ ਬਾਅਦ ਸੇਵਾਮੁਕਤ ਹੋ ਗਏ ਹਨ। ਉਪ ਮੰਡਲ ਅਫ਼ਸਰ ਸਿਟੀਜ਼ਨ ਦਫ਼ਤਰ ਵਿੱਚ ਉਨ੍ਹਾਂ ਦੀ ਸੇਵਾਮੁਕਤੀ ਮੌਕੇ ਵਿਦਾਇਗੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਐੱਸਡੀਐੱਮ ਜਗਦੀਸ਼ ਚੰਦਰ ਨੇ ਕਿਹਾ ਕਿ ਡਿਪਟੀ ਸੁਪਰਡੈਂਟ ਜੋਗਿੰਦਰ ਕੁਮਾਰ ਨੇ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਈ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮ ਨੇ ਦਫ਼ਤਰੀ ਅਮਲੇ ਅਤੇ ਹੋਰ ਲੋਕਾਂ ਨਾਲ ਸਦਭਾਵਨਾ ਵਾਲਾ ਵਿਵਹਾਰ ਕੀਤਾ ਹੈ। ਉਸ ਨੇ ਆਪਣੇ ਸਾਫ-ਸੁਥਰੇ ਅਕਸ ਅਤੇ ਸੇਵਾਵਾਂ ਨਾਲ ਹੋਰ ਸਟਾਫ ਮੈਂਬਰਾਂ ਨੂੰ ਪ੍ਰਭਾਵਿਤ ਕੀਤਾ। ਐੱਸਡੀਐੱਮ ਜਗਦੀਸ਼ ਚੰਦਰ ਨੇ ਉਨ੍ਹਾਂ ਦੇ ਤਜਰਬੇ, ਕਾਰਜ ਕੁਸ਼ਲਤਾ ਅਤੇ ਸ਼ਖ਼ਸੀਅਤ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੇ ਖੁਸ਼ਹਾਲ ਜੀਵਨ ਦੀ ਕਾਮਨਾ ਕੀਤੀ। ਇਸ ਮੌਕੇ ਨਾਇਬ ਤਹਿਸੀਲਦਾਰ ਅਸ਼ੋਕ ਕੁਮਾਰ ਆਦਿ ਹਾਜ਼ਰ ਸਨ।

Advertisement

Advertisement
Author Image

joginder kumar

View all posts

Advertisement
Advertisement
×